ਬੀ. ਐੱਮ. ਸੀ. ਚੌਕ ਫਲਾਈਓਵਰ ਇੰਪਰੂਵਮੈਂਟ ਟਰੱਸਟ ਦੀ ਫਾਈਲ ਗੁੰਮ

02/26/2021 4:09:27 PM

ਜਲੰਧਰ (ਸੋਮਨਾਥ)– ਬੀ. ਐੱਮ. ਸੀ. ਚੌਕ ਫਲਾਈਓਵਰ ਵਿਚ ਤਰੇੜ ਆਉਣ, ਸੜਕ ਧਸਣ ਅਤੇ ਸਪੋਰਟਿੰਗ ਪਲੇਟਾਂ ਖਿਸਕਿਆਂ ਅੱਜ 17 ਦਿਨ ਬੀਤ ਗਏ ਹਨ ਪਰ ਅਜੇ ਤੱਕ ਇਸ ਫਲਾਈਓਵਰ ਨੂੰ ਬਣਾਉਣ ਵਾਲੀ ਕੰਪਨੀ ਦੀ ਜਾਂਚ ਮੁਕੰਮਲ ਨਹੀਂ ਹੋਈ ਹੈ। ਫਲਾਈਓਵਰ ਵਿਚ ਤਰੇੜ ਆਉਣ ਦੇ ਦੂਜੇ ਦਿਨ ਹੀ ਕੰਪਨੀ ਦੇ ਅਧਿਕਾਰੀਆਂ ਨੇ ਆ ਕੇ ਕਿਹਾ ਸੀ ਕਿ ਨਗਰ ਨਿਗਮ ਨੂੰ 3-4 ਦਿਨਾਂ ਵਿਚ ਰਿਪੋਰਟ ਸੌਂਪ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਸ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਅਜੇ ਤੱਕ ਨਾ ਤਾਂ ਕੋਈ ਜਾਂਚ ਹੋਈ ਹੈ ਅਤੇ ਨਾ ਹੀ ਨਗਰ ਨਿਗਮ ਨੂੰ ਕੋਈ ਜਾਂਚ ਰਿਪੋਰਟ ਸੌਂਪੀ ਗਈ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਦਿਨ ਇਸ ਫਲਾਈਓਵਰ ਵਿਚ ਤਰੇੜ ਆਉਣ ਦੀ ਖਬਰ ਸਾਹਮਣੇ ਆਈ ਸੀ, ਉਸ ਦਿਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਦਾਅਵਾ ਕੀਤਾ ਸੀ ਕਿ ਟਰੱਸਟ ਵੱਲੋਂ ਫਲਾਈਓਵਰ ਦਾ ਨਿਰਮਾਣ ਕਰਵਾ ਕੇ ਇਸ ਨੂੰ ਨਗਰ ਨਿਗਮ ਨੂੰ ਹੈਂਡਓਵਰ ਕਰ ਦਿੱਤਾ ਗਿਆ ਸੀ ਪਰ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਅਜੇ ਤੱਕ ਨਿਗਮ ਨੂੰ ਉਹ ਫਾਈਲ ਨਹੀਂ ਮਿਲੀ ਅਤੇ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਰੱਬ ਜਾਣੇ ਇੰਪਰੂਵਮੈਂਟ ਟਰੱਸਟ ਨੇ ਕਦੋਂ ਅਤੇ ਕਿਸ ਨੂੰ ਫਲਾਈਓਵਰ ਹੈਂਡਓਵਰ ਕੀਤਾ ਸੀ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨਿਗਮ ਦੇ ਅਧਿਕਾਰੀ ਫਾਈਲ ਲੱਭ ਰਹੇ ਹਨ, ਜਿਹੜੀ 17 ਦਿਨਾਂ ਬਾਅਦ ਵੀ ਅਜੇ ਤੱਕ ਨਹੀਂ ਮਿਲੀ ਹੈ। ਦੂਜੇ ਪਾਸੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲਾਈਓਵਰ ਵਿਚ ਆਈ ਤਰੇੜ, ਸਡ਼ਕ ਧਸਣ ਆਦਿ ਦੀ ਰਿਪੇਅਰ ਨਿਗਮ ਆਪਣੇ ਪੱਧਰ ’ਤੇ ਕਰਵਾ ਸਕਦਾ ਹੈ ਪਰ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਰਿਪੇਅਰ ਕੰਪਨੀ ਕੋਲੋਂ ਹੀ ਕਰਵਾਈ ਜਾਵੇਗੀ, ਨਾਲ ਹੀ ਇਹ ਵੀ ਦੇਖਿਆ ਜਾਣਾ ਹੈ ਕਿ ਤਰੇੜ ਭਰਨ ਅਤੇ ਸਪੋਰਟਿੰਗ ਪਲੇਟਾਂ ਨੂੰ ਸੈੱਟ ਕਰਨ ਲਈ ਕੰਪਨੀ ਕੀ ਤਕਨੀਕ ਅਪਣਾਉਂਦੀ ਹੈ।

ਵਰਣਨਯੋਗ ਹੈ ਕਿ ਸਾਲ 2010 ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਸਮੇਂ ਇਸ ਫਲਾਈਓਵਰ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ 2011 ਵਿਚ ਨਿਰਮਾਣ ਮੁਕੰਮਲ ਹੋਣ ਉਪਰੰਤ ਇਸ ਫਲਾਈਓਵਰ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਸੀ। ਇਹ ਫਲਾਈਓਵਰ ਨਗਰ ਨਿਗਮ ਨੂੰ ਕਦੋਂ ਹੈਂਡਓਵਰ ਕੀਤਾ ਗਿਆ, ਅਜੇ ਇਸ ਦਾ ਪਤਾ ਨਹੀਂ ਲੱਗਾ ਹੈ।

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

ਇੰਪਰੂਵਮੈਂਟ ਟਰੱਸਟ ਨੂੰ ਲਿਖੇਗਾ ਨਿਗਮ
ਬੀ. ਐੱਮ. ਸੀ. ਫਲਾਈਓਵਰ ਨੂੰ ਬਣਿਆ ਲਗਭਗ 10 ਸਾਲ ਹੋ ਚਲੇ ਹਨ। 10 ਸਾਲਾਂ ਵਿਚ ਨਗਰ ਨਿਗਮ ਦੇ ਕਈ ਅਧਿਕਾਰੀ ਬਦਲ ਚੁੱਕੇ ਹਨ। 9-10 ਸਾਲ ਪਹਿਲਾਂ ਫਲਾਈਓਵਰ ਲੋਕ ਅਰਪਣ ਕਰਨ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੇ ਫਲਾਈਓਵਰ ਨੂੰ ਨਗਰ ਨਿਗਮ ਨੂੰ ਹੈਂਡਓਵਰ ਕਰਨ ਸਮੇਂ ਫਾਈਲ ਜ਼ਰੂਰ ਦਿੱਤੀ ਹੋਵੇਗੀ ਅਤੇ ਇਸ ਦੀ ਇਕ ਫਾਈਲ ਕਾਪੀ ਵਜੋਂ ਇੰਪਰੂਵਮੈਂਟ ਟਰੱਸਟ ਕੋਲ ਵੀ ਹੋਵੇਗੀ। ਨਗਰ ਨਿਗਮ ਹੁਣ ਇੰਪਰੂਵਮੈਂਟ ਟਰੱਸਟ ਕੋਲੋਂ ਫਾਈਲ ਲੈਣ ਲਈ ਲਿਖਣ ਜਾ ਰਿਹਾ ਹੈ। ਫਾਈਲ ਨਾਲ ਹੀ ਫਲਾਈਓਵਰ ਦੇ ਡਿਜ਼ਾਈਨ ਅਤੇ ਮਟੀਰੀਅਲ ਦੀ ਮਾਤਰਾ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ:ਜਲੰਧਰ: ਬੰਦ ਕਮਰੇ ’ਚੋਂ ਮਿਲੀ ਨੌਜਵਾਨ ਦੀ ਸੜੀ ਹੋਈ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਵਾਹਨ ਚਾਲਕਾਂ ਨੂੰ ਹੋਰ ਕਿੰਨੇ ਦਿਨ
ਫਲਾਈਓਵਰ ਵਿਚ ਤਰੇੜ ਆਉਣ ਦਾ ਪਤਾ ਲੱਗਦੇ ਹੀ ਟਰੈਫਿਕ ਪੁਲਸ ਨੇ ਤੁਰੰਤ ਕਦਮ ਚੁਕਦਿਆਂ ਬੈਰੀਕੇਡਜ਼ ਲਾ ਕੇ ਫਲਾਈਓਵਰ ਦੀ ਇਕ ਸਾਈਡ ਤੋਂ ਵਾਹਨਾਂ ਦੇ ਲੰਘਣ ’ਤੇ ਰੋਕ ਲਾ ਦਿੱਤੀ ਸੀ। ਢਾਈ ਹਫਤਿਆਂ ਤੋਂ ਬੱਸ ਅੱਡੇ ਵੱਲੋਂ ਆਉਣ ਵਾਲੇ ਸਾਰੇ ਵਾਹਨ ਫਲਾਈਓਵਰ ਦੇ ਹੇਠੋਂ ਲੰਘਦੇ ਹਨ। ਚੌਕ ਵਿਚ ਟਰੈਫਿਕ ਨੂੰ ਕੰਟਰੋਲ ਕਰਨ ਲਈ ਲੱਗੀਆਂ ਲਾਈਟਾਂ ਕਾਰਣ ਕਾਫੀ ਦੇਰ ਤੱਕ ਵਾਹਨ ਚਾਲਕਾਂ ਨੂੰ ਚੌਕ ਵਿਚ ਖੜ੍ਹੇ ਰਹਿਣਾ ਪੈਂਦਾ ਹੈ। ਸਿਟੀਜ਼ਨ ਵੈੱਲਫੇਅਰ ਕਲੱਬ ਮੁਹੱਲਾ ਗੋਬਿੰਦਗੜ੍ਹ ਦੇ ਪ੍ਰਧਾਨ ਰਾਜਿੰਦਰ ਸ਼ੇਖਰ, ਜਤਿਨ ਸ਼ਰਮਾ, ਬਸਪਾ ਆਗੂ ਟੇਕ ਚੰਦ ਬੰਗੜ, ਕਾਂਗਰਸੀ ਆਗੂ ਸੁਰਿੰਦਰ ਚੌਧਰੀ, ਹੁਸਨ ਲਾਲ ਅਤੇ ਬਖਸ਼ੀ ਰਾਮ ਨੇ ਕਿਹਾ ਕਿ ਇਸ ਫਲਾਈਓਵਰ ਦੀ ਜਲਦ ਰਿਪੇਅਰ ਕਰਕੇ ਇਸ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇ।

shivani attri

This news is Content Editor shivani attri