ਭੈਣ ਕੋਲ ਰੱਖੜੀ ਬਣਵਾਉਣ ਜਾ ਰਿਹਾ ਭਰਾ ਹੋਇਆ ਹਾਦਸੇ ਦਾ ਸ਼ਿਕਾਰ

08/28/2023 4:29:43 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਮੂਨਕਾਂ ਨੇੜੇ ਅੱਜ ਮੋਟਰਸਾਈਕਲ ਸਵਾਰ ਅਤੇ ਸਾਈਕਲ ਸਵਾਰ ਦਰਮਿਆਨ ਹੋਏ ਹਾਦਸੇ ਵਿੱਚ 2 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹੀ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕਾਂ ਦੇ ਵਲੰਟੀਅਰ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ-ਜੀਜਾ-ਸਾਲਾ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਪੰਜਾਬ 'ਚ 65 ਵਾਰਦਾਤਾਂ ਨੂੰ ਇੰਝ ਦਿੱਤਾ ਅੰਜਾਮ

ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਕੁਲਵੰਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਤੋਂਗਾਂ ਵਾਲੀ (ਕਪੂਰਥਲਾ) ਦਸੂਹਾ ਦੇ ਕਿਸੇ ਪਿੰਡ ਆਪਣੀ ਭੈਣ ਕੋਲ ਰੱਖੜੀ ਦੇ ਸੰਬੰਧ ਵਿੱਚ ਜਾ ਰਿਹਾ ਸੀ ਕਿ ਮੂਨਕ ਚੌਂਕ ਵਿੱਚ ਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਹਾਲ ਵਾਸੀ ਮੂਨਕਾਂ ਨਾਲ ਟਕਰਾਉਣ ਕਾਰਨ ਦੋਵੇਂ ਹੀ ਹਾਦਸੇ ਦਾ ਸ਼ਿਕਾਰ ਹੋ ਗਏ। ਵਿੱਚ ਆ ਗਏ। ਗੰਭੀਰ ਰੂਪ ਵਿਚ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਦਾ ਇਹ ਸਮਾਰਟ ਪਿੰਡ ਬਣਿਆ ਹੋਰਾਂ ਲਈ ਮਿਸਾਲ, ਸਹੂਲਤਾਂ ਅਜਿਹੀਆਂ ਜਿਸ ਨੂੰ ਦੇਖ ਰੂਹ ਵੀ ਹੋਵੇ ਖ਼ੁਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri