ਰਸਤੇ ''ਚ ਰੋਕ ਕੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਤੋੜੀ ਲੱਤ

07/15/2020 1:17:59 PM

ਫਗਵਾੜਾ (ਹਰਜੋਤ)— ਇਕ ਨੌਜਵਾਨ ਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਲੱਤ ਤੋੜ ਦੇਣ ਦੇ ਸਬੰਧ 'ਚ ਸਿਟੀ ਪੁਲਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਧਾਰਾ 325, 323, 307, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਸ਼ਿਕਾਇਤ ਕਰਤਾ ਰਾਜਨ ਖੋਸਲਾ ਪੁੱਤਰ ਬਲਰਾਮ ਕੁਮਾਰ ਵਾਸੀ ਗਲੀ ਨੰਬਰ 5 ਸੁਭਾਸ਼ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 12 ਜੁਲਾਈ ਨੂੰ ਉਹ ਆਪਣੇ ਦੋਸਤ ਦੇ ਘਰ ਪਲਾਹੀ ਗੇਟ ਵਿਖੇ ਜਾ ਰਿਹਾ ਸੀ ਤਾਂ ਰਸਤੇ 'ਚ ਉਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਉਸ ਨੂੰ ਘੇਰ ਲਿਆ ਅਤੇ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਹੇ ਦੀਆਂ ਰਾਂਡਾ ਮਾਰ ਕੇ ਉਸ ਦੀ ਲੱਤ ਤੋੜ ਦਿੱਤੀ। ਜਿਸ ਸਬੰਧ 'ਚ ਸਿਟੀ ਪੁਲਸ ਨੇ ਅਮਨ ਬਸਰਾ, ਸਾਹਬੀ ਬਸਰਾ ਪੁੱਤਰਾਨ ਕੁਲਦੀਪ ਬਸਰਾ, ਸੈਰੀ ਵਾਲੀਆ ਉਰਫ਼ ਮੈਟਲ ਵਾਸੀਆਨ ਪਲਾਹੀ ਗੇਟ 'ਤੇ 2-3 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


shivani attri

Content Editor

Related News