ਭਾਜਪਾ ਮਹਿਲਾ ਆਗੂ ਬੀਬੀ ਨਰਿੰਦਰ ਕੌਰ ਨੇ ਅਕਾਲੀ ਦਲ ਨਾਲ ਜੋੜਿਆ ਨਾਤਾ

10/25/2020 11:26:24 AM

ਕਪੂਰਥਲਾ (ਮੱਲ੍ਹੀ): ਕਪੂਰਥਲਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਿਸ ਸਮੇਂ ਬੀਬੀ ਨਰਿੰਦਰ ਕੌਰ ਸ਼ਹਿਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ ਅਕਾਲੀ ਦਲ ਨਾਲ ਨਾਤਾ ਜੋੜਦਿਆਂ ਆਪਣੇ ਸਾਥੀਆਂ ਸਮੇਤ ਬੀਬੀ ਹਰਵਿੰਦਰ ਕੌਰ, ਅਵਤਾਰ ਸਿੰਘ, ਅਜੈ ਬੱਬਲਾ, ਬੀਬੀ ਬਲਜਿੰਦਰ ਕੌਰ ਧੰਜਲ ਦੀ ਪ੍ਰੇਰਨਾ ਸਦਕਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਪਰਮਜੀਤ ਸਿੰਘ ਐਡਵੋਕੇਟ ਹਲਕਾ ਇੰਚਾਰਜ ਦੀ ਅਗਵਾਈ 'ਚ ਸ਼ਾਮਲ ਹੋ ਗਏ।

 

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ

ਬੀਬੀ ਨਰਿੰਦਰ ਕੌਰ ਜੀ ਨੇ ਇਸ ਮੌਕੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਜੋ ਕਿਸਾਨ ਮਾਰੂ ਬਿੱਲ ਪੇਸ਼ ਕੀਤਾ ਗਿਆ ਹੈ, ਮੈਂ ਪੰਜਾਬ ਦੀ ਧੀ ਹੋਣ ਦੇ ਨਾਤੇ ਇਸ ਬਿੱਲ ਦਾ ਵਿਰੋਧ ਕਰਦੀ ਹਾਂ ਅਤੇ ਇਹ ਬਿੱਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਲਈ ਘਾਤਕ ਸਿੱਧ ਹੋਵੇਗਾ। ਇਸ ਮੌਕੇ ਬੀਬੀ ਨਰਿੰਦਰ ਕੌਰ ਜੀ ਨੇ ਯਕੀਨ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ ,ਇਸ ਮੌਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੀਆਂ ਬੀਬੀਆਂ 'ਚ, ਸੰਗੀਤਾ ਖਰਬੰਦਾ, ਬੀਬੀ ਚੇਤਨਾ, ਬੀਬੀ ਕਮਲਜੀਤ ਕੌਰ, ਬੀਬੀ ਰਾਜ ਰਾਣੀ, ਬੀਬੀ ਸੁਰੇਸ਼ ਰਾਣੀ, ਬੀਬੀ ਸੰਤੋਸ਼, ਬੀਬੀ ਰੇਖਾ, ਬੀਬੀ ਪਿੰਕੀ,ਬੀਬੀਸੁਰਜੀਤ ਕੌਰ ਆਦਿ ਸਨ।ਇਸ ਮੌਕੇ ਮਨਜੀਤ ਕੌਰ ਪੱਡਾ, ਦਰਸ਼ਨ ਸਿੰਘ ਕੋਟ ਕਰਾਰ ਖ਼ਾ, ਪ੍ਰਧਾਨ ਵਿੰਗ ਦੋਆਬਾ ਜ਼ੋਨ, ਗੁਰਪ੍ਰੀਤ ਸਿੰਘ ਚੀਮਾ, ਵਿੱਕੀ ਗੁਜਰਾਲ ਆਈ. ਟੀ. ਵਿੰਗ, ਗੁਰਨਾਮ ਸਿੰਘ ਕਾਦੂਪੁਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਗੈਂਗਸਟਰਾਂ ਦੇ ਖੁੱਲ੍ਹਣਗੇ ਕੱਚੇ-ਚਿੱਠੇ, ਪੁਲਸ ਇਨ੍ਹਾਂ ਪਹਿਲੂਆਂ ਤੋਂ ਕਰੇਗੀ ਤਫ਼ਤੀਸ਼


Shyna

Content Editor

Related News