ਗਲਤ ਬਲੱਡ ਚੜ੍ਹਾਉਣ ਦੇ ਮਾਮਲੇ 'ਚ ਟੈਕਨੀਸ਼ੀਅਨ ਅਤੇ ਡਾਕਟਰ 'ਤੇ ਮਾਮਲਾ ਦਰਜ

02/10/2020 11:07:39 AM

ਜਲੰਧਰ (ਸੋਨੂੰ): ਦੋ ਦਿਨ ਪਹਿਲਾਂ ਫਗਵਾੜਾ ਦੇ ਸਿਵਿਲ ਹਸਪਤਾਲ 'ਚ ਦੁਰਘਟਨਾ 'ਚ ਜ਼ਖਮੀ ਹੋਏ ਵਿਦਿਆਰਥੀ ਨੂੰ ਗਲਤ ਬਲੱਡ ਗਰੁੱਪ ਖੂਨ ਚੜ੍ਹਾ ਦਿੱਤਾ ਸੀ, ਜਿਸ 'ਤੇ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਆਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਟੈਕਨੀਸ਼ੀਅਰ ਅਤੇ ਡਾਕਟਰ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਹਿੰਦੁਸਤਾਨ ਵੈਲਫੇਅਰ ਬਲੱਡ ਡੋਨੇਟ ਵਲੋਂ ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਮਿਲਦੇ ਹੀ ਸਿਹਤ ਵਿਭਾਗ ਦੀ ਪ੍ਰਾਜੈਕਟ ਡਾਇਰੈਕਟਰ ਡਾ. ਮਨਪ੍ਰੀਤ ਸੁਨੀਤਾ ਪੰਜਾਬ ਬਲੱਡ ਇੰਚਾਰਜ ਮੌਕੇ 'ਤੇ ਪਹੁੰਤੇ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ, ਜਿਸ 'ਚ ਮੌਕੇ 'ਤੇ ਲੈਬ ਟੈਕਨੀਸ਼ੀਅਨ ਰਵੀ ਪਾਲ ਅਤੇ ਡਾ. ਹਰਦੀਪ ਸਿੰਘ ਸੇਠੀ ਨੂੰ ਦੋਸ਼ੀ ਪਾਇਆ ਗਿਆ, ਜਿਸ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਸੀ, ਜਿਸ ਦੇ ਚੱਲਦੇ ਡਾ. ਹਰਦੀਪ ਸਿੰਘ ਸੇਠੀ ਅਤੇ ਲੈਬ ਟੈਕਨੀਸ਼ੀਅਨ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ 'ਤੇ 307 120ਬੀ ਵਲੋਂ ਕਈ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਲਦੀ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Shyna

Content Editor

Related News