ਸਰਕਾਰ ਨਹੀਂ ਦੇਸ਼ ਬਣਾਉਣ ਲਈ ਵੋਟਾਂ ਮੰਗਦੀ ਐ ਭਾਜਪਾ : ਰਾਜਨਾਥ ਸਿੰਘ

05/17/2019 11:25:28 PM

ਤਲਵਾਡ਼ਾ, (ਡੀ. ਸੀ.)- ਭਾਰਤੀ ਫੌਜ ਨੇ ਜਦੋਂ ਪਾਕਿਸਤਾਨ ’ਤੇ ਹਮਲਾ ਕਰ ਕੇ ਉਸ ਦੇ 2 ਟੁਕਡ਼ੇ ਕਰ ਦਿੱਤੇ ਸਨ ਤਾਂ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੇਸ਼ ਨੇ ਜੈ-ਜੈਕਾਰ ਕੀਤੀ ਸੀ। ਜੇਕਰ ਅੱਜ ਭਾਰਤੀ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲਾ ਕਰ ਕੇ ਉਨ੍ਹਾਂ ਦਾ ਸਫਾਇਆ ਕੀਤਾ ਹੈ ਤਾਂ ਦੇਸ਼ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੈ-ਜੈਕਾਰ ਕਿਉਂ ਨਹੀਂ ਕਰ ਸਕਦਾ। ਇਹ ਸਵਾਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਾਤਾਰਪੁਰ ’ਚ ‘ਵਿਜੇ ਸੰਕਲਪ ਰੈਲੀ’ ਨੂੰ ਸੰਬੋਧਨ ਕਰਨ ਦੌਰਾਨ ਕਾਂਗਰਸੀਆਂ ’ਤੇ ਵਿਅੰਗ ਕਰਦਿਆਂ ਉਠਾਇਆ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਲੋਕਾਂ ਨੂੰ ਆਪਣੀ ਵੋਟ ਸ਼ਕਤੀ ਦੀ ਵਰਤੋਂ ਦੇਸ਼ ਬਣਾਉਣ ਵਿਚ ਜੁਟੀ ਭਾਜਪਾ ਦੇ ਪੱਖ ’ਚ ਕਰ ਕੇ ਦੇਣਾ ਪਵੇਗਾ। ਰਾਜਨਾਥ ਨੇ ਕਿਹਾ ਕਿ ਅਸੀਂ ਸੱਤਾ ਲਈ ਸਿਆਸਤ ਨਹੀਂ ਕਰਦੇ। ਸੱਤਾ ਦੀ ਭੁੱਖ ’ਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਹਨ। ਸਿਆਸਤ ਸਾਡੇ ਲਈ ਦੇਸ਼ ਦੀ ਸੇਵਾ ਦਾ ਜ਼ਰੀਆ ਹੈ। ਅਸੀਂ ਦੇਸ਼ ਬਣਾਉਣ ’ਚ ਲੱਗੇ ਹੋਏ ਹਾਂ। ਭਾਜਪਾ ਵੋਟਾਂ ਦੇਸ਼ ਬਣਾਉਣ ਲਈ ਮੰਗਦੀ ਹੈ, ਸਰਕਾਰ ਬਣਾਉਣ ਲਈ ਨਹੀਂ। ਉਨ੍ਹਾਂ ਕਿਹਾ ਕਿ ਇਹ ਸਾਡਾ ਦੇਸ਼ ਪ੍ਰੇਮ ਹੀ ਹੈ ਕਿ ਜਦੋਂ ਇੰਦਰਾ ਗਾਂਧÎੀ ਨੇ ਆਪਣੇ ਸ਼ਾਸਨਕਾਲ ਦੌਰਾਨ ਪਾਕਿਸਤਾਨ ਨਾਲ ਜੰਗ ਵਿਚ ਉਸ ਦੇ ਦੋ ਟੁਕਡ਼ੇ ਕਰ ਦਿੱਤੇ ਸਨ ਤਾਂ ਉਸ ਸਮੇਂ ਸੰਸਦ ’ਚ ਵਿਰੋਧੀ ਧਿਰ ਆਗੂ ਹੋਣ ’ਤੇ ਅਟਲ ਬਿਹਾਰੀ ਵਾਜਪਾਈ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ‘ਦੁਰਗਾ’ ਕਹਿ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ ਸੀ, ਜਦਕਿ ਸਾਡੇ ਵਿਰੋਧੀ ਅਜੇ ਵੀ ਇਹ ਪੁੱਛਣ ਤੋਂ ਬਾਜ਼ ਨਹੀਂ ਆ ਰਹੇ ਕਿ ਬਾਲਾਕੋਟ ’ਚ ਕਿੰਨੇ ਅੱਤਵਾਦੀ ਮਾਰੇ ਗਏ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਮੋਦੀ ਸਰਕਾਰ ਦੇ 5 ਸਾਲਾ ਸ਼ਾਸਨਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸਾਲ 2004 ਵਾਂਗ 2019 ਦੀਆਂ ਚੋਣਾਂ ’ਚ ਮਹਿੰਗਾਈ ਚੋਣ ਮੁੱਦਾ ਨਹੀਂ। ਮੋਦੀ ਸਰਕਾਰ ਦੇ ਆਰਥਕ ਪ੍ਰਬੰਧਨ ਅਤੇ ਕੁਸ਼ਲ ਨੀਤੀਆਂ ਸਦਕਾ ਅੱਜ ਦੇਸ਼ ਵਿਚ ਮਹਿੰਗਾਈ ਦਾ ਕਿਤੇ ਵੀ ਰੌਲਾ ਨਹੀਂ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਕਿਸਾਨਾਂ, ਬਾਗਬਾਨਾਂ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਦੇ ਕਲਿਆਣ ਲਈ ਕੀਤੇ ਗਏ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।

 


Bharat Thapa

Content Editor

Related News