ਸਮਾਰਟ ਸਿਟੀ ’ਤੇ ਅਰਬਾਂ ਰੁਪਏ ਖ਼ਰਚ ਹੋਣ ਦੇ ਬਾਅਦ ਕੇਂਦਰ ਸਰਕਾਰ ਨੇ ਅਰਬਨ ਪਲਾਨਰ ਭੇਜੇ, ਪਹਿਲਾਂ ਵੀ ਉਜਾੜੇ ਰੁਪਏ

08/03/2023 2:43:10 PM

ਜਲੰਧਰ (ਖੁਰਾਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਰਟ ਸਿਟੀ ਮਿਸ਼ਨ ਅਧੀਨ ਅਰਬਾਂ ਰੁਪਏ ਦੀ ਗ੍ਰਾਂਟ ਜਲੰਧਰ ਸ਼ਹਿਰ ਨੂੰ ਸਮਾਰਟ ਬਣਾਉਣ ’ਤੇ ਖਰਚ ਕੀਤੀ ਜਾ ਚੁੱਕੀ ਹੈ ਪਰ ਇੰਨਾ ਪੈਸਾ ਖਰਚ ਹੋਣ ਦੇ ਬਾਅਦ ਵੀ ਜਲੰਧਰ ਸ਼ਹਿਰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਅਵਿਵਸਥਿਤ ਜਿਹਾ ਨਜ਼ਰ ਆਉਣ ਲੱਗਾ ਹੈ। ਅਜੇ ਤਕ ਜਲੰਧਰ ਸਮਾਰਟ ਸਿਟੀ ਦਾ ਇਕ ਵੀ ਪ੍ਰਾਜੈਕਟ ਅਜਿਹਾ ਨਹੀਂ, ਜਿਸ ਵਿਚ ਗੜਬੜੀ ਸਾਹਮਣੇ ਨਾ ਆਈ ਹੋਵੇ ਅਤੇ ਸ਼ਾਇਦ ਹੀ ਕੋਈ ਪ੍ਰਾਜੈਕਟ ਅਜਿਹਾ ਗਿਣਾਇਆ ਜਾ ਸਕਦਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਖੁਸ਼ੀ ਹੋਈ ਹੋਵੇ। ਅੱਜ ਤਕ ਜਲੰਧਰ ਸਮਾਰਟ ਸਿਟੀ ਵਿਚ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਵੱਲ ਨਾ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਕੋਈ ਧਿਆਨ ਦਿੱਤਾ। ਜਲੰਧਰ ਸਮਾਰਟ ਸਿਟੀ ਵਿਚ ਪਲਾਨਿੰਗ ਦੇ ਨਾਂ ’ਤੇ ਕਰੋੜਾਂ ਰੁਪਏ ਉਜਾੜ ਦਿੱਤੇ ਗਏ ਅਤੇ ਫਜ਼ੂਲ ਦੇ ਕੰਮਾਂ ’ਤੇ ਖਰਚ ਕੀਤੇ ਗਏ। ਹੁਣ ਜਦਕਿ ਸਮਾਰਟ ਸਿਟੀ ਮਿਸ਼ਨ ਬੰਦ ਹੋਣ ਦੇ ਕੰਢੇ ’ਤੇ ਹੈ, ਅਜਿਹੇ ਵਿਚ ਕੇਂਦਰ ਸਰਕਾਰ ਦੇ ਸ਼ਹਿਰੀ ਆਵਾਸ ਮੰਤਰਾਲਾ ਨੇ ਜਲੰਧਰ ਸਮਾਰਟ ਸਿਟੀ ਵਿਚ 13 ਇੰਟਰਨ ਭੇਜੇ ਹਨ, ਜਿਨ੍ਹਾਂ ਨੂੰ ਹਰ ਮਹੀਨੇ 40 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : 77ਵੇਂ ਆਜ਼ਾਦੀ ਦਿਹਾੜੇ ’ਤੇ ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ

ਇਸ ’ਚ 8 ਅਰਬਨ ਪਲਾਨਰ, 2 ਆਰਕੀਟੈਕਟ, 2 ਜੀ. ਆਈ. ਐੱਸ. ਐਕਸਪਰਟ ਅਤੇ ਇਕ ਲਾਅ ਗ੍ਰੈਜੂਏਟ ਹੈ। ਹੁਣ ਜਦਕਿ ਸਮਾਰਟ ਸਿਟੀ ਦੇ 60 ਕੰਮ ਹੋ ਚੁੱਕੇ ਹਨ ਅਤੇ 30 ਤੋਂ ਜ਼ਿਆਦਾ ਪੂਰੇ ਵੀ ਕੀਤੇ ਜਾ ਚੁੱਕੇ ਹਨ, ਅਜਿਹੇ ਵਿਚ ਅਰਬਨ ਪਲਾਨਰ ਅਤੇ ਹੋਰ ਸਟਾਫ ਮੈਂਬਰਾਂ ਦੀ ਭਰਤੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਇਸ ਦੌਰਾਨ ਨਿਗਮ ਕਮਿਸ਼ਨਰ ਨੇ ਅੱਜ ਇਕ ਹੋਟਲ ਵਿਚ ਨਵੇਂ ਇੰਟਰਨ ਨਾਲ ਇਕ ਬੈਠਕ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਡਿਊਟੀ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਸਮਝਾਇਆ।

ਇਹ ਵੀ ਪੜ੍ਹੋ : 5 ਰੁਪਏ ਨੂੰ ਲੈ ਕੇ ਪਿਆ ਬਖੇੜਾ, ਚੱਲੀਆਂ ਤਲਵਾਰਾਂ, ਸੀ. ਸੀ. ਟੀ. ਵੀ. ’ਚ ਕੈਦ ਹੋਇਆ ਵਾਕਿਆ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Anuradha

This news is Content Editor Anuradha