ਭਾਜਪਾ ਆਗੂਆਂ ਨੇ ਕੀਤੀ ਭੁੱਖ ਹੜਤਾਲ

05/02/2020 2:13:31 PM

ਫਗਵਾੜਾ (ਜਲੋਟਾ, ਹਰਜੋਤ)— ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਭੇਜਿਆ ਗਿਆ ਰਾਸ਼ਨ 32 ਦਿਨ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੇ 1.42 ਕਰੋੜ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ। ਇਸੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਰਕੇਸ਼ ਦੁੱਗਲ ਦੀ ਅਗਵਾਈ ਹੇਠ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਅੱਗੇ ਬੈਠ ਕੇ ਭਾਜਪਾ ਆਗੂਆਂ ਨੇ ਭੁੱਖ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੁਆਰਾ ਭੇਜਿਆ ਗਿਆ ਰਾਸ਼ਨ ਸਹੀ ਢੰਗ ਨਾਲ ਸਹੀ ਲੋਕਾਂ ਤੱਕ ਨਾ ਪਹੁੰਚਾਉਣ ਦੀ ਸਖਤ ਸ਼ਬਦਾ 'ਚ ਨਿੰਦਿਆ ਕੀਤੀ ਅਤੇ ਕਿਹਾ ਕਿ ਬਿਨਾਂ ਕਿਸੇ ਰਾਜਨੀਤੀ ਤੋਂ ਇਹ ਰਾਸ਼ਨ ਲੋਕਾਂ ਦੇ ਘਰਾ ਤੱਕ ਪੁੱਜਦਾ ਹੋਣਾ ਚਾਹੀਦਾ ਹੈ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਜ਼ਿਲਾ ਭਾਜਪਾ ਪ੍ਰਧਾਨ ਰਕੇਸ਼ ਦੁੱਗਲ, ਸਾਬਕਾ ਮੇਅਰ ਅਰੁਨ ਖੋਸਲਾ, ਮੰਡਲ ਪ੍ਰਧਾਨ ਪਰਮਜੀਤ ਪੰਮਾ ਵੀ ਸ਼ਾਮਲ ਸਨ। ਦੁੱਗਲ ਨੇ ਦੱਸਿਆ ਕਿ ਭਾਜਪਾ ਦੇ ਕਰੀਬ 500 ਵਰਕਰਾਂ ਨੇ ਆਪਣੇ ਘਰਾਂ ਅੱਗੇ ਬੈਠ ਕੇ ਭੁੱਖ ਹੜਤਾਲ ਕੀਤੀ।

shivani attri

This news is Content Editor shivani attri