ਸਾਵਧਾਨ! ਬੁਲੇਟ ਦੇ ਪਟਾਕੇ, ਪ੍ਰੈਸ਼ਰ ਹਾਰਨ ਤੇ ਟਰੈਕਟਰਾਂ ''ਤੇ ਬੂਫਰ ਲਾਉਣ ਵਾਲਿਆਂ ਨੂੰ ਜਾਣਾ ਪੈ ਸਕਦੈ ਜੇਲ੍ਹ

03/30/2022 10:38:53 PM

ਰੂਪਨਗਰ (ਸੱਜਣ ਸਿੰਘ ਸੈਣੀ) : ਸੜਕਾਂ 'ਤੇ ਬੁਲੇਟ ਦੇ ਪਟਾਕੇ ਪਾਉਣ ਵਾਲੇ, ਟਰੈਕਟਰਾਂ 'ਤੇ ਉੱਚੀ-ਉੱਚੀ ਸਪੀਕਰ ਚਲਾਉਣ ਵਾਲੇ ਅਤੇ ਵਾਹਨਾਂ 'ਤੇ ਪ੍ਰੈਸ਼ਰ ਹਾਰਨ ਵਜਾ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਅਜਿਹੇ ਲੋਕਾਂ ਨੂੰ ਲੱਖਾਂ ਰੁਪਏ ਜੁਰਮਾਨੇ ਦੇ ਨਾਲ-ਨਾਲ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ ਕਿਉਂਕਿ ਹੁਣ ਪੁਲਸ ਐਕਸ਼ਨ ਮੋਡ ਵਿਚ ਆ ਚੁੱਕੀ ਹੈ ਤੇ ਅਜਿਹੇ ਸਿਰਫਿਰਿਆਂ ਖ਼ਿਲਾਫ਼ ਪੁਲਸ ਹੁਣ ਲੱਖਾਂ ਰੁਪਏ ਜੁਰਮਾਨੇ ਦੇ ਨਾਲ-ਨਾਲ ਐੱਫ. ਆਈ. ਆਰ. ਦਰਜ ਕਰਕੇ ਜੇਲ੍ਹ ਵੀ ਭੇਜ ਸਕਦੀ ਹੈ। ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਦੇ ਡੀ. ਐੈੱਸ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਹੁਣ ਅਜਿਹੇ ਲੋਕਾਂ ਨੂੰ ਡੇਢ ਸਾਲ ਤੋਂ ਲੈ ਕੇ 6 ਸਾਲ ਤੱਕ ਜੇਲ੍ਹ ਕੱਟਣੀ ਪੈ ਸਕਦੀ ਹੈ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Harnek Seechewal

Content Editor

Related News