ਸੁਲਤਾਨਪੁਰ ਲੋਧੀ ''ਚ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ, ਪਿੰਡ ਲਾਟੀਆਂਵਾਲ ਦਾ ਸਰਪੰਚ ਗ੍ਰਿਫ਼ਤਾਰ

09/15/2022 5:53:34 PM

ਸੁਲਤਾਨਪੁਰ ਲੋਧੀ (ਸੋਢੀ)- ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਜਸਪਾਲ ਸਿੰਘ ਸਬ ਇੰਸਪੈਕਟਰ ਵੱਲੋਂ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਨਸ਼ਾ ਸਮੱਗਲਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦਾ ਧੰਦਾ ਕਰਦੇ ਵੱਖ-ਵੱਖ ਨਸ਼ਾ ਸਮਗਲਰਾਂ ਦਾ ਨੈੱਟਵਰਕ ਤੋੜਨ 'ਚ ਸਫ਼ਲਤਾ ਹਾਸਲ ਕੀਤੀ ਹੈ । ਜਿਸ ਸਦਕਾ ਨਸ਼ਾ ਸਮਗਲਰਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ। ਇਸੇ ਲੜੀ ਤਹਿਤ ਨਸ਼ਿਆਂ ਦਾ ਕਾਰੋਬਾਰ ਕਰਦੇ ਪਿੰਡ ਲਾਟੀਆਂਵਾਲ ਦੇ ਸਰਪੰਚ ਬਲਬੀਰ ਸਿੰਘ ਪੁੱਤਰ ਕਿਰਪਾਲ ਸਿੰਘ ਨੂੰ ਸੁਲਤਾਨਪੁਰ ਲੋਧੀ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਡੀ. ਐੱਸ. ਪੀ. ਡਾ. ਮਨਪ੍ਰੀਤ ਸ਼ੀਂਹਮਾਰ ਨੇ ਦੱਸਿਆ ਕਿ ਨਵਨੀਤ ਸਿੰਘ ਬੈਂਸ ਸੀਨੀਅਰ ਪੁਲਸ ਕਪਤਾਨ, ਕਪੂਰਥਲਾ ਦੀਆਂ ਹਿਦਾਇਤਾ ਪਰ ਨਸ਼ਿਆ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਪੁਲਸ ਕਪਤਾਨ ਤਫ਼ਤੀਸ਼, ਕਪੂਰਥਲਾ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਖ ਅਫ਼ਸਰ ਥਾਣਾ ਸਬ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਪਿਛਲੇ ਦਿਨਾਂ ਤੋਂ ਨਸ਼ਿਆਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮੁਕੱਦਮਾ ਨੰਬਰ 110 ਜੋਕਿ 222 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪੈਂਚਰ ਲਗਵਾਉਣ ਲਈ ਪੈਟਰੋਲ ਪੰਪ ਨੇੜੇ ਰੁਕਿਆ ਵਿਅਕਤੀ, ਗੱਡੀ 'ਚੋਂ ਉੱਡੀ 8 ਲੱਖ ਦੀ ਨਕਦੀ

ਇਸੇ ਤਰ੍ਹਾਂ ਮੁਕਦਮਾ ਨੰਬਰ 120 'ਚ 150 ਗ੍ਰਾਮ ਨਸ਼ੀਲਾ ਪਦਾਰਥ, ਮੁਕੱਦਮਾ ਨੰਬਰ 229 'ਚ ਬਰਾਮਦਗੀ 540 ਨਸ਼ੇ ਵਾਲੀਆਂ ਗੋਲ਼ੀਆਂ ਅਤੇ 1 ਕਿੱਲੋਗ੍ਰਾਮ ਹੈਰੋਇਨ, ਮੁਕੱਦਮਾ ਨੰਬਰ 111 ਵਿਚ 232 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਅਤੇ ਵੱਖ-ਵੱਖ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਵੱਲੋਂ ਦੌਰਾਨੇ ਪੁੱਛਗਿੱਛ ਫਰਦ ਇਕਸਾਫ਼ ਕੀਤਾ ਗਿਆ ਕਿ ਇਹ ਵੱਡੇ ਪੱਧਰ ਪਰ ਨਸ਼ੇ ਦੀ ਸਮੱਗਲਿੰਗ ਪਿੰਡ ਦੇ ਸਰਪੰਚ ਬਲਵੀਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਲਾਟੀਆਂਵਾਲ ਦੇ ਨਾਲ ਮਿਲ ਕੇ ਕਰਦੇ ਹਨ, ਜੋ ਇਨ੍ਹਾਂ ਬਰਾਮਦਗੀਆਂ ਵਿਚ ਹਿੱਸਾ ਵੀ ਬਲਵੀਰ ਸਿੰਘ ਸਰਪੰਚ ਦਾ ਹੈ। ਜਿਸ ਤੇ ਉਕਤ ਮੁਕੱਦਮਿਆਂ ਵਿਚ ਪਿੰਡ ਲਾਟੀਆਂਵਾਲ ਦੇ ਸਰਪੰਚ ਬਲਵੀਰ ਸਿੰਘ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਨਸ਼ਾ ਸਮਗਲਰ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੌਰਾਨੇ ਪੁੱਛਗਿਛ ਬਲਵੀਰ ਸਿੰਘ ਪਾਸੋ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ, ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ‘ਚਾਈਲਡ ਪੋਰਨ’ ਬਾਰੇ ਕੀਤਾ ਸਰਚ, ਜਲੰਧਰ ’ਚ ਸਭ ਤੋਂ ਵੱਧ

PunjabKesari

ਪਹਿਲਾਂ ਵੀ ਦਰਜ ਹਨ ਸਰਪੰਚ ਖ਼ਿਲਾਫ਼ ਮੁਕੱਦਮੇ 
ਡੀ. ਐੱਸ. ਪੀ. ਸੁਲਤਾਨਪੁਰ ਡਾ. ਮਨਪ੍ਰੀਤ ਕੌਰ ਅਤੇ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਰਪੰਚ ਖ਼ਿਲਾਫ਼ ਪਹਿਲਾਂ ਵੀ ਚਾਰ ਵੱਖ-ਵੱਖ ਮੁਕੱਦਮੇ ਦਰਜ ਹਨ, ਜਿਨ੍ਹਾਂ 'ਚ ਸਰਪੰਚ ਬਲਵੀਰ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਵੀ ਦਰਜ ਹੈ। ਉਨ੍ਹਾਂ ਦੱਸਿਆ ਕਿ ਸਰਪੰਚ ਖ਼ਿਲਾਫ਼ ਮੁਕਦਮਾ ਨੰਬਰ 72 ਮਿਤੀ 29-6-2012 ਅ/ਧ 15-61-85 ਐੱਨ. ਡੀ. ਪੀ. ਐੱਸ (70 ਕਿਲੋਗ੍ਰਾਮ ਡੋਡੇ) ਦਾ ਦਰਜ ਹੈ। ਦੂਜਾ ਮੁਕਦਮਾ ਨੰਬਰ 177 ਮਿਤੀ 29-6-2011 ਅਧ 22-61-85 ਐੱਨ. ਡੀ. ਪੀ. ਐੱਸ. ਐਕਟ (60 ਗ੍ਰਾਮ ਨਸ਼ੀਲਾ ਪਾਊਡਰ) ਥਾਣਾ ਫਿਲੌਰ ''ਚ ਦਰਜ ਹੈ। ਤੀਜਾ ਮੁਕੱਦਮਾ ਨੰਬਰ 83 ਮਿਤੀ 1-4-2021 ਅ/ਧ 307, 353, 186,224,225,148,149 ਤਹਿਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਹੈ ਅਤੇ ਚੌਥਾ ਮੁਕੱਦਮਾ ਨੰਬਰ 97 ਮਿਤੀ 20-6-2003 ਆਧ 307, 382, 342, 353,186,345, 201, 148,149 ਭ:ਦ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਦਰਜ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News