ਪਿੰਡ ਗੇਰਾ ਦੇ ਸੀ. ਆਰ. ਪੀ. ਐੱਫ. ਜਵਾਨ ਦੀ ਹਾਰਟ ਅਟੈਕ ਨਾਲ ਮੌਤ

12/04/2019 8:03:02 PM

ਹਾਜੀਪੁਰ,(ਜੋਸ਼ੀ)- ਦੇਸ਼ ਭਗਤ ਤੇ ਵੀਰ ਯੋਧਿਆਂ ਦੀ ਧਰਤੀ ਕੰਡੀ ਏਰੀਆ ਦੇ ਉਪ ਮੰਡਲ ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਪਿੰਡ ਗੇਰਾ ਦੇ ਸੀ. ਆਰ. ਪੀ. ਐੱਫ. ਜਵਾਨ ਮਹਿੰਦਰਜੀਤ ਸਿੰਘ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਜਿਵੇਂ ਹੀ ਪਿੰਡ ਪੁੱਜਿਆ ਤਾਂ ਸਾਰੇ ਪਿੰਡ ’ਚ ਸ਼ੋਕ ਦੀ ਲਹਿਰ ਦੌਡ਼ ਗਈ ਤੇ ਪਰਿਵਾਰ ’ਤੇ ਜਿਵੇਂ ਦੁੱਖਾਂ ਦਾ ਪਹਾਡ਼ ਹੀ ਟੁੱਟ ਪਿਆ ਹੋਵੇ। ਪਰਿਵਾਰਕ ਮੈਂਬਰਾਂ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਮਹਿੰਦਰਜੀਤ ਸਿੰਘ 2005 ਵਿਚ ਸੀ.ਆਰ.ਪੀ.ਐੱਫ. ਦੀ 103 ਬੀ.ਐੱਨ.ਰਫ ’ਚ ਭਰਤੀ ਹੋਇਆ ਸੀ ਅਤੇ ਇਸ ਵੇਲੇ ਦਿੱਲੀ ਵਿਖੇ ਆਪਣੀ ਡਿਊਟੀ ’ਤੇ ਸੀ। ਉਨ੍ਹਾਂ ਦੱਸਿਆ ਕਿ ਮਹਿੰਦਰਜੀਤ ਸਿੰਘ ਦੀ ਮ੍ਰਿਤਕ ਦੇਹ 5 ਦਸੰਬਰ ਨੂੰ ਪਿੰਡ ਗੇਰਾ ਵਿਖੇ ਪਹੁੰਚੇਗੀ, ਜਿੱਥੇ ਉਸ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ ਕਰ ਦਿੱਤਾ ਜਾਵੇਗਾ।

Bharat Thapa

This news is Content Editor Bharat Thapa