ਪੁਲਸ ਨੇ ਸੁਲਝਾਈ ਬਿਹਾਰੀ ਮਜ਼ਦੂਰ ਦੇ ਕਤਲ ਦੀ ਗੁੱਥੀ, ਦੋਵੇਂ ਪੁੱਤਰ ਕੀਤੇ ਗ੍ਰਿਫ਼ਤਾਰ

05/30/2022 4:11:48 PM

ਕਰਤਾਰਪੁਰ (ਸਾਹਨੀ)- ਕਰਤਾਰਪੁਰ ਪੁਲਸ ਵੱਲੋਂ ਬੀਤੇ ਦਿਨ ਪਿੰਡ ਮਾਗੇਂਕੀ ਵਿਖੇ ਪ੍ਰਵਾਸੀ ਮਜ਼ਦੂਰ ਦੇ ਕਤਲ ਕੇਸ ਨੂੰ 24 ਘੰਟੇ ਵਿਚ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਕਮਲਪ੍ਰੀਤ ਸਿੰਘ ਚਾਹਲ ਐੱਸ. ਪੀ. ਤਫਦੀਸ਼ ਅਤੇ ਸੁਖਪਾਲ ਸਿੰਘ ਡੀ. ਐੱਸ. ਪੀ. ਸਬ-ਡਿਵੀਜ਼ਨ ਕਰਤਾਰਪੁਰ ਦੀ ਰਹਿਨੁਮਾਈ ਹੇਠ ਇਸ ਕਤਲ ਕੇਸ ਲਈ ਬਣਾਈ ਟੀਮ ਵੱਲੋਂ 24 ਘੰਟੇ ਵਿਚ ਪ੍ਰਵਾਸੀ ਮਜ਼ਦੂਰ ਦੇ ਦੋਵੇਂ ਪੁੱਤਰਾਂ ਨੂੰ ਟੈਕਨੀਕਲ ਸੋਰਸ ਰਾਹੀਂ ਕਾਬੂ ਕਰ ਲਿਆ, ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ’ਚ ਇਹ ਕਤਲ ਕਰਨ ਦੀ ਵਾਰਦਾਤ ਨੂੰ ਵੀ ਕਬੂਲ ਲਿਆ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ਦੀ ਬਾਸਕਟਬਾਲ ਗਰਾਊਂਡ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਇਸ ਸਬੰਧੀ ਬੀਤੇ ਦਿਨ ਐੱਸ. ਪੀ. ਕਮਲਪ੍ਰੀਤ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਡੀ. ਐੱਸ. ਪੀ. ਸੁਖਪਾਲ ਸਿੰਘ ਦੀ ਟੀਮ ਵਿਚ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੂੰ ਬੀਤੀ 27 ਮਈ ਨੂੰ ਪਿੰਡ ਮਾਗੇਂਕੀ ਦੇ ਜਗੀਰ ਸਿੰਘ ਉਰਫ ਗੋਗਾ ਪੁੱਤਰ ਸੁੱਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਵਿਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਜੈਰਾਮ ਸ਼ਰਮਾ ਦਾ ਉਸ ਦੇ ਪੁੱਤਰਾਂ ਵੱਲੋਂ ਕਤਲ ਕਰ ਦਿੱਤਾ ਅਤੇ ਆਪ ਫਰਾਰ ਹੋ ਗਏ। ਪੁਲਸ ਵੱਲੋਂ ਮੌਕੇ ’ਤੇ ਬਿਆਨ ਦਰਜ ਕਰਕੇ ਟੀਮਾਂ ਬਣਾ ਕੇ ਟੈਕਨੀਕਲ ਸੋਰਸ ਅਪਣਾਉਂਦਿਆਂ ਮ੍ਰਿਤਕ ਜੈਰਾਮ ਦੇ ਪੁੱਤਰ ਸੰਜੀਤ ਸ਼ਰਮਾ ਉਰਫ਼ ਲਲਤੂ ਅਤੇ ਰਾਜੇਸ਼ ਸ਼ਰਮਾ ਉਰਫ਼ ਰਾਜੇਸ਼ ਪੁੱਤਰ ਜੈ ਰਾਮ ਸ਼ਰਮਾ ਵਾਸੀ ਵਾਰਡ ਨੰ. 02 ਸੁੱਖਾ ਨਗਰ ਸ਼ਪੌਲ (ਬਿਹਾਰ) ਨੂੰ ਵਾਰਦਾਤ ਕਰਕੇ ਭੱਜਣ ਦਾ ਫਿਰਾਕ ਵਿਚ ਕਾਹਲਵਾਂ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ

ਜਗੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੈਰਾਮ ਕਰੀਬ 20 ਸਾਲ ਤੋਂ ਉਨ੍ਹਾਂ ਦੀ ਹਵੇਲੀ ਵਿਚ ਖੇਤੀਬਾੜੀ ਅਤੇ ਪਸ਼ੂਆਂ ਨੂੰ ਪੱਠੇ ਪਾਉਣ ਆਦਿ ਦਾ ਕੰਮ ਕਰਦਾ ਸੀ ਅਤੇ ਬੀਤੀ ਸਤੰਬਰ ਨੂੰ ਉਹ ਆਪਣੇ ਪਿੰਡ ਤੋਂ ਵਾਪਸ ਆਇਆ ਸੀ। ਉਨ੍ਹਾਂ ਦੱਸਿਆ ਕਿ ਜੈਰਾਮ ਨੇ ਦੱਸਿਆ ਕਿ ਉਸ ਦੇ ਪੁੱਤਰ ਕੋਈ ਕੰਮ-ਕਾਜ ਨਹੀਂ ਕਰਦੇ ਤੇ ਪੈਸੇ ਦੀ ਮੰਗ ਕਰਦੇ ਰੰਹਿਦੇ ਸਨ। ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਉੱਕਤ ਦੋਵੇਂ ਪੁੱਤਰ ਆਪਣੇ ਪਿਤਾ ਪਾਸ ਆ ਗਏ ਤੇ ਇਥੇ ਬਿਨਾਂ ਕੰਮਕਾਜ ਕੀਤੇ ਰੋਜ਼ਾਨਾ ਆਪਣੇ ਪਿਤਾ ਪਾਸੋਂ ਪੈਸੇ ਦੀ ਮੰਗ ਕਰਦੇ ਸਨ, ਜਿਸ ਕਾਰਨ ਜੈਰਾਮ ਕਾਫੀ ਪ੍ਰੇਸ਼ਾਨ ਸੀ ਅਤੇ ਬੀਤੀ 26 ਮਈ ਦੀ ਰਾਤ ਨੂੰ ਜੈਰਾਮ ਦੇ ਪੁੱਤਰਾਂ ਨੇ ਉਸ ਦਾ ਚਾਕੂ ਅਤੇ ਲੋਹੇ ਦੇ ਫੜ੍ਹ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ 24 ਘੰਟੇ ਵਿਚ ਕਾਬੂ ਕਰ ਲਿਆ ਅਤੇ ਉਨ੍ਹਾਂ ਪਾਸੋਂ ਵਰਤੇ ਗਏ ਹਥਿਆਰ ਖ਼ੂਨ ਨਾਲ ਲਿਬੜੇ ਹੋਏ ਤੇ ਮੁਲਜ਼ਮਾਂ ਦੇ ਕਪੜੇ, ਜੋ ਕਿ ਉਨ੍ਹਾਂ ਨੇ ਖੁਰਦ-ਬੁਰਦ ਕੀਤੇ ਸਨ, ਨੂੰ ਵੀ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰ ਲਇਆ। ਮੁੱਖ ਅਫਸਰ ਥਾਣਾ ਕਰਤਾਰਪੁਰ ਇੰਸਪੈਕਟਰ ਰਮਨਦੀਪ ਸਿੰਘ ਵੱਲੋਂ ਦਰਜ ਮੁੱਕਦਮੇ ਅਧੀਨ ਮੁੱਕਦਮਾ ਧਾਰਾ 302, 201, 34 ਅਧੀਨ ਸੰਜੀਤ ਸ਼ਰਮਾ ਉਰਫ਼ ਲਲਤੂ ਅਤੇ ਰਾਜੇਸ਼ ਸ਼ਰਮਾ ਉਰਵ ਰਾਜੇਸ਼ ਨੂੰ ਗ੍ਰਿਫਤਾਰ ਕਰ ਲਿਆ, ਉਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਏ. ਸੀ. ਪੀ. ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News