ਬਿਸਤ ਦੋਆਬ ਨਹਿਰ ''ਚ ਨਹਾਉਣ ਗਏ 13 ਸਾਲ ਦਾ ਮੁੰਡਾ ਡੁੱਬਿਆ

06/24/2020 1:24:27 PM

ਕਾਠਗੜ੍ਹ (ਰਾਜੇਸ਼ ਸ਼ਰਮਾ)— ਉਦਯੋਗਿਕ ਖੇਤਰ ਆਸਰੋਂ 'ਚ ਸਥਿਤ ਪ੍ਰੇਮ ਨਗਰ ਕਾਲੋਨੀ 'ਚ ਰਹਿਣ ਵਾਲਾ ਇਕ 13 ਸਾਲ ਦੇ ਲੜਕੇ ਦੀ ਬਿਸਤ ਦੋਆਬ ਨਹਿਰ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਕੁਮਾਰ (13) ਪੁੱਤਰ ਰਵਿੰਦਰ ਕੁਮਾਰ ਵਾਸੀ ਪ੍ਰੇਮ ਨਗਰ ਰੋਪੜ ਵਿਖੇ ਗਾਂਧੀ ਸਕੂਲ 'ਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਨਹਾਉਣ ਲਈ ਨਹਿਰ 'ਚ ਗਿਆ ਹੋਇਆ ਸੀ, ਪਾਣੀ ਦੇ ਤੇਜ਼ ਬਹਾਅ ਹੋਣ ਕਾਰਨ ਉਹ ਪਾਣੀ 'ਚ ਵਹਿ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਨਹਿਰ 'ਚ ਛਾਲਾਂ ਮਾਰ ਦਿੱਤੀਆਂ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਦੀ ਸੂਚਨਾ ਪੁਲਸ ਚੌਕੀ ਆਸਰੋਂ ਵਿਖੇ ਦਿੱਤੀ ਗਈ ਕਾਮਰੇਡ ਰਾਣਾ ਕਰਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰ 'ਚ ਨਹਾਉਣ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ ਅਤੇ ਨਜ਼ਰਸਾਨੀ ਕੀਤੀ ਜਾਵੇ।


shivani attri

Content Editor

Related News