ਸੈਰ ਕਰਨ ਗਏ ਨੌਜਵਾਨ ਦੀ ਭੇਤਭਰੇ ਹਾਲਾਤਾਂ ’ਚ ਮੌਤ

08/27/2019 9:20:02 PM

ਨਵਾਂਸ਼ਹਿਰ, (ਤ੍ਰਿਪਾਠੀ)- ਸਥਾਨਕ ਮੁਹੱਲਾ ਸ਼ੋਰੀਆ ਵਾਸੀ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਹੈ। ਸਵੇਰੇ ਤਡ਼ਕੇ ਪੁਲਸ ਨੂੰ ਮਿਲੇ ਨੌਜਵਾਨ ਦੀ ਲਾਸ਼ ਦੀ ਪਛਾਣ ਦੁਪਹਿਰ ਬਾਅਦ ਹੀ ਹੋ ਪਾਈ।

ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ’ਚ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਿਤ ਭਾਰਦਵਾਜ (26) ਪੁੱਤਰ ਸਵ. ਉਦਯਕਾਂਤ ਦੇ ਤੌਰ ’ਤੇ ਕੀਤੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਮਿਤ ਸਵੇਰੇ ਤਡ਼ਕੇ ਸੈਰ ਕਰਨ ਦੇ ਲਈ ਗਿਆ ਸੀ ਪਰ ਵਾਪਿਸ ਘਰ ਨਹੀਂ ਪਹੁੰਚਿਆ। ਪਰਿਵਾਰ ਵਾਲਿਆਂ ਵੱਲੋਂ ਆਪਣੇ ਤੌਰ ’ਤੇ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਸੀ ਪਰ ਦੁਪਹਿਰ ਬਾਅਦ ਲਾਸ਼ ਦੀ ਹੋਈ ਪਛਾਣ ਉਪਰੰਤ ਇਸ ਦੁਖੀ ਸਮਾਚਾਰ ਦੀ ਜਾਣਕਾਰੀ ਮਿਲ ਪਾਈ। ਜਾਣਕਾਰੀ ਦੇ ਅਨੁਸਾਰ ਪੁਰਾਣੀ ਦਾਣਾ ਮੰਡੀ ’ਚ ਚਾਹ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੇ ਸਭ ਤੋਂ ਪਹਿਲਾਂ ਨੌਜਵਾਨ ਨੂੰ ਡਿਗਿਆ ਹੋਇਆ ਦੇਖਿਆ ਜਿਸਦੀ ਜਾਣਕਾਰੀ ਹੋਰ ਲੋਕਾਂ ਦੇ ਨਾਲ ਮਿਲ ਕੇ ਪੁਲਸ ਨੂੰ ਦਿੱਤੀ ਗਈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਮੌਤ ਇਕ ਸਡ਼ਕ ਹਾਦਸੇ ’ਚ ਹੋਈ ਸੀ। 2 ਭੈਣਾਂ ਅਤੇ ਵਿਧਵਾ ਮਾਂ ਦਾ ਅਮਿਤ ਇਕ ਮਾਤਰ ਸਹਾਰਾ ਸੀ। ਪੁਲਸ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

 

KamalJeet Singh

This news is Content Editor KamalJeet Singh