ਭਾਜਪਾ ਨੇ ਸੁਰਿੰਦਰ ਮਹੇ ''ਤੇ ਹਮਲੇ ਦੀ ਕੀਤੀ ਸਖ਼ਤ ਸ਼ਬਦਾਂ ''ਚ ਨਿੰਦਾ

02/01/2022 4:48:32 PM

ਜਲੰਧਰ (ਗੁਲਸ਼ਨ) : ਵਿਧਾਨ ਸਭਾ ਹਲਕਾ ਕਰਤਾਰਪੁਰ 'ਚ ਭਾਜਪਾ ਦੇ ਉਮੀਦਵਾਰ ਸੁਰਿੰਦਰ ਮਹੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ 'ਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਮੌਕੇ ਕਥਿਤ ਕਿਸਾਨਾਂ ਦੀ ਆੜ 'ਚ ਸਿਆਸੀ ਗ਼ਲਤ ਅਨਸਰਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਜਲੰਧਰ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਚੰਨੀ ਸਰਕਾਰ 'ਚ ਲਾਅ ਐਂਡ ਆਰਡਰ ਬਦ ਤੋਂ ਬਦਤਰ ਹੋ ਚੁੱਕਾ ਹੈ। ਅੱਜ ਸੂਬੇ ਦਾ ਹਰ ਨਾਗਰਿਕ ਆਪਣੇ-ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਿਹਾ ਹੈ। ਦਿਨ-ਦਿਹਾੜੇ ਕਤਲ, ਡਾਕੇ, ਲੁੱਟਾਂ-ਖੋਹਾਂ, ਚੋਰੀਆਂ ਆਮ ਗੱਲ ਹੋ ਗਈ ਹੈ ਅਤੇ ਪੁਲਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਾਂਗਰਸ ਨੇ ਆਦਮਪੁਰ ਤੋਂ ਬਦਲਿਆ ਉਮੀਦਵਾਰ, ਮਹਿੰਦਰ ਸਿੰਘ ਕੇ. ਪੀ. ਨੂੰ ਦਿੱਤੀ ਟਿਕਟ: ਸੂਤਰ

ਸੂਬਾ ਭਾਜਪਾ ਜਨਰਲ ਸਕੱਤਰ ਰਾਜੇਸ਼ ਬਾਗਾ ਨੇ ਦੱਸਿਆ ਕਿ ਕਥਿਤ ਕਿਸਾਨਾਂ, ਸਿਆਸੀ ਗ਼ਲਤ ਅਨਸਰਾਂ ਦੀ ਪੂਰੀ ਕੋਸ਼ਿਸ਼ ਸੀ ਕਿ ਉਹ ਸੁਰਿੰਦਰ ਮਹੇ ਤੋਂ ਕਾਗਜ਼ ਖੋਹ ਕੇ ਪਾੜ ਦੇਣ ਤਾਂ ਕਿ ਉਨ੍ਹਾਂ ਦੀ ਨਾਮਜ਼ਦਗੀ ਖਾਰਿਜ ਕਰਵਾਈ ਜਾ ਸਕੇ ਪਰ ਉਨ੍ਹਾਂ ਦੇ ਨਾਪਾਕ ਇਰਾਦੇ ਕਾਮਯਾਬ ਨਹੀਂ ਹੋਏ। ਕਰਤਾਰਪੁਰ ਤੋਂ ਭਾਜਪਾ ਉਮੀਦਵਾਰ ਸੁਰਿੰਦਰ ਮਹੇ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਜਾਨ ਨਾ ਬਚਾਈ ਹੁੰਦੀ ਤਾਂ ਪਤਾ ਨਹੀਂ ਅੱਜ ਕੀ ਹੁੰਦਾ ਕਿਉਂਕਿ ਹਮਲਾ ਕਰਨ ਵਾਲੇ ਲੋਕ ਪੂਰੀ ਤਿਆਰੀ ਵਿਚ ਆਏ ਹੋਏ ਸਨ। ਉਹ ਕੋਈ ਕਿਸਾਨ ਨਹੀਂ ਸਨ, ਕਿਸਾਨਾਂ ਦੇ ਰੂਪ 'ਚ ਵਿਰੋਧੀ ਧਿਰ ਦੇ ਗ਼ਲਤ ਅਨਸਰ ਸਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ।

ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਇਸ ਮੌਕੇ ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਜਲੰਧਰ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ, ਚੰਦਰਸ਼ੇਖਰ ਚੌਹਾਨ, ਜ਼ਿਲਾ ਮਹਾਮੰਤਰੀ ਭਗਵੰਤ ਪ੍ਰਭਾਕਰ, ਸੂਬਾ ਮਹਾਮੰਤਰੀ ਯੁਵਾ ਮੋਰਚਾ ਨਰਿੰਦਰਪਾਲ ਸਿੰਘ ਢਿੱਲੋਂ, ਜ਼ਿਲਾ ਮੀਡੀਆ ਇੰਚਾਰਜ ਅਮਿਤ ਭਾਟੀਆ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਰਾਘਵ ਚੱਢਾ ਦਾ ਵੱਡਾ ਦਾਅਵਾ, ਦੋਵੇਂ ਸੀਟਾਂ ਤੋਂ ਸੀ. ਐੱਮ. ਚੰਨੀ ਨੂੰ ਹਰਾਏਗੀ ‘ਆਪ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News