ਇਲੈਕਟ੍ਰੀਕਲ ਕਾਰੋਬਾਰੀ ਨੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਪੁਲਸ ’ਤੇ ਲਗਾਏ ਝੂਠੇ ਕੇਸ ’ਚ ਫਸਾਉਣ ਦੇ ਦੋਸ਼

03/24/2022 3:11:08 PM

ਜਲੰਧਰ (ਮ੍ਰਿਦੁਲ)– ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਸੀ. ਆਈ. ਏ. ਸਟਾਫ਼-2 (ਸਪੈਸ਼ਲ ਆਪ੍ਰੇਸ਼ਨ ਯੂਨਿਟ) ਇਕ ਵਾਰ ਫਿਰ ਚਰਚਾ ਵਿਚ ਹੈ। ਇਸ ਵਾਰ ਢੰਨ ਮੁਹੱਲਾ ਵਾਸੀ ਪ੍ਰਾਪਰਟੀ ਡੀਲਰ ਅਤੇ ਇਲੈਕਟ੍ਰੀਕਲ ਕਾਰੋਬਾਰੀ ਨੇ ਪੁਲਸ ’ਤੇ ਧੱਕੇਸ਼ਾਹੀ ਕਰਦੇ ਹੋਏ ਝੂਠੇ ਲਾਟਰੀ, ਦੜਾ-ਸੱਟਾ ਦੇ ਕੇਸ ਵਿਚ ਫਸਾਉਣ ਦੇ ਦੋਸ਼ ਲਗਾਏ ਹਨ। ਦੋਸ਼ ਹੈ ਕਿ ਸੀ. ਆਈ. ਏ. ਸਟਾਫ਼-2 ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਘਰ ਆ ਕੇ ਪਹਿਲਾਂ ਰੇਡ ਕੀਤੀ ਅਤੇ ਬਾਅਦ ਵਿਚ ਘਰੋਂ 5.50 ਲੱਖ ਕੈਸ਼ ਸਮੇਤ ਉਸ ਨੂੰ ਜਬਰਨ ਰਾਊਂਡਅਪ ਕਰਕੇ ਲੈ ਗਏ ਅਤੇ ਜਾਂਦੇ-ਜਾਂਦੇ ਵਿਆਹ ਦੀ ਮਠਿਆਈ ਤੱਕ ਖਾ ਗਏ।

ਪ੍ਰਾਪਰਟੀ ਡੀਲਰ ਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸੀ. ਆਈ. ਏ. ਸਟਾਫ਼-2 ਦੇ ਇੰਚਾਰਜ ਅਸ਼ੋਕ ਸ਼ਰਮਾ ਤੇ ਉਸਦੀ ਟੀਮ 10 ਫਰਵਰੀ ਦੀ ਰਾਤ ਲਗਭਗ 8.30 ਵਜੇ ਜ਼ਬਰਦਸਤੀ ਉਸ ਦੇ ਘਰ ਵੜੀ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਉਸ ਸਮੇਂ ਉਨ੍ਹਾਂ ਦੀ ਨੂੰਹ ਘਰ ਵਿਚ ਸੀ। ਇਹੀ ਨਹੀਂ, ਸਿਵਲ ਕੱਪੜਿਆਂ ਵਿਚ ਆਏ ਪੁਲਸ ਮੁਲਾਜ਼ਮਾਂ ਨੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਡੀ. ਵੀ. ਡੀ. ਵੀ ਪੁੱਟ ਦਿੱਤੀ ਤਾਂ ਕਿ ਫੁਟੇਜ ਕੈਮਰਿਆਂ ਵਿਚ ਕੈਦ ਨਾ ਹੋ ਸਕੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ

ਨੂੰਹ ਨੂੰ ਮਾਰੇ ਥੱਪੜ ਅਤੇ ਕੀਤੀ ਹੱਥੋਪਾਈ
ਕਾਰੋਬਾਰੀ ਨੇ ਕਿਹਾ ਕਿ ਨੂੰਹ ਨੇ ਪੁਲਸ ਮੁਲਾਜ਼ਮਾਂ ਨੂੰ ਕਿਹਾ ਕਿ ਜੇਕਰ ਉਹ ਪੁਲਸ ਮੁਲਾਜ਼ਮ ਹਨ ਤਾਂ ਉਨ੍ਹਾਂ ਨੂੰ ਕੈਮਰੇ ਪੁੱਟਣ ਦਾ ਅਧਿਕਾਰ ਕਿਸ ਨੇ ਦਿੱਤਾ। ਇਸ ’ਤੇ ਪੁਲਸ ਮੁਲਾਜ਼ਮਾਂ ਦੀ ਟੀਮ ਵਿਚ ਇਕ ਮਹਿਲਾ ਪੁਲਸ ਮੁਲਾਜ਼ਮ ਨੇ ਉਸ ਨੂੰ ਥੱਪੜ ਮਾਰੇ ਅਤੇ ਚੁੱਪ ਰਹਿਣ ਲਈ ਕਿਹਾ। ਮਨਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਪੁਲਸ ਮੁਲਾਜ਼ਮਾਂ ਵੱਲੋਂ ਹੱਥੋਪਾਈ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਦੀ ਨੂੰਹ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਘਰ ਵਿਚ ਅਚਾਨਕ ਪੁਲਸ ਮੁਲਾਜ਼ਮਾਂ ਨੇ ਆ ਕੇ ਕੈਮਰੇ ਅਤੇ ਡੀ. ਵੀ. ਆਰ. ਦੀਆਂ ਤਾਰਾਂ ਪੁੱਟ ਦਿੱਤੀਆਂ ਹਨ ਤਾਂ ਉਨ੍ਹਾਂ ਦੇ ਮੌਕੇ ’ਤੇ ਪਹੁੰਚਦੇ ਹੀ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਪਿਸਤੌਲ ਤਾਣ ਕੇ ਪੁੱਛਿਆ ਕਿ ਉਨ੍ਹਾਂ ਦੇ ਘਰ ਵਿਚ ਕੈਸ਼ ਕਿਥੇ ਪਿਆ ਹੈ। ਡਰ ਦੇ ਮਾਰੇ ਜਦੋਂ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਅਲਮਾਰੀ ਦੀ ਚਾਬੀ ਦੇ ਦਿੱਤੀ ਤਾਂ ਮੁਲਾਜ਼ਮਾਂ ਵੱਲੋਂ ਚਾਬੀ ਨਾਲ ਲਾਕਰ ਨਾ ਖੁੱਲ੍ਹਣ ’ਤੇ ਪੇਚਕਸ ਨਾਲ ਲਾਕਰ ਤੋੜ ਦਿੱਤਾ ਗਿਆ, ਹਾਲਾਂਕਿ ਪਹਿਲਾਂ ਜਦੋਂ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮ ਦਾ ਵਿਰੋਧ ਕੀਤਾ ਗਿਆ ਤਾਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ੋਕ ਕੁਮਾਰ ਨੂੰ ਬੁਲਾਇਆ, ਜਿਨ੍ਹਾਂ ਨੇ ਆ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਚਾਬੀ ਨਹੀਂ ਦੇਵੇਗਾ ਤਾਂ ਉਸ ਦਾ ਉਹ ਹਾਲ ਕਰਨਗੇ ਕਿ ਸਾਰਾ ਪਰਿਵਾਰ ਯਾਦ ਰੱਖੇਗਾ।

ਇਸ ਤੋਂ ਬਾਅਦ ਇੰਚਾਰਜ ਅਸ਼ੋਕ ਕੁਮਾਰ ਦੇ ਆਦੇਸ਼ ’ਤੇ ਮੁਲਾਜ਼ਮ ਲਾਕਰ ਤੋੜ ਕੇ ਉਸ ਵਿਚ ਪਏ 5 ਲੱਖ 50 ਹਜ਼ਾਰ ਰੁਪਏ ਸਮੇਤ 4 ਸੋਨੇ ਦੀਆਂ ਚੂੜੀਆਂ, ਇਕ ਸੋਨੇ ਦਾ ਕੜਾ, ਇਕ ਜੋੜੀ ਸੋਨੇ ਦੇ ਟਾਪਸ ਜ਼ਬਰਦਸਤੀ ਨਾਲ ਲੈ ਗਏ। ਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਜਾਂਦੇ-ਜਾਂਦੇ ਉਸ ਨੂੰ ਰਾਊਂਡਅਪ ਕਰ ਕੇ ਨਾਲ ਲੈ ਗਏ। ਸੀ. ਆਈ. ਏ. ਸਟਾਫ਼-2 ਵਿਖੇ ਲਿਜਾ ਕੇ ਉਸ ’ਤੇ ਐੱਫ. ਆਈ. ਆਰ. 16 ਥਾਣਾ ਨੰਬਰ 3 ਵਿਚ ਦਰਜ ਕਰਵਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੀ. ਆਈ. ਏ. ਸਟਾਫ਼-2 ਵਿਚ ਪਹੁੰਚੇ ਅਤੇ ਜ਼ਮਾਨਤ ਭਰਨ ਤੋਂ ਬਾਅਦ ਉਨ੍ਹਾਂ ਨੂੰ ਘਰ ਲੈ ਗਏ। ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਝੂਠੀ ਕਾਰਵਾਈ ਖ਼ਿਲਾਫ਼ ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੂੰ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਮੁਲਾਜ਼ਮਾਂ ਨੇ ਜਬਰਨ ਉਨ੍ਹਾਂ ਤੋਂ ਖਾਲੀ ਕਾਗਜ਼ ’ਤੇ ਦਸਤਖਤ ਕਰਵਾ ਕੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਜੋ ਉਹ ਜ਼ਬਰਦਸਤੀ ਲੈ ਗਏ ਸਨ, ਵਾਪਸ ਕਰ ਦਿੱਤੇ।

PunjabKesari

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਦਾਅਵੇਦਾਰੀ ਦੀ ਦੌੜ 'ਚ ਨੇ ਇਹ ਚਿਹਰੇ

ਡੀ. ਜੀ. ਪੀ. ਨੇ ਦਿੱਤੇ ਜਾਂਚ ਦੇ ਹੁਕਮ
ਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਇੰਚਾਰਜ ਅਸ਼ੋਕ ਕੁਮਾਰ ਤੇ ਉਸਦੇ ਮੁਲਾਜ਼ਮਾਂ ਵੱਲੋਂ ਕੈਸ਼ ਵਾਪਸ ਨਹੀਂ ਕੀਤਾ ਗਿਆ। ਉਲਟਾ ਧੱਕੇਸ਼ਾਹੀ ਕੀਤੀ ਹੈ। ਇਸ ਸਬੰਧੀ ਡੀ. ਜੀ. ਪੀ. ਦਫਤਰ ਵਿਚ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਬਾਜ ਸਿੰਘ ਦੇ ਦਫਤਰ ਨੂੰ ਉਕਤ ਇਨਕੁਆਰੀ ਮਾਰਕ ਹੋਈ ਹੈ, ਜਿਸ ਸਬੰਧੀ ਉਨ੍ਹਾਂ ਨੂੰ ਬੁੱਧਵਾਰ 11 ਵਜੇ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ।

ਜੇਕਰ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਗਲਤ ਨਿਕਲਿਆ ਤਾਂ ਤੁਰੰਤ ਹੋਵੇਗਾ ਸਸਪੈਂਡ : ਸੀ. ਪੀ. ਨੌਨਿਹਾਲ ਸਿੰਘ
ਇਸ ਸਬੰਧੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸਿੱਧੇ ਤੌਰ ’ਤੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਜਾਂ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਮਾਮਲਾ ਕਾਫੀ ਸੰਜੀਦਾ, ਇਸ ਲਈ ਇਸਦੀ ਜਾਂਚ ਕਰਵਾਉਣਗੇ। ਜਾਂਚ ਵਿਚ ਉਨ੍ਹਾਂ ਦਾ ਅਧਿਕਾਰੀ ਜਾਂ ਮੁਲਾਜ਼ਮ ਗਲਤ ਨਿਕਲਿਆ ਤਾਂ ਉਸਨੂੰ ਤੁਰੰਤ ਸਸਪੈਂਡ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਪਿੰਡ ’ਚ ਸੰਤੋਖ ਚੌਧਰੀ ਵੱਲੋਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News