ਪੰਚਾਇਤ ਮੈਂਬਰ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਨਵੰਬਰ ''ਚ ਹੋਣਾ ਸੀ ਵਿਆਹ

07/31/2020 3:11:35 PM

ਨਕੋਦਰ/ਮੱਲ੍ਹੀਆਂ (ਪਾਲੀ, ਟੂੱਟ)— ਨਜਦੀਕੀ ਪਿੰਡ ਜਹਾਂਗੀਰ ਵਿਖੇ ਇਕ ਨੌਜਵਾਨ ਨੇ ਭੇਦਭਰੇ ਹਾਲਾਤ 'ਚ ਆਪਣੇ ਘਰ 'ਚ ਹੀ ਪੱਖੇ ਨਾਲ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਏ. ਐੱਸ. ਆਈ. ਸਰਵਣ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ, 22 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਮ੍ਰਿਤਕ ਦੀ ਪਛਾਣ ਰਾਜ ਕੁਮਾਰ ਉਰਫ ਰਾਜਾ (28) ਪੁੱਤਰ ਸੋਢੀ ਰਾਮ ਪਿੰਡ ਜਹਾਂਗੀਰ ਨਕੋਦਰ ਵਜੋਂ ਹੋਈ। ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਸੋਢੀ ਰਾਮ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੈਂ ਪਿੰਡ ਜਹਾਂਗੀਰ ਦਾ ਮੌਜੂਦਾ ਮੈਂਬਰ ਪੰਚਾਇਤ ਹਾਂ। ਮੇਰਾ ਲੜਕਾ ਰਾਜ ਕੁਮਾਰ ਉਰਫ ਰਾਜਾ, ਜੋ ਅਲਮੀਨੀਅਮ ਦਾ ਕੰਮ ਕਰਦਾ ਸੀ, ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਦੀ ਮੰਗਣੀ ਹੋਈ ਸੀ ਤੇ ਨਵੰਬਰ ਮਹੀਨੇ ਵਿਆਹ ਹੋਣਾ ਸੀ, ਜਿਸ ਨੇ ਵੀਰਵਾਰ ਦੁਪਹਿਰ ਆਪਣੇ ਘਰ 'ਚ ਹੀ ਪੱਖੇ ਨਾਲ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਮੇਰੇ ਲੜਕੇ ਰਾਜ ਕੁਮਾਰ ਉਰਫ ਰਾਜਾ ਨੇ ਆਪਣੀ ਸਰੀਰਕ ਬੀਮਾਰੀ ਦੀ ਮਾਨਸਿਕ ਪਰੇਸ਼ਾਨੀ ਕਰਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ:  ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਏ. ਐੱਸ. ਆਈ. ਸਰਵਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੋਢੀ ਰਾਮ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਰਾਜ ਕੁਮਾਰ ਉਰਫ ਰਾਜਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤਾ ਸੀ। ਮ੍ਰਿਤਕ ਦਾ ਸ਼ੁੱਕਰਵਾਰ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:  25 ਕਰੋੜ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਦੇ ਮਾਲਕਾਂ ਬਾਰੇ ਹੋਇਆ ਵੱਡਾ ਖੁਲਾਸਾ
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ


shivani attri

Content Editor

Related News