ਸਿਹਤ ਮਹਿਕਮੇ ਦੀ ਟੀਮ ਨੇ ਬੱਸ ਸਟੈਂਡ ਤੋਂ ਲਏ 69 ਕੋਰੋਨਾ ਸੈਂਪਲ

12/12/2020 5:18:31 PM

ਨਵਾਂਸ਼ਹਿਰ (ਤ੍ਰਿਪਾਠੀ,ਜ.ਬ.)— ਸਿਹਤ ਮਹਿਕਮੇ ਵੱਲੋਂ ਕੋਰੋਨਾ ਵਾਈਰਸ ਦੀ ਚੈਨ ਨੂੰ ਤੋੜਨ ਲਈ ਕੀਤੀ ਜਾ ਰਹੀ ਕੋਰੋਨਾ ਸੈਂਪਲਿੰਗ ਤਹਿਤ ਅੱਜ ਜਨ ਸਹਿਯੋਗ ਨਾਲ ਨਵਾਂਸ਼ਹਿਰ ਦੇ ਬੱਸ ਅੱਡਾ, ਗੜ੍ਹਸ਼ੰਕਰ ਰੋਡ ਅਤੇ ਸ਼ਹਿਰ ਦੇ ਪਬਿਲਕ ਥਾਵਾਂ ਤੋਂ 69 ਕੋਰੋਨਾ ਸੈਂਪਲ ਲੈਕੇ ਜਾਂਚ ਲਈ ਲੈਬਾਟਰੀ ਭੇਜੇ।

ਇਹ ਵੀ ਪੜ੍ਹੋ: ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼

ਇਸ ਮੌਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਸਬੰਧੀ ਜਾਗਰੂਕ ਕਰਦੇ ਹੋਏ ਸੋਸ਼ਲ ਡਿਸਟੈਂਸ ਰੱਖਣ, ਬਾਰ ਬਾਰ ਹੱਥ ਧੋਣ ਅਤੇ ਸੈਨੇਟਾਇਜ਼ ਕਰਨ ਅਤੇ ਮੂੰਹ 'ਤੇ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਸਿਹਤ ਮਹਿਕਮੇ ਦੇ ਬਲਵਿੰਦਰ ਕੌਰ, ਪਰਵੀਨ ਕੁਮਾਰ, ਚਮਨ ਲਾਲ ਫਾਰਮੇਸੀ ਅਫਸਰ, ਡਾ. ਅਮਰਪ੍ਰੀਤ ਕੌਰ ਢਿੱਲੋਂ, ਡਾ. ਸ਼ੁੱਭ ਕਾਮਨਾ, ਡਾ. ਪੂਨਮ ਰਾਵਤ, ਡਾ. ਮੋਨਿਕਾ , ਬਲਜਿੰਦਰ ਸਿੰਘ, ਮਨਪ੍ਰੀਤ ਕੌਰ, ਸੁਨੀਲ , ਚਰਨਜੀਤ ਕੌਰ, ਅਵਤਾਰ ਕੌਰ, ਬਿੰਦਰ, ਕਮਲਜੀਤ ਕੌਰ, ਰਣਜੀਤ ਕੌਰ, ਨਰੇਸ਼, ਅਸ਼ੋਕ ਕੁਮਾਰ, ਸਤਨਾਮ, ਨੀਰਜ ਕੁਮਾਰ, ਬਲਵੀ , ਸੁਖਦੇਵ, ਚਮਨ ਲਾਲ, ਪਰਮਵੀਰ ਕੌਰ, ਨਿਸ਼ਾ ਰਾਣੀ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

shivani attri

This news is Content Editor shivani attri