ਪਰਾਲੀ ਸਾੜਨਾ ਮਨੁੱਖੀ ਜੀਵਨ ਲਈ ਨੁਕਸਾਨਦੇਹ ਅਤੇ ਖ਼ਤਰਨਾਕ ਆ ਰਹੇ ਰੁਝਾਨ

10/25/2023 3:17:51 PM

ਸੁਲਤਾਨਪੁਰ ਲੋਧੀ (ਧੀਰ)-ਕਿਸਾਨਾਂ ਵੱਲੋਂ ਖੇਤਾਂ ਦੀ ਪਰਾਲੀ ਨੂੰ ਅੱਗ ਲਾਉਣਾ ਅਜੇ ਤੱਕ ਵੀ ਉਲਝੀ ਤੰਦ ਬਣਿਆ ਹੋਇਆ ਹੈ। ਕਿਸਾਨ ਅਤੇ ਸਰਕਾਰਾਂ ਇਸ ਮੁੱਦੇ `ਤੇ ਆਹਮੋ-ਸਾਹਮਣੇ ਹਨ। ਕਿਸਾਨ ਆਰਥਿਕ ਮੰਦਹਾਲੀ ਅਤੇ ਪਰਾਲੀ ਖ਼ਤਮ ਕਰਨ ਲਈ ਸਰਕਾਰ ਵੱਲੋ ਮਸ਼ੀਨਰੀ ਉਪਲੱਬਧ ਨਾ ਕਰਾਉਣ ਦਾ ਵਾਸਤਾ ਪਾ ਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ ਜਦਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਦਾ ਪ੍ਰਗਟਾਵਾ ਕਰਦਿਆਂ ਸਰਕਾਰਾਂ ਨੂੰ ਇਸ ਲਈ ਸਖ਼ਤਾਈ ਕਰਨ ਦੀ ਹਦਾਇਤ ਕੀਤੀ ਹੋਈ ਹੈ ਪਰ ਸਰਕਾਰਾਂ ਅਜੇ ਤੱਕ ਇਸ ਮੁੱਦੇ ਪ੍ਰਤੀ ਅਵੇਸਲੀਆਂ ਹਨ। ਇਸ ਮੁੱਦੇ ਵੱਖ-ਵੱਖ ਵਿਚਾਰਕਾਂ ਦੀਆਂ ਵਿਚਾਰਾਂ-ਰਿਪੋਰਟਾਂ ਸਾਨੂੰ ਸਾਡੇ ਸੁਵੱਲੇ ਅਤੇ ਸੁਰੱਖਿਅਤ ਭਵਿੱਖ ਲਈ ਸੋਚਣ ਮਜਬੂਰ ਕਰਦੀਆਂ ਹਨ।

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਝੋਨੇ ਦੇ ਖੇਤਾਂ ਨੂੰ ਅੱਗ ਲਾਉਣ `ਤੇ ਕੀਤੀ ਸਖ਼ਤੀ ਪ੍ਰਤੀ ਵਾਦ-ਵਿਵਾਦਾਂ ਵਿੱਚ ਕਿਸਾਨਾਂ ਦੀ ਆਰਥਿਕ ਮੰਦਹਾਲੀ ਦੇ ਹਵਾਲੇ ਨਾਲ ਖੇਤਾਂ `ਚ ਅੱਗ ਲਾਉਣ ਨੂੰ ਕਿਸਾਨਾਂ ਦੀ ਮਜਬੂਰੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਜੇਕਰ ਕੋਈ ਮਜਬੂਰੀ ਆਮ ਲੋਕਾਂ ਲਈ ਮਾਰੂ ਸਾਬਤ ਹੋਵੇ ਤਾਂ ਕੀ ਉਹ ਮਜਬੂਰੀ ਜਾਇਜ਼ ਹੈ। ਇਕ ਰਿਪੋਰਟ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਜ਼ਹਿਰਲੀਆਂ ਅਤੇ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ। ਪੰਜਾਬ ‘ਚ ਲਗਭਗ 65 ਲੱਖ ਏਕੜ ਜ਼ਮੀਨ ‘ਚ ਝੋਨੇ ਦੀ ਖੇਤੀ ਹੁੰਦੀ ਹੈ। ਇਕ ਏਕੜ ਖੇਤ ਵਿਚੋਂ ਇਕ ਅੰਦਾਜੇ ਅਨੁਸਾਰ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਵਿਚਾਲੇ ਜਲੰਧਰ 'ਚ ਵੀਜ਼ਾ ਅਰਜ਼ੀਆਂ ਸਬੰਧੀ ਅਹਿਮ ਖ਼ਬਰ

ਇਸ ਤਰ੍ਹਾਂ ਇਕੱਲੇ ਪੰਜਾਬ `ਚ ਲਗਭਗ 17.87 ਕਰੋੜ ਟਨ ਪਰਾਲੀ ਸਾੜ ਦਿੱਤੀ ਜਾਂਦੀ ਹੈ। ਜੋ ਸਾਡੇ ਵਾਤਾਵਰਨ ਨੂੰ ਜ਼ਹਿਰੀਲੀਆਂ ਗੈਸਾਂ ਨਾਲ ਭਰ ਦਿੰਦੀ ਹੈ।ਇਨ੍ਹਾਂ ਜਹਿਰੀਲੀਆਂ ਗੈਸਾਂ ਦਾ ਪ੍ਰਭਾਵ ਸਭ ਤੋਂ ਵੱਧ ਬੱਚਿਆਂ ਤੇ ਬਜੁਰਗਾਂ ਦੀ ਸਿਹਤ `ਤੇ ਪੈਂਦਾ ਹੈ। ਵਾਤਾਵਰਨ `ਚ ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਸਾਈਡ, ਜਹਿਰੀਲਾ ਧੂੰਆ, ਜ਼ਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਦੇ ਪ੍ਰਭਾਵ ਨਾਲ ਹੋਣ ਵਾਲੀਆਂ ਬਿਮਾਰੀਆਂ ਸਾਹ, ਦਮਾ, ਬਲੱਡ ਪ੍ਰੈਸ਼ਰ, ਘਬਰਾਹਟ, ਸਿਰਦਰਦ, ਦਿਲ ਦੇ ਰੋਗ, ਚਮੜੀ ਦੇ ਰੰਗ, ਅੰਦਰੂਨੀ ਰੋਗਾਂ ਆਦਿ ਦੇ ਸਾਰੇ ਲੋਕ ਸ਼ਿਕਾਰ ਹੁੰਦੇ ਹਨ। ਆਮ ਦਿਨਾਂ `ਚ ਸਾਡੇ ਸਾਹ ਨਾਲ ਸਰੀਰ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਹੁੰਦੀ ਹੈ, ਪਰ ਪਰਾਲੀ ਸਾੜਨ ਦੇ ਕਣਾਂ `ਚ ਇਹ 425 ਮਿ.ਗਾ, ਘਣ ਮੀਟਰ ਤੱਕ ਹੋ ਜਾਂਦੀ ਹੈ। ਉਸਦੇ ਜੋ ਆਮ ਲੋਕਾਂ ਦੀ ਜਿੰਦਗੀ `ਤੇ ਮਾਰੂ ਅਤੇ ਖ਼ਤਰਨਾਕ ਪ੍ਰਭਾਵ ਪੈਂਦੇ ਹਨ ਜਾਂ ਬੀਮਾਰੀਆਂ ਲੱਗਦੀਆਂ ਹਨ, ਕੀ ਕਿਸਾਨਾਂ ਦੇ ਪਰਿਵਾਰ ਇਸ ਪ੍ਰਭਾਵ ਹੇਠ ਨਹੀਂ ਆਉਂਦੇ। ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏ ਨਾਲ ਅਨੇਕਾ ਸੜਕੀ ਹਾਦਸੇ ਵਾਪਰਦੇ ਹਨ ਅਤੇ ਬਹੁਤ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ, ਕੀ ਇਸ ਪ੍ਰਤੀ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ। ਇਸ ਤੋਂ ਇਲਾਵਾ ਅਨੇਕਾਂ ਜੀਵ-ਜੰਤੂ, ਪਸ਼ੂ-ਪੰਛੀ, ਕੀੜੇ-ਮਕੌੜੇ, ਕੀਟ-ਪਤੰਗੇ, ਫੁੱਲ-ਬੂਟੇ, ਦਰੱਖਤ ਆਦਿ ਦਾ ਵੀ ਅੱਗ ਨਾਲ ਸੜ ਜਾਂਦੇ ਹਨ, ਕੀ ਇਹ ਕੁਦਰਤ ਨਾਲ ਸਰਾਸਰ ਅਨਿਆਂ ਨਹੀਂ ਹੈ? ਪਰਾਲੀ ਦੇ ਧੂੰਏ ਨਾਲ ਜੋ ਬੀਮਾਰੀਆਂ ਪੈਦਾ ਹੁੰਦੀਆਂ ਹਨ, ਉਸ ਦਾ ਸ਼ਿਕਾਰ ਕਿਸਾਨ ਦੇ ਪਰਿਵਾਰ ਨਹੀਂ ਹੁੰਦੇ । ਉਸ ਬੀਮਾਰੀ `ਤੇ ਹੋਣ ਵਾਲਾ ਖ਼ਰਚਾ ਵੀ ਕਿਸਾਨ ਲਈ ਹੋਰ ਆਰਥਿਕ ਮੰਦਹਾਲੀ ਦਾ ਕਾਰਨ ਬਣਦਾ ਹੈ।

ਖੇਤੀਬਾੜੀ ਮਾਹਿਰਾਂ ਮੁਤਾਬਿਕ ਪਰਾਲੀ ਸਾੜਨ ਨਾਲ ਲਗਭਗ 32 ਕਿੱਲੋ ਯੂਰੀਆ, 5.5 ਕਿਲੋ ਡੀਪੀਏ, 51 ਕਿਲੇ ਪੌਟਾਸ਼ ਸੜ ਜਾਂਦੀ ਹੈ, ਸਾਡੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਦਿੰਦੀ ਹੈ ਤੇ ਇਸ ਦੀ ਪੂਰਤੀ ਲਈ ਲੋੜ ਤੋਂ ਜਿਆਦਾ ਖਾਦਾਂ ਦੀ ਵਰਤੋਂ ਕਰਨੀ ਕਿਸਾਨੀ ਆਰਥਿਕਤਾ ਨੂੰ ਢਾਹ ਹੈ। ਦੂਸਰੇ ਮਨੁੱਖ ਨੇ ਵਿਕਾਸ ਦੇ ਨਾਂ ਤੇ ਨਿਰਦਈ ਬਿਰਤੀ ਨਾਲ ਦਰੱਖਤਾਂ ਉੱਪਰ ਕੁਹਾੜਾ ਚਲਾ ਕੁਦਰਤੀ ਪ੍ਰਤੀ ਬਿਗਾਨੇਪਣ ਦਾ ਅਹਿਸਾਸ ਕਰਵਾਇਆ ਹੈ। ਇਸ ਕਿਰਿਆ ਲਈ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ, ਜਿੱਥੇ ਦਰੱਖਤਾ ਦੀ ਸਭ ਤੋਂ ਵੱਧ ਕਟਾਈ ਹੋਈ ਹੈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ

ਵਾਤਾਵਰਨ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ‘ਚ ਅਕਤੂਬਰ 1980 ਤੋਂ ਫਰਵਰੀ 2018 ਤੱਕ 1.72 ਲੱਖ ਏਕੜ ਜਮੀਨ ਤੇ ਹਰਿਆਲੀ ਦਾ ਸਫਾਇਆ ਹੋ ਗਿਆ ਹੈ। ਪੰਜਾਬ ਦੇ ਇੱਕ ਅੰਦਾਜ਼ੇ ਅਨੁਸਾਰ ਪਿਛਲੇ 37 ਵਰ੍ਹਿਆਂ `ਚ ਵਿਕਾਸ ਦੀ ਆੜ `ਚ 5.12 ਕਰੋੜ ਦਰੱਖ਼ਤਾਂ ਦੀ ਬਲੀ ਦਿੱਤੀ ਹੈ। ਬੀਤੇ ਵਰ੍ਹੇ ਵੀ ਸਰਕਾਰ ਨੇ 1415 ਏਕੜ ਜਮੀਨ ਚੋਂ ਹਰਿਆਲੀ ਸਾਫ਼ ਕਰਕੇ 4 ਲੱਖ ਤੋਂ ਜਿਆਦਾ ਦਰੱਖਤ ਆਰੇ ਦੀ ਭੇਂਟ ਚਾੜੇ੍ਹ ਹਨ।ਕੇਦਰੀ ਵਾਤਾਵਰਨ ਤੇ ਜੰਗਲਾਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ `ਚ ਜੰਗਲਾਂ ਹੇਠੋ ਰਕਬਾ ਦਿਨ-ਪ੍ਰਤੀਦਿਨ ਘਟ ਰਿਹਾ ਹੈ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਕੱਲੇ ਜਨਵਰੀ 2015 ਤੋਂ ਹੀ ਅੰਕੜਿਆਂ ਨੂੰ ਵਾਚੀਏ ਤਾਂ ਪਤਾ ਚੱਲਦਾ ਹੈ ਕਿ ਪੰਜਾਬੀਆਂ ਨੇ ਹੁਣ ਤੱਕ ਕਰੀਬ 50 ਲੱਖ ਰੁੱਖਾਂ ਤੋਂ ਧਰਤੀ ਨੂੰ ਵਿਹੂਣੀ ਕਰਕੇ 2280 ਏਕੜ ਜ਼ਮੀਨ ਨੂੰ ਜੰਗਲ ਮੁਕਤ ਕਰ ਦਿੱਤਾ ਹੈ।ਸੜਕਾਂ ਨੂੰ ਚੌੜੀਆਂ ਕਰਨ ਲਈ ਦੀ ਬੇਸ਼ੁਮਾਰ ਦਰੱਖਤ ਕੱਟ ਕੇ ਮਨੁੱਖ ਨੇ ਕੁਦਰਤੀ ਸੁੰਦਰਤਾ ਨੂੰ ਢਾਹ ਲਾਈ ਹੈ। ਬਠਿੰਡਾ-ਅੰਮ੍ਰਿਤਸਰ ਸੜਕ ਨੇ ਆਪਣੇ ਫੈਲਾਅ ਲਈ 30 ਹਜ਼ਾਰ, ਜਲੰਧਰ-ਦਿੱਲੀ ਸੜਕ ਨੇ 1.10 ਲੱਖ ਦਰੱਖਤਾਂ ਦੀ ਬਲੀ ਲਈ ਹੈ।

ਇਸ ਤਰ੍ਹਾਂ ਲੁਧਿਆਣਾ-ਫਿਰੋਜ਼ਪੁਰ ਨੇ 500 ਏਕੜ ਤੇ ਬਠਿੰਡਾ ਜੀਰਕਪੁਰ ਸੜਕ ਨੇ 281 ਹੈਕਟਰ ਜ਼ਮੀਨ ਦਰੱਖਤਾਂ ਹੁਣ ਖੋਹੀ ਹੈ। ਮਨੁੱਖ ਕੁਦਰਤੀ ਆਬੋ ਹਵਾ ਤੇ ਵਿਰਵਾ ਹੋ ਰਿਹਾ ਹੈ। ਇੱਕ ਪਾਸੇ ਅਸੀਂ ਫੈਕਟਰੀਆਂ, ਥਰਮਲ ਪਲਾਂਟਾਂ, ਇੱਟਾਂ ਦੇ ਭੱਠਿਆਂ, ਗੱਡੀਆਂ ਅਤੇ ਪਰਾਲੀ ਸਾੜਨ ਆਦਿ ਦੇ ਧੂੰਏਂ ਨਾਲ ਜਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਵਾਤਾਵਰਨ ਵਿੱਚ ਛੱਡ ਕੇ ਇਸਨੂੰ ਪਲੀਤ ਕਰ ਰਹੇ ਹਾਂ, ਦੂਜੇ ਪਾਸੇ ਵਿਕਾਸ ਦੀ ਆੜ `ਚ ਪੰਜਾਬ ਦੀ ਧਰਤੀ ਤੇ ਦਰੱਖਤਾਂ ਦਾ ਕਤਲ ਕਰਕੇ ਹਰਿਆਲੀ ਨੂੰ ਖਤਮ ਕਰਨ `ਚ ਕੋਈ ਕਸਰ ਛੱਡ ਰਹੇ। ਪਲੀਤ ਹੋਏ ਵਾਤਾਵਰਣ ਨੂੰ ਸਾਫ ਕਰਨ ਲਈ ਰੁਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਉਂਦੇ ਰਹਿਣ ਲਈ ਮਨੁੱਖ ਨੂੰ ਆਕਸੀਜਨ ਦੀ ਲੋੜ ਹੈ, ਜਿਸ ਦਾ ਸਾਧਨ ਸਿਰਫ਼ ਅਤੇ ਸਿਰਫ਼ ਦਰੱਖ਼ਤ ਹਨ। ਸੋ ਧਰਤੀ ਤੋਂ ਰੁੱਖ ਖ਼ਤਮ ਕਰਕੇ ਅਸੀਂ ਆਪਣੇ-ਆਪ ਨੂੰ ਖ਼ਤਮ ਕਰਨ ਵੱਲ ਧੱਕ ਰਹੇ ਹਾਂ। ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵਾਂਗ ਆਕਸੀਜਨ ਦੇ ਸਿਲੰਡਰ ਨਾਲ ਰੱਖਣੇ ਪਿਆ ਕਰਨੇ ਤੇ ਅਸੀਂ ਆਪਣੀ ਗਲਤੀ ਤੇ ਮੂਰਖਤਾ `ਤੇ ਪਛਤਾਵਾ ਕਰਿਆ ਕਰਾਂਗੇ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪਾਣੀ ਪੀ ਪੀ ਕੋਸਿਆ ਕਰਨਗੀਆਂ। ਜਦਕਿ ਉਦੋਂ ਕੋਈ ਹੱਲ ਕੀ ਨਜ਼ਰ ਨਹੀਂ ਆਵੇਗਾ।

ਇਹ ਵੀ ਪੜ੍ਹੋ: ਕੈਨੇਡਾ ਤੋਂ ਜਵਾਨ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਕੁਦਰਤ ਦੀ ਦੇਣ ਰੁੱਖਾਂ ਨੂੰ ਖਤਮ ਕਰਕੇ ਸ਼ਾਇਦ ਅਸੀਂ ਆਪਣੀ ਹੋਂਦ ਨੂੰ ਖਤਮ ਕਰਨ ਦੇ ਰਾਹ ਪੈ ਗਏ ਹਾਂ। ਮੌਕੇ ਦੀਆਂ ਸਰਕਾਰਾਂ ਨੂੰ ਵੋਟ ਬੈਂਕ ਤੋਂ ਉੱਪਰ ਉੱਠ ਕੇ ਮਨੁੱਖ ਦੀ ਕਲਾਈ ਪ੍ਰਤੀ ਸੁਹਿਰਦ ਹੁੰਦਿਆਂ ਨੋਕ ਨੀਅਤੀ ਨਾਲ ਪਰਾਲੀ ਨੂੰ ਸਾੜਨ ਤੋਂ ਬਚਾਉਣ ਲਈ ਪ੍ਰਬੰਧਾਂ ਹਿੱਤ ਅਗੇਤੇ ਯਤਨ ਕਰਨੇ ਚਾਹੀਦੇ ਹਨ ਪਰਾਲੀ ਦੇ ਖ਼ਾਤਮੇ ਲਈ ਲੋੜੀਂਦੀ ਮਸ਼ੀਨਰੀ ਖ਼ਰੀਦਣ ਲਈ ਮਹਿਕਮਿਆਂ ਨੂੰ ਅਗਾਊਂ ਪ੍ਰਬੰਧ ਕਰਨ ਚਾਹੀਦੇ ਹਨ। ਨਹੀਂ ਤਾਂ ਮੋਕਾ ਆਉਣ ਤੇ ਜਿਹੜੀ ਆਈ ਜੰਝ, ਵਿੰਨੇ੍ਹ ਕੁੜੀ ਕੰਨ’ ਵਾਲੀ ਸਥਿਤੀ ਬਣ ਜਾਂਦੀ ਹੈ। ਪੰਜਾਬ ਸਰਕਾਰ ਨੂੰ ਬਜਟ ਵਿਚ ਹੀ ਇਸ ਕੰਮ ਲਈ ਫੰਡ ਰਾਖਵੇਂ ਰੱਖਣੇ ਚਾਹੀਦੇ ਹਨ। ਨਹੀਂ ਤਾਂ ਫਿਰ ਐੱਨ. ਜੀ. ਟੀ. ਦੇ ਰੁੱਖ ਅਤੇ ਸਖਤਾਈ ਰਹੇ ਰੁਖ ਦਾ ਸਾਹਮਣਾ ਕਰਨਾ ਪਵੇਗਾ ਕਿਸਾਨਾਂ ਨੂੰ ਜੁਰਮਾਨਾ ਕਰਨਾ ਜਾਂ ਕੰਮ ਦਰਜ ਕਰਨਾ ਇਸ ਮਸਲੇ ਦਾ ਠੋਸ ਹੱਲ ਨਹੀਂ ਹੈ, ਲੋੜ ਪਰਾਲੀ ਦ ਠੋਸ ਪ੍ਰਬੰਧਨ ਦੀ ਹੈ। ਸੋ ਸਾਨੂੰ ਵੀ ਸਾਰਿਆਂ ਨੂੰ ਆਰਥਿਕ ਮੰਦਹਾਲੀ ਦੀ ਸਭ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਦੇ ਭਲੇ ਲਈ ਇਸ ਤੋਂ ਬਚਾਅ ਲਈ ਚਲ ਕੇ ਹੰਭਲਾ ਮਾਰਨ ਤੇ ਲੋਕ ਲਹਿਰ ਬਣਾਉਣ ਦੀ ਲੋੜ ਹੈ।

ਕਿਸਾਨਾਂ ਲਈ ਵੀ ਖੇਤਾਂ ਵਿੱਚ ਪ੍ਰਤੀ ਏਕੜ਼ ਪੰਜ ਬੂਟੇ ਲਾਉਣਾ ਜਰੂਰੀ ਕਰ ਦੇਣਾ ਚਾਹੀਦਾ ਹੈ। ਸ਼ਹਿਰੀ ਘਰਾਂ ਦੇ ਨਕਸ਼ਿਆਂ ‘ਚ ਘਰ ਰੁੱਖ ਲਾਉਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਪਿੰਡਾਂ ‘ਚ ਵੀ ਸਰਕਾਰੀ ਸਹੂਲਤਾਂ ਲੈਣ ਵਾਲੇ ਲਾਭਪਾਤਰੀਆਂ ਲਈ ਘਰ `ਚ ਇੱਕ ਬੂਟਾ ਲਾਉਣ ਦੀ ਸ਼ਰਤ ਲਾ ਦੇਣੀ ਚਾਹੀਦੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾ ਦੀ ਪਾਲਣਾ ਕਰਦਿਆਂ ਪ੍ਰਦੂਸ਼ਣ ਮੁਕਤ ਵਾਤਾਵਰਨ-ਸਿਰਜਣ ਲਈ ਅਤੇ ਧਰਤੀ ਦੀ ਹਰਿਆਵਲ ਬਰਕਰਾਰ ਰੱਖਣ ਲਈ ਸਮਾਜਿਕ, ਧਾਰਮਿਕ, ਰਾਜਨੀਤਕ ਸੰਸਥਾਵਾਂ, ਨੌਜਵਾਨ ਕਲੱਬਾਂ, ਸਾਹਿਤ ਅਤੇ ਵਿੱਦਿਅਕ ਅਦਾਰਿਆਂ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਬੂਟੇ ਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਨਾਨੀ ਦੇ ਸਸਕਾਰ 'ਤੇ ਆਏ ਦੋਹਤੇ ਨੂੰ ਕੀਤਾ ਲਹੂ-ਲੁਹਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri