ਸਾਈਡ ਨਾ ਦੇਣ 'ਤੇ ਕਾਰ ਸਵਾਰਾਂ ਨੇ ਕੁੱਟਿਆ ਬੱਸ ਡਰਾਈਵਰ

02/23/2019 6:33:17 PM

ਜਲੰਧਰ : ਸ਼ਹਿਰ ਦੇ ਚੁਗਿੱਟੀ ਚੌਕ 'ਚ ਇਕ ਕਾਰ ਸਵਾਰਾਂ ਵਲੋਂ ਬੱਸ ਡਰਾਈਵਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਚੁਗਿੱਟੀ ਚੌਕ ਨੇੜੇ ਇਕ ਕਾਰ ਨੂੰ ਬੱਸ ਡਰਾਈਵਰ ਵਲੋਂ ਸਾਈਡ ਨਾ ਦੇਣ 'ਤੇ ਦੋਵਾਂ ਵਾਹਨਾਂ ਦੀ ਮਾਮੂਲੀ ਟੱਕਰ ਹੋ ਗਈ। ਇਸ ਦੌਰਾਨ ਕਾਰ ਸਵਾਰਾਂ ਨੇ ਬੱਸ ਡਰਾਈਵਰ ਨੂੰ ਬੱਸ 'ਚੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ।

ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਐਸ. ਐਚ. ਓ. ਜੀਵਨ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਪਹੁੰਚੇ, ਜਿਨ੍ਹਾਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਪੁਲਸ ਵਲੋਂ ਕਾਰ ਸਵਾਰ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ।