ਬਰਲਟਨ ਪਾਰਕ ''ਚ 20 ਦੁਕਾਨਾਂ ਦੇ ਸਨ ਲਾਇਸੈਂਸ, ਲੱਗੀਆਂ 100

11/16/2020 6:01:26 PM

ਜਲੰਧਰ (ਬੁਲੰਦ)— ਪੰਜਾਬ ਸਰਕਾਰ ਵੱਲੋਂ ਹੁਕਮ ਸਨ ਕਿ ਦੀਵਾਲੀ ਮੌਕੇ ਰਾਤੀਂ 8 ਤੋਂ 10 ਵਜੇ ਤਕ ਹੀ ਪਟਾਕੇ ਚਲਾਏ ਜਾਣਗੇ। ਪਟਾਕੇ ਚਲਾਉਣ ਲਈ ਗ੍ਰੀਨ ਪਟਾਕੇ ਵੇਚਣ ਤੇ ਖਰੀਦਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਜਲੰਧਰ ਦੇ ਬਰਲਟਨ ਪਾਰਕ 'ਚ ਤਾਂ ਜਿਵੇਂ ਪੰਜਾਬ ਸਰਕਾਰ ਦਾ ਕੋਈ ਹੁਕਮ ਲਾਗੂ ਹੁੰਦਾ ਨਜ਼ਰ ਨਹੀਂ ਆਇਆ। ਇਥੇ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਹੀ ਦੁਕਾਨਦਾਰਾਂ ਨੇ ਪਟਾਕੇ ਵੇਚਣੇ ਸ਼ੁਰੂ ਕਰ ਦਿੱਤੇ ਸਨ।

ਇਹ ਵੀ ਪੜ੍ਹੋ: ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ

ਡਿਪਟੀ ਕਮਿਸ਼ਨਰ ਨੇ ਸਿਰਫ 20 ਦੁਕਾਨਾਂ ਦੇ ਲਾਇਸੈਂਸ ਜਾਰੀ ਕੀਤੇ ਸਨ ਪਰ ਪਾਰਕ ਵਿਚ 100 ਦੇ ਲਗਭਗ ਦੁਕਾਨਾਂ ਲਾਈਆਂ ਗਈਆਂ। ਇਨ੍ਹਾਂ 'ਤੇ ਕਰੋੜਾਂ ਰੁਪਏ ਦੇ ਪਟਾਕੇ ਵੇਚੇ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਦੁਕਾਨਾਂ ਦੀ ਚੈਕਿੰਗ ਦੀ ਨਾ ਤਾਂ ਜ਼ਿਲਾ ਪ੍ਰਸ਼ਾਸਨ ਨੇ ਕੋਈ ਤਕਲੀਫ ਕੀਤੀ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਗ੍ਰੀਨ ਪਟਾਕੇ ਤਾਂ ਸਿਰਫ ਨਾਂ ਦੇ ਹੀ ਸਨ। ਇਨ੍ਹਾਂ ਦੁਕਾਨਾਂ 'ਤੇ ਖਤਰਨਾਕ ਪਟਾਕੇ ਧੜੱਲੇ ਨਾਲ ਵੇਚੇ ਗਏ।

ਇਹ ਵੀ ਪੜ੍ਹੋ​​​​​​​: ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)

ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਖ਼ਰਾਬ ਹਾਲਤ 'ਚ ਪਹੁੰਚਿਆ
ਦੀਵਾਲੀ ਵਾਲੇ ਦਿਨ ਤੋਂ ਲੈ ਕੇ ਵਿਸ਼ਵਕਰਮਾ ਦਿਵਸ ਦੀ ਰਾਤ ਤਕ ਮੀਂਹ ਪੈਣ ਦੇ ਬਾਵਜੂਦ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਬਹੁਤ ਖ਼ਰਾਬ ਸਥਿਤੀ 'ਚ ਨਜ਼ਰ ਆਇਆ। ਦੀਵਾਲੀ ਦੀ ਸ਼ਾਮ 5 ਵਜੇ ਤੋਂ ਲੈ ਕੇ ਰਾਤ ਭਰ ਏਅਰ ਕੁਆਲਿਟੀ ਇੰਡੈਕਸ 320 ਤੋਂ ਉੱਪਰ ਰਿਹਾ, ਜਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਮਾਹੌਲ 'ਚ ਸਾਹ ਲੈਣ ਵਾਲੇ ਕਿਸ ਢੰਗ ਨਾਲ ਜ਼ਹਿਰ ਆਪਣੇ ਅੰਦਰ ਨਿਗਲ ਰਹੇ ਹਨ।
ਇਹ ਵੀ ਪੜ੍ਹੋ​​​​​​​: ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਮਹਿਲਾ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)
ਇਹ ਵੀ ਪੜ੍ਹੋ​​​​​​​: ਦੀਵਾਲੀ ਮੌਕੇ ਪੰਜਾਬ 'ਚ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਸੀ AQI, ਮੀਂਹ ਨੇ ਦਿਵਾਈ ਪ੍ਰਦੂਸ਼ਣ ਤੋਂ ਮੁਕਤੀ​​​​​​​

shivani attri

This news is Content Editor shivani attri