ਨੌਕਰੀ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

05/24/2019 9:03:30 PM

ਜਲੰਧਰ, (ਸ਼ੋਰੀ)— ਪਿੰਡ ਭਵਾਨੀਪੁਰ ਕਪੂਰਥਲਾ ਵਾਸੀ ਅਮਿਤ ਕੁਮਾਰ ਪੁੱਤਰ ਮੋਲ ਰਾਜ ਨੇ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਤੋਂ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ। ਉਸ ਦੀ ਸੱਸ ਜਸਵਿੰਦਰ ਕੌਰ ਨੇ ਦੱਸਿਆ ਕਿ ਅਮਿਤ ਪਹਿਲਾਂ ਕੈਂਟ੍ਰਿਨ ਦਾ ਕੰਮ ਕਰਦਾ ਸੀ ਪਰ ਨੌਕਰੀ ਛੁੱਟ ਜਾਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਅਮਿਤ ਦੇ ਵਿਆਹ ਨੂੰ ਤਕਰੀਬਨ ਡੇਢ ਸਾਲ ਦਾ ਸਮਾਂ ਹੋ ਗਿਆ ਸੀ ਤੇ ਉਸ ਦੀ ਇਕ ਬੇਟੀ ਵੀ ਹੈ।
ਉਥੇ ਬਸਤੀ ਪੀਰਦਾਦ ਦੀ ਰਹਿਣ ਵਾਲੀ ਪ੍ਰਿਆ ਪਤਨੀ ਸੰਦੀਪ ਨੇ ਵੀ ਸ਼ੱਕੀ ਹਾਲਾਤਾਂ ਵਿਚ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ। ਇਕ ਹੋਰ ਮਾਮਲੇ ਵਿਚ ਫਗਵਾੜਾ ਦੇ ਅਰਬਨ ਅਸਟੇਟ ਵਾਸੀ ਗੁਰਪ੍ਰੀਤ ਰਾਮ ਪੁੱਤਰ ਸ਼ਿਵ ਪ੍ਰਸਾਦ ਨੇ ਵੀ ਸ਼ੱਕੀ ਹਾਲਾਤਾਂ ਵਿਚ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ ਗਿਆ। ਪੁਲਸ ਵਲੋਂ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ।

KamalJeet Singh

This news is Content Editor KamalJeet Singh