ਡਾ. ਅੰਬੇਡਕਰ ਦੀ ਮੂਰਤੀ 'ਤੇ ਹਾਰ ਚੜ੍ਹਾਉਣ ਤੋਂ ਰੋਕਣ 'ਤੇ ਭਾਜਪਾ ਲੀਡਰਾਂ ਨੇ ਘੇਰਿਆ ਮਕਸੂਦਾਂ ਥਾਣਾ

10/24/2020 4:54:24 PM

ਜਲੰਧਰ (ਮਾਹੀ, ਸੋਨੂੰ, ਰਮਨ ਉਪਲ)— ਇਥੋਂ ਦੇ ਅੱਜ ਕਰਤਾਰਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੀ ਮੂਰਤੀ 'ਤੇ ਹਾਰ ਚੜ੍ਹਾਉਣ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਵਿਰੋਧ ਕਰ ਦਿੱਤਾ ਗਿਆ। ਇਸੇ ਵਿਰੋਧ ਵਜੋਂ ਭਾਜਪਾ ਕਾਰਕੁਨਾਂ ਵੱਲੋਂ ਮਕਸੂਦਾਂ ਥਾਣੇ 'ਚ ਧਰਨਾ ਲਾ ਦਿੱਤਾ ਗਿਆ। ਇਸ ਦੌਰਾਨ ਹੋਈ ਬਹਿਸਬਾਜ਼ੀ ਤੋਂ ਬਾਅਦ ਪੁਲਸ ਵੱਲੋਂ ਕੁਝ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਹਿਰਾਸਤ 'ਚ ਲੈ ਕੇ ਥਾਣਾ ਮਕਸੂਦਾਂ 'ਚ ਲਿਆਂਦਾ ਗਿਆ, ਜਿੱਥੋਂ ਬਾਅਦ 'ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਮਿਲੀ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ (ਦਿਹਾਤੀ) ਪ੍ਰਧਾਨ ਅਮਰਜੀਤ ਸਿੰਘ ਅਮਰੀ ਅਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਗਾ, ਮਨਜੀਤ ਬਾਲੀ ਸਮੇਤ ਹੋਰ ਭਾਜਪਾ ਵਰਕਰ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 'ਤੇ ਹਾਰ ਪਾਉਣ ਲਈ ਕਰਤਾਰਪੁਰ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਕਰਤਾਰਪੁਰ 'ਚ ਘਿਰਾਓ ਕੀਤਾ ਗਿਆ। ਪੁਲਸ ਵੱਲੋਂ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਥਾਣਾ ਡਿਵੀਜ਼ਨ ਮਕਸੂਦਾਂ ਜਲੰਧਰ ਲਿਆਂਦਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾਵਾਂ ਵੱਲੋਂ ਥਾਣਾ ਮਕਸੂਦਾਂ 'ਚ ਧਰਨਾ ਲਗਾ ਦਿੱਤਾ ਗਿਆ।

ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

ਪੁਲਸ ਨੇ ਦੱਸਿਆ ਕਿ ਭਾਜਪਾ ਕਾਰਕੁਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਲਿਖਤੀ ਇਜਾਜ਼ਤ ਨਹੀਂ ਲਈ ਗਈ ਸੀ। ਉਨ੍ਹਾਂ ਕਿਹਾ ਕਿ ਉਥੇ ਪਹਿਲਾਂ ਹੀ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਪੁਲਸ ਮੁਤਾਬਕ ਇਜਾਜ਼ਤ ਨਾ ਲੈਣ ਕਰਕੇ ਭਾਜਪਾ ਕਾਰਕੁਨਾਂ ਦੇ ਹੋਏ ਵਿਰੋਧ ਤੋਂ ਬਾਅਦ ਪੁੱਛਗਿੱਛ ਲਈ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ ਸੀ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ: ਟਾਂਡਾ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮਾਂ 'ਤੇ ਲੋਕਾਂ ਨੇ ਕੀਤਾ ਹਮਲਾ

ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ 'ਚ ਡਾ. ਅੰਬੇਡਕਰ ਜੀ ਦੀ ਮੂਰਤੀ ਤੋਂ ਜਬਰਨ ਫੁੱਲਾਂ ਦਾ ਹਾਰ ਤੋੜ ਦਿੱਤਾ ਗਿਆ ਸੀ। ਇਸ ਦੇ ਇਲਾਵਾ ਜਿਹੜੇ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਅਤੇ ਉਨ੍ਹਾਂ 'ਤੇ ਵੀ ਲਾਠੀਚਾਰਜ ਕੀਤਾ ਗਿਆ ਸੀ। ਡਾ. ਭੀਓ ਰਾਓ ਅੰਡੇਡਕਰ ਦੇ ਹੋਏ ਅਪਮਾਨ ਨੂੰ ਲੈ ਕੇ ਅੱਜ ਅਤੇ ਕੱਲ੍ਹ ਭਾਜਪਾ ਵੱਲੋਂ ਥਾਂ-ਥਾਂ ਲੱਗੀਆਂ ਭੀਮ ਰਾਓ ਅੰਡੇਡਕਰ ਦੀਆਂ ਮੂਰਤੀਆਂ 'ਤੇ ਹਾਰ ਚੜ੍ਹਾਏ ਜਾਣਗੇ।

ਇਹ ਵੀ ਪੜ੍ਹੋ: ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

shivani attri

This news is Content Editor shivani attri