12 ਵਰ੍ਹਿਆਂ ਦੇ ਲੜਕੇ  ਨਾਲ ਬਦਫੈਲੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

02/03/2021 10:33:27 AM

ਟਾਂਡਾ ਉੜਮੁੜ ( ਵਰਿੰਦਰ ਪੰਡਿਤ, ਕੁਲਦੀਸ਼, ਮੋਮੀ): ਅੱਡਾ ਸਰਾਂ ਇਲਾਕੇ ਦੇ ਇਕ ਪਿੰਡ ਵਿੱਚ ਘਰੋਂ ਖੇਡਣ ਗਏ ਸੱਤਵੀਂ ਕਲਾਸ ਦੇ 12 ਵਰ੍ਹਿਆਂ ਦੇ ਮੁੰਡੇ ਨਾਲ ਪਿੰਡ ਦੇ ਹੀ ਨੌਜਵਾਨ ਵਲੋਂ ਬਦਫੈਲੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਟਾਂਡਾ ਪੁਲਸ ਨੇ ਮੁੰਡੇ ਦੀ ਮਾਂ ਦੇ ਬਿਆਨ ਦੇ ਆਧਾਰ ਤੇ ਬਬਲੂ ਉਰਫ਼ ਅਸ਼ਰਫ ਮੁਹੰਮਦ ਪੁੱਤਰ ਈਸ਼ਵਰ ਅਲੀ ਦੇ ਖ਼ਿਲਾਫ਼  ਮਾਮਲਾ ਦਰਜ ਕੀਤਾ ਹੈ l ਆਪਣੇ ਬਿਆਨਾਂ ਵਿੱਚ ਮੁੰਡੇ ਦੀ ਮਾਂ ਨੇ ਦੱਸਿਆ ਕਿ 31 ਜਨਵਰੀ ਦੀ ਸ਼ਾਮ ਨੂੰ ਜਦੋਂ ਉਸ ਦਾ ਪੁੱਤਰ ਪਿੰਡ ਵਿੱਚ ਫੁੱਟਬਾਲ ਖੇਡ ਰਿਹਾ ਸੀ ਤਾਂ ਉਕਤ ਮੁਲਜ਼ਮ ਨੇ ਉਸ ਦੇ ਪੁੱਤਰ ਨੂੰ ਜਿੰਮ ਵਾਲੇ ਕਮਰੇ ਵਿੱਚ ਲਿਜਾ ਜ਼ਬਰੀ ਬਦਫੈਲੀ ਕੀਤੀ l ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈl ਐੱਸ.ਆਈ. ਜਸਬੀਰ ਸਿੰਘ ਮਾਮਲੇ ਦੀ ਤਫਤੀਸ਼ ਵਿੱਚ ਜੁਟੇ ਹੋਏ ਹਨl


Shyna

Content Editor

Related News