ਨਿਊ ਰੂਬੀ ਹਸਪਤਾਲ ’ਚ ਲੱਗੇ ਕੈਂਪ ਦੌਰਾਨ 95 ਯੂਨਿਟ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ

09/10/2023 11:59:20 AM

ਜਲੰਧਰ (ਅਸ਼ਵਨੀ ਖੁਰਾਣਾ, ਗੁਲਸ਼ਨ ਅਰੋੜਾ)–ਪੰਜਾਬ ਕੇਸਰੀ ਦੇ ਸੰਸਥਾਪਕ ਅਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਦੇ ਸਬੰਧ ਵਿਚ ਲਾਏ ਗਏ ਕੈਂਪਾਂ ਦੀ ਲੜੀ ਤਹਿਤ ਇਕ ਕੈਂਪ ਲਿੰਕ ਰੋਡ ’ਤੇ ਸਥਿਤ ਨਿਊ ਰੂਬੀ ਹਸਪਤਾਲ ਕੰਪਲੈਕਸ ਵਿਚ ਲਾਇਆ ਗਿਆ, ਜਿਸ ਦੌਰਾਨ 95 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਕੈਂਪ ਦੌਰਾਨ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ, ਰੋਟਰੀ ਕਲੱਬਾਂ ਦੇ ਪ੍ਰਤੀਨਿਧੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸਵੈ-ਇੱਛਾ ਅਤੇ ਉਤਸ਼ਾਹ ਨਾਲ ਹਿੱਸਾ ਲਿਆ।

ਕੈਂਪ ਦੌਰਾਨ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਜ਼ਿਲਾ ਮੀਤ ਪ੍ਰਧਾਨ ਦੇਵੇਂਦਰ ਭਾਰਦਵਾਜ, ਜ਼ਿਲਾ ਸਕੱਤਰ ਗੌਰਵ ਮਹੇ, ਅਜੈ ਚੋਪੜਾ, ਅਨੁਜ ਸ਼ਾਰਦਾ, ਜਸਵੀਰ ਸਿੰਘ ਬਿੱਟੂ, ਵਰੁਣ ਸੋਫੀ ਪਿੰਡ, ਸਾਬਕਾ ਕੌਂਸਲਰ ਬਲਜੀਤ ਸਿੰਘ ਪ੍ਰਿੰਸ, ਰਵੀ ਅਰੋੜਾ, ਗੌਰਵ ਜੋਸ਼ੀ, ਸੋਨੂੰ ਚੌਹਾਨ, ਮਨੋਜ ਅਗਰਵਾਲ, ਅਸ਼ਵਨੀ ਪੁਰੀ, ਅਮਰਜੀਤ ਸਿੰਘ ਕੋਹਲੀ, ਐੱਸ. ਸੀ. ਮੋਰਚਾ ਦਿਹਾਤੀ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ, ਸਮਾਜ-ਸੇਵਿਕਾ ਆਰਤੀ ਕਪੂਰ, ਅਖਿਲ ਕਪੂਰ, ਅਨਿਲ ਸਲਵਾਨ, ਭਜਨ ਗਾਇਕ ਆਤਿਸ਼ ਅਰੋੜਾ, ‘ਆਪ’ ਆਗੂ ਨਿਖਿਲ ਅਰੋੜਾ ਤੇ ਬਿਜਲੀ ਕਾਰੋਬਾਰੀ ਅਮਿਤ ਸਹਿਗਲ ਵਿਸ਼ੇਸ਼ ਰੂਪ ਵਿਚ ਮੌਜੂਦ ਰਹੇ।

ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ 'ਚ ਨਿਗਮ

ਅੱਤਵਾਦ ਪੀੜਤ ਪਰਿਵਾਰਾਂ ਦੇ ਨਾਲ-ਨਾਲ ਮਰੀਜ਼ਾਂ ਦਾ ਰਾਖਾ ਬਣਿਆ ‘ਹਿੰਦ ਸਮਾਚਾਰ ਗਰੁੱਪ’
ਕੈਂਪ ਦੇ ਸੰਚਾਲਨ ਵਿਚ ਸਹਿਯੋਗੀ ਬਣੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ‘ਹਿੰਦ ਸਮਾਚਾਰ ਗਰੁੱਪ’ ਨੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀ ਮਦਦ ਅਤੇ ਰਾਸ਼ੀ ਸਮੱਗਰੀ ਨਾਲ ਭਰੇ ਅਣਗਿਣਤ ਟਰੱਕ ਪਹੁੰਚਾ ਕੇ ਮਨੁੱਖਤਾ ਲਈ ਬੇਮਿਸਾਲ ਕੰਮ ਕੀਤਾ ਹੈ। ਇਸ ਦੇ ਨਾਲ-ਨਾਲ ਮਰੀਜ਼ਾਂ ਦਾ ਵੀ ਰਾਖਾ ਬਣ ਕੇ ਇਸ ਗਰੁੱਪ ਨੇ ਸਮਾਜ-ਸੇਵਾ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਖੂਨਦਾਨ ਕੈਂਪਾਂ ਦੌਰਾਨ ਇਕੱਠਾ ਹੋਇਆ ਖੂਨ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਵੇਗਾ। ਇਸ ਨਾਲ ਕਈ ਹੋਰ ਸੰਸਥਾਵਾਂ ਨੂੰ ਵੀ ਅਜਿਹੀ ਮੁਹਿੰਮ ਚਲਾਉਣ ਦੀ ਪ੍ਰੇਰਣਾ ਮਿਲੇਗੀ।

ਪਿਤਾ ਅਤੇ ਪੁੱਤਰ ਨੇ ਇਕੱਠਿਆਂ ਕੀਤਾ ਖ਼ੂਨਦਾਨ
ਨਿਊ ਰੂਬੀ ਹਸਪਤਾਲ ਵਿਚ ਲੱਗੇ ਕੈਂਪ ਦੌਰਾਨ ਪਿਤਾ ਅਤੇ ਪੁੱਤਰ ਨੇ ਇਕੱਠਿਆਂ ਖੂਨ ਦਾਨ ਕਰਕੇ ਕਈਆਂ ਨੂੰ ਪ੍ਰੇਰਿਤ ਕੀਤਾ। ਭਾਜਪਾ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਬਾਦਲ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ 19 ਸਾਲ ਪੁੱਤਰ ਨਵਪ੍ਰੀਤ ਸਿੰਘ ਨੇ ਵੀ ਖੂਨ ਦਾਨ ਕਰ ਕੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਨਵਪ੍ਰੀਤ ਦਾ ਕਹਿਣਾ ਸੀ ਕਿ ਪਹਿਲੀ ਵਾਰ ਖ਼ੂਨਦਾਨ ਕਰਨ ਕਰਕੇ ਭਾਵੇਂ ਉਸ ਨੂੰ ਕੁਝ ਅਸਹਿਜ ਮਹਿਸੂਸ ਹੋਇਆ ਪਰ ਉਸ ਦੇ ਮਨ ਵਿਚ ਬੈਠਾ ਡਰ ਪੂਰੀ ਤਰ੍ਹਾਂ ਨਾਲ ਦੂਰ ਹੋ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਪਤੀ-ਪਤਨੀ ਨੇ ਖ਼ੂਨਦਾਨ ਕਰਕੇ ਪੇਸ਼ ਕੀਤੀ ਮਿਸਾਲ
ਸ਼ਨੀਵਾਰ ਲੱਗੇ ਕੈਂਪ ਦੌਰਾਨ ਇਨਕਮ ਟੈਕਸ ਬਾਰ ਦੇ ਸਾਬਕਾ ਪ੍ਰਧਾਨ ਸੀ. ਏ. ਰਾਜੇਸ਼ ਕੱਕੜ ਅਤੇ ਉਨ੍ਹਾਂ ਦੀ ਧਰਮਪਤਨੀ ਸਰੁਚੀ ਕੱਕੜ (ਜੋ ਕਿ ਲੇਡੀਜ਼ ਜਿਮਖਾਨਾ ਕਲੱਬ ਦੀ ਚੁਣੀ ਹੋਈ ਸੈਕਟਰੀ ਹਨ) ਨੇ ਵੀ ਖੂਨ ਦਾਨ ਕਰ ਕੇ ਕਈਆਂ ਲਈ ਮਿਸਾਲ ਪੇਸ਼ ਕੀਤੀ। ਦੋਵੇਂ ਰੈਗੂਲਰ ਖੂਨਦਾਨੀ ਹਨ ਅਤੇ ਸਵੈ-ਇੱਛਾ ਨਾਲ ਇਸ ਕੈਂਪ ਵਿਚ ਵੀ ਖੂਨ ਦਾਨ ਕਰਨ ਆਏ। ਦੋਵੇਂ ਹੀ ਸਮਾਜਿਕ ਖੇਤਰ ਵਿਚ ਸਰਗਰਮ ਰਹਿੰਦੇ ਹੋਏ ਖੁਦ ਵੀ ਕਈ ਖੂਨਦਾਨ ਕੈਂਪਾਂ ਦਾ ਆਯੋਜਨ ਕਰ ਚੁੱਕੇ ਹਨ।
ਬਤੌਰ ਡਾਕਟਰ ਕੰਮ ਕਰਦੇ ਹੋਏ ਰੋਟਰੀ ਵਿਚਾਰਧਾਰਾ ਨਾਲ ਜੁੜੇ ਰਹਿਣ ਕਾਰਨ ਅਤੇ ਕਈ ਸਮਾਜਿਕ ਸੰਸਥਾਵਾਂ ਵਿਚ ਸਰਗਰਮ ਹੁੰਦੇ ਹੋਏ ਕਈ ਖੂਨਦਾਨ ਕੈਂਪਾਂ ਦਾ ਆਯੋਜਨ ਕਰਨ ਦਾ ਮੌਕਾ ਮਿਲਿਆ ਪਰ ‘ਪੰਜਾਬ ਕੇਸਰੀ ਗਰੁੱਪ’ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਦੇ ਸਬੰਧ ਵਿਚ ਵੱਖ-ਵੱਖ ਸੂਬਿਆਂ ਅਤੇ ਥਾਵਾਂ ’ਤੇ ਜਿਸ ਤਰ੍ਹਾਂ ਵਿਸ਼ਾਲ ਪੱਧਰ ’ਤੇ ਖੂਨਦਾਨ ਕੈਂਪ ਆਯੋਜਿਤ ਕੀਤੇ, ਉਹ ਸ਼ਲਾਘਾਯੋਗ ਹੈ। ਨਿਊ ਰੂਬੀ ਹਸਪਤਾਲ ਨੂੰ ਵੀ ਇਸ ਪਵਿੱਤਰ ਯੱਗ ਵਿਚ ਯੋਗਦਾਨ ਪਾਉਣ ਦਾ ਜਿਹੜਾ ਮੌਕਾ ਦਿੱਤਾ ਗਿਆ, ਉਸਦੇ ਲਈ ਅਸੀਂ ਪੂਰੀ ਮੈਨੇਜਮੈਂਟ ਦੇ ਧੰਨਵਾਦੀ ਹਾਂ। ਕੈਂਪ ਦੌਰਾਨ ਦਿੱਤੇ ਗਏ ਖੂਨ ਦਾ ਇਕ-ਇਕ ਕਤਰਾ ਮਨੁੱਖਤਾ ਦੇ ਕੰਮ ਆਵੇਗਾ ਅਤੇ ਭਵਿੱਖ ਵਿਚ ਵੀ ਇਹ ਵੱਡਾ ਆਯੋਜਨ ਕਈਆਂ ਲਈ ਪ੍ਰੇਰਣਾ ਦਾ ਸਰੋਤ ਬਣੇਗਾ। -ਡਾ. ਐੱਸ. ਪੀ. ਐੱਸ. ਗਰੋਵਰ, ਐੱਮ. ਡੀ. ਨਿਊ ਰੂਬੀ ਹਸਪਤਾਲ

ਇਹ ਵੀ ਪੜ੍ਹੋ- ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਜਲੰਧਰ ਦੀ ਇਸ ਕਾਲੋਨੀ ’ਚੋਂ ਮਿਲਿਆ 3 ਮਹੀਨੇ ਦੇ ਬੱਚੇ ਦਾ ਭਰੂਣ

ਖ਼ੂਨਦਾਨ ਕਰਕੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਦਾ ਪੁੰਨ ਦਾ ਕੰਮ ਕਰਨ ਵਾਲੇ ਵੱਖ-ਵੱਖ ਵਰਗਾਂ ਤੋਂ ਆਏ ਖ਼ੂਨਦਾਨੀ...
ਵਰੁਣ ਭੰਡਾਰੀ, ਵਿਜੇ ਕੁਮਾਰ, ਜੌਨੀ, ਮਨੀਸ਼, ਮਨਦੀਪ ਕੁਮਾਰ, ਰਣਜੀਤ ਕੁਮਾਰ, ਅਜੈ ਯਾਦਵ, ਸ਼ਿਵਮ ਬੱਗਾ, ਸੌਰਵ ਅਨਿਲ ਕੁਮਾਰ, ਆਰਤੀ ਕਪੂਰ, ਦਵਿੰਦਰ ਸਿੰਘ, ਕੁਨਾਲ ਸਹਿਗਲ, ਸੰਜੇ ਕੁਮਾਰ, ਹਰਪ੍ਰੀਤ ਸਿੰਘ ਵਾਲੀਆ, ਮੁਨੀਸ਼ ਕੁਮਾਰ ਬਾਬਾ, ਜਤਿੰਦਰ ਸਹਿਗਲ, ਹਿਮਾਂਸ਼ੂ ਅਰੋੜਾ, ਬਲਵੰਤ ਸਿੰਘ, ਕਰਮਜੀਤ ਸਿੰਘ, ਮੁਨੀਸ਼ ਸ਼ਰਮਾ, ਸੁਪ੍ਰੀਤ ਸਿੰਘ, ਅਰੁਣ ਕੁਮਾਰ, ਰਾਜ ਕੁਮਾਰ, ਰਵੀ ਅਰੋੜਾ, ਰਾਜੇਸ਼ ਕੁਮਾਰ, ਵਿਨੈ ਸੰਘਵਾਲ, ਦਵਿੰਦਰ ਕੁਮਾਰ, ਸੰਜੀਵ ਕੁਮਾਰ, ਸੁਨੀਲ ਪਟੇਲ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਰਾਜ ਕੁਮਾਰ, ਸਾਹਿਲ ਥਾਪਰ, ਵਿੱਕੀ, ਕਿਸ਼ਨ ਕੁਮਾਰ, ਰਾਜੂ, ਸੰਨੀ, ਰੋਹਿਤ ਖੋਸਲਾ, ਸੰਜੇ, ਦੀਪਕ ਕੁਮਾਰ, ਡਾ. ਰੁਚੀ, ਬਲਵਿੰਦਰ ਸਿੰਘ, ਅਨੁਜ ਸ਼ਾਰਦਾ, ਸੋਨੂੰ ਚੌਹਾਨ, ਵਿਨੈ ਸੱਭਰਵਾਲ, ਰਾਮ ਲੁਭਾਇਆ, ਰੋਹਿਤ ਥਾਪਰ, ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ ਹਿੱਕੀ, ਅਸ਼ਵਨੀ ਪੁਰੀ, ਸੋਮਨਾਥ, ਗੌਰਵ ਗਿੱਲ, ਅਰਜੁਨ ਸਿੰਘ, ਸੂਰਜ, ਕਰੋੜੀ ਮੱਲ, ਬਲਜੀਤ ਸਿੰਘ, ਅਨੀਸ਼ ਕੁਮਾਰ, ਭੁਪਿੰਦਰ ਸਿੰਘ, ਇਸ਼ਾਨ ਅਰੋੜਾ, ਅਮਰਜੀਤ ਸਿੰਘ, ਅਸ਼ੋਕ ਕੁਮਾਰ, ਮੁਕੇਸ਼ ਸ਼ਰਮਾ, ਵਿਕਾਸ ਕੁਮਾਰ, ਗਗਨ, ਸੌਰਵ ਜੋਸ਼ੀ, ਰਾਹੁਲ ਭਗਤ, ਕਰਨਵੀਰ, ਗੌਰਵ ਜੋਸ਼ੀ, ਦਵਿੰਦਰ ਭਾਰਦਵਾਜ, ਰਿਸ਼ਭ ਬਹਿਲ, ਗੁਰਵੀਰ ਸਿੰਘ, ਮਹਿੰਦਰ ਸਿੰਘ, ਅਮਨਦੀਪ ਸਿੰਘ, ਰੋਬਿਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਾਜਿੰਦਰ ਕੁਮਾਰ, ਅਜੈ ਸ਼ਰਮਾ, ਸਾਹਿਲ ਭਗਤ, ਰਾਹੁਲ ਚੌਹਾਨ, ਵਿਕਾਸ ਰਾਜਪਾਲ, ਅਮਿਤ ਕੁਮਾਰ, ਕਰਮ ਸਿੰਘ, ਜਤਿਨ ਦੱਤਾ, ਦਲਜੀਤ ਸਿੰਘ ਰਾਜੂ, ਅਮਨ ਬੇਰੀ, ਸਾਹਿਜਪਾਲ, ਬਲਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਸੰਜੇ, ਮਨੋਜ ਕੁਮਾਰ ਸ਼ਾਮਲ ਸਨ। 

ਸਮਾਜਿਕ ਵਿਸ਼ਿਆਂ ’ਤੇ ਲਾਲਾ ਜੀ ਦੀ ਚਿੰਤਾ
‘‘ਮੈਂ ਲਾੜਾ ਅਤੇ ਲਾੜੀ ਬਣਨ ਵਾਲਿਆਂ ਅੱਗੇ ਇਹ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਕਿ ਉਹ ਆਪਣੇ ਮਾਤਾ-ਪਿਤਾ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦੇਣ ਕਿ ਅਸੀਂ ਬਿਲਕੁਲ ਸਾਦਾ ਵਿਆਹ ਕਰਨਾ ਚਾਹੁੰਦੇ ਹਾਂ। ਅਜਿਹੇ ਦਲੇਰ ਲਾੜੇ ਅਤੇ ਲਾੜੀ ਸਪੱਸ਼ਟ ਰੂਪ ਵਿਚ ਆਪਣੇ ਮਨ ਦੀ ਗੱਲ ਕਹਿ ਸਕਣ ਤਾਂ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲੀ ਆ ਸਕਦੀ ਹੈ। ਜੇਕਰ ਉਹ ਦਾਜ ਨਾ ਲੈਣ ਦਾ ਸੰਕਲਪ ਕਰਨ ਤਾਂ ਫਿਰ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅਜਿਹਾ ਕਾਰਜ ਹੋਵੇਗਾ ਕਿ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।’’ ਪੰਜਾਬ ਕੇਸਰੀ 2 ਜਨਵਰੀ 1975
‘‘ ਜਿਸ ਦੇਸ਼ ’ਚ ਔਰਤ ਦਾ ਸਨਮਾਨ ਸੁਰੱਖਿਅਤ ਨਹੀਂ, ਉਹ ਦੇਸ਼ ਸੱਭਿਅਕ ਕਹਾਉਣ ਦਾ ਅਧਿਕਾਰੀ ਨਹੀਂ ਹੈ...ਜਿਹੜੀ ਸਰਕਾਰ ਔਰਤਾਂ ਨਾਲ ਅਸ਼ੋਭਨੀਕ ਸਲੂਕ ਨਹੀਂ ਰੋਕ ਸਕਦੀ, ਉਹ ਗੱਦੀ ’ਤੇ ਬੈਠੇ ਰਹਿਣ ਦੀ ਅਧਿਕਾਰੀ ਨਹੀਂ ਹੈ।... ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਜਿਸ ਦੇਸ਼ ਦੀਆਂ ਔਰਤਾਂ ਅਸੁਰੱਖਿਅਤ ਹੋ ਜਾਂਦੀਆਂ ਹਨ, ਉਹ ਦੇਸ਼ ਵੀ ਜ਼ਿਆਦਾ ਦੇਰ ਤਕ ਸੁਰੱਖਿਅਤ ਨਹੀਂ ਰਹਿ ਪਾਉਂਦਾ।’’ ਪੰਜਾਬ ਕੇਸਰੀ 18 ਸਤੰਬਰ 1974

ਇਹ ਵੀ ਪੜ੍ਹੋ-ਸਲਫ਼ਾਸ ਖਾ ਲਵਾਂਗਾ ਪਰ ਸਰਕਾਰ ਦਾ ਇਕ ਪੈਸਾ ਨਹੀਂ ਖਾਵਾਂਗਾ: ਮੁੱਖ ਮੰਤਰੀ ਭਗਵੰਤ ਮਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri