ਨੈਸ਼ਨਲ ਹਾਈਵੇਅ ''ਤੇ ਪ੍ਰੇਮੀ ਜੋੜੇ ਨੇ ਰਾਤ ਦੇ ਸਮੇਂ ਮਨਾਇਆ ਜਨਮ ਦਿਨ

09/02/2018 11:57:55 AM

ਕਾਠਗੜ੍ਹ (ਰਾਜੇਸ਼)— ਬੀਤੀ ਅੱਧੀ ਕੁ ਰਾਤ ਦੇ ਸਮੇਂ ਨੈਸ਼ਨਲ ਹਾਈਵੇਅ ਕਾਠਗੜ੍ਹ ਮੋੜ ਉਤੇ ਇਕ ਪ੍ਰੇਮੀ ਜੋੜੇ ਵੱਲੋਂ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਕਾਠਗੜ੍ਹ ਮੋੜ 'ਤੇ ਸਥਿਤ ਇਕ ਕਿਰਾਏ ਦੇ ਮਕਾਨ 'ਚ ਰਹਿੰਦੇ ਇਕ ਮਜ਼ਦੂਰ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਉਸ ਨੇ ਬਾਹਰ ਹਾਈਵੇਅ 'ਤੇ ਰੌਲਾ ਸੁਣਿਆ ਅਤੇ ਉਸ ਨੇ ਉਠ ਕੇ ਦੇਖਿਆ ਤਾਂ ਇਕ 18-20 ਸਾਲ ਦਾ ਪ੍ਰੇਮੀ ਜੋੜਾ ਆਪਣੇ ਜਨਮ ਦਿਨ ਦੀ ਖੁਸ਼ੀ ਮਨਾ ਰਿਹਾ ਸੀ ਅਤੇ ਕੇਕ ਕੱਟ ਕੇ ਉੱਚੀ-ਉੱਚੀ ਜਸ਼ਨ ਮਨਾ ਰਿਹਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਪਟਾਕੇ ਵੀ ਚਲਾਏ ਅਤੇ ਜਨਮ ਦਿਨ ਦੇ ਜਸ਼ਨ ਉਪਰੰਤ ਪ੍ਰੇਮੀ ਜੋੜਾ ਉਥੋਂ ਚਲਾ ਗਿਆ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਕਾਠਗੜ੍ਹ ਮੋੜ 'ਤੇ ਲਗਾਏ ਗਏ ਸੀ. ਸੀ. ਟੀ. ਵੀ ਕੈਮਰੇ 'ਚ ਵੀ ਉਕਤ ਜੋੜੇ ਦੇ ਜਨਮ ਦਿਨ ਦੇ ਫੁਟੇਜ਼ ਕੈਦ ਹੋ ਗਏ ਹਨ।