ਜਨਸ਼ਤਾਬਦੀ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ

06/10/2022 12:40:37 PM

ਰੂਪਨਗਰ (ਕੈਲਾਸ਼)- ਨੰਗਲ ਤੋਂ ਦਿੱਲੀ ਨੂੰ ਜਾਣ ਵਾਲੀ ਜਨਸ਼ਤਾਬਦੀ ਰੇਲਗੱਡੀ ਦੇ ਥੱਲੇ ਆਉਣ ਨਾਲ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਚੌਂਕੀ ਰੇਲਵੇ ਸਟੇਸ਼ਨ ਰੂਪਨਗਰ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਰੇਲਗੱਡੀ ਜਦ ਸ੍ਰੀ ਕੀਰਤਪੁਰ ਸਾਹਿਬ ਤੋਂ ਰੂਪਨਗਰ ਲਈ ਰਵਾਨਾ ਹੋਈ ਤਾਂ ਕੁਝ ਹੀ ਦੂਰੀ ’ਤੇ ਭਰਤਗੜ੍ਹ ਤੋਂ ਪਹਿਲਾਂ ਹੀ ਉਕ ਨੌਜਵਾਨ ਰੇਲਗੱਡੀ ਥੱਲੇ ਆ ਗਿਆ, ਜਿਸ ਨਾਲ ਉਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।

ਇਸ ਕਾਰਨ ਜਨਸ਼ਤਾਬਦੀ ਨੂੰ ਕੁਝ ਸਮੇਂ ਲਈ ਉੱਥੇ ਰੁਕਣਾ ਪਿਆ। ਜਿਸ ਦੇ ਚਲਦਿਆਂ ਰੂਪਨਗਰ ’ਚ ਉਕਤ ਰੇਲਗੱਡੀ ਕਰੀਬ 10 ਮਿੰਟ ਦੇਰੀ ਨਾਲ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 25 ਸਾਲ, ਕਦ 5 ਫੁੱਟ 4 ਇੰਚ ਅਤੇ ਉਸ ਨੇ ਲਾਲ ਨੀਲੇ ਰੰਗ ਦੀ ਟੀ-ਸ਼ਰਟ ਅਤੇ ਮੂੰਗੀਆ ਰੰਗ ਦੀ ਪਜਾਮੀ ਪਾ ਰੱਖੀ ਸੀ। ਨੌਜਵਾਨ ਦੀ ਪਛਾਣ ਨਾ ਹੋ ਸਕਣ ਕਾਰਨ ਉਸ ਦੀ ਲਾਸ਼ ਪਛਾਣ ਲਈ ਰੂਪਨਗਰ ਹਸਪਤਾਲ ਦੇ ਮੁਰਦਾਘਰ ’ਚ 72 ਘੰਟਿਆਂ ਲਈ ਰੱਖ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ ਲਈ ਪੁਰਤਗਾਲ ਗਏ ਦਸੂਹਾ ਦੇ ਵਿਅਕਤੀ ਦਾ ਕਤਲ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਜੀ. ਆਰ. ਪੀ. ਦੇ ਕੋਲ ਲਾਸ਼ ਨੂੰ ਲਿਆਉਣ ਲਈ ਨਹੀਂ ਹੈ ਕੋਈ ਵਾਹਨ 
ਇਸ ਮੌਕੇ ਜੀ. ਆਰ. ਪੀ. ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਉਕਤ ਨੌਜਵਾਨ ਜਿਸ ਦੀ ਮੌਤ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਭਰਤਗੜ੍ਹ ਤੋਂ ਪਹਿਲਾਂ 25 ਕਿਲੋਮੀਟਰ ਦੂਰੀ ’ਤੇ ਹੋ ਗਈ ਸੀ ਅਤੇ ਲਾਸ਼ ਨੂੰ ਲਿਆਉਣ ਲਈ ਜੀ. ਆਰ. ਪੀ. ਦੇ ਕੋਲ ਕੋਈ ਵਾਹਨ ਦੀ ਸਹੂਲਤ ਨਹੀਂ ਹੈ। ਜਿਸ ਕਾਰਨ ਹੋਰ ਵਾਹਨ ਚਾਲਕਾਂ ਤੋਂ ਉਨ੍ਹਾਂ ਨੂੰ ਗੁਹਾਰ ਕਰਨੀ ਪੈਂਦੀ ਹੈ, ਕਿਉਂਕਿ ਮ੍ਰਿਤ ਸਰੀਰ ਨੂੰ ਲਿਆਉਣ ਲਈ ਵਾਹਨ ਚਾਲਕ ਅਕਸਰ ਇਨਕਾਰ ਕਰ ਦਿੰਦੇ ਹਨ। ਇਸ ਤੋਂ ਇਲਾਵਾ ਜਦ ਕਿਸੇ ਤੋਂ ਲਾਸ਼ ਨੂੰ ਚੁੱਕਣ ਲਈ ਸਹਾਇਤਾ ਮੰਗੀ ਜਾਂਦੀ ਹੈ ਤਾਂ ਵੀ ਲੋਕ ਅੱਗੇ ਨਹੀ ਆਉਂਦੇ। ਜਿਸ ਕਾਰਨ ਜੀ. ਆਰ. ਪੀ. ਦੇ ਮੁਲਾਜ਼ਮਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News