ਸਾਈਕਲ ''ਤੇ 129ਵੀਂ ਵਾਰ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰ ਰੂਪਨਗਰ ਪਹੁੰਚਿਆ ਰਾਜਿੰਦਰ ਗੁਪਤਾ

11/03/2020 12:58:44 PM

ਰੂਪਨਗਰ (ਵਿਜੇ ਸ਼ਰਮਾ): ਆਸਥਾ ਦਾ ਪ੍ਰਗਟਾਵਾ ਵੀ ਭਗਤਾਂ ਵਲੋਂ ਵੱਖੋ-ਵੱਖਰੇ ਢੰਗਾਂ ਨਾਲ ਕੀਤਾ ਜਾਂਦਾ ਹੈ ਅਤੇ ਉਹ ਆਪਣੀ ਆਸਥਾ ਨੂੰ ਆਖਰੀ ਦਮ ਤੱਕ ਬਰਕਰਾਰ ਰੱਖਣਾ ਆਪਣਾ ਫਰਜ ਸਮਝਦੇ ਹਨ। ਅਜਿਹੀ ਆਸਥਾ ਦਾ ਪ੍ਰਗਟਾਵਾ ਰਾਜੇਂਦਰ ਗੁਪਤਾ ਦੁਆਰਾ ਧਾਰਮਿਕ ਅਸਥਾਨਾਂ 'ਤੇ ਪਿਛਲੇ ਕਈ ਸਾਲਾਂ ਤੋਂ ਸਾਈਕਲ ਯਾਤਰਾ ਰਾਹੀਂ ਕੀਤਾ ਜਾ ਰਿਹਾ।129ਵੀਂ ਵਾਰ ਸਾਈਕਲ ਯਾਤਰਾ ਰਾਹੀਂ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਲਈ ਰੂਪਨਗਰ ਪਹੁੰਚੇ ਬਠਿੰਡਾ ਨਿਵਾਸੀ ਰਾਜਿੰਦਰ ਗੁਪਤਾ ਨੇ ਅੱਜ ਜਗ ਬਾਣੀ ਨੂੰ ਦੱਸਿਆ ਕਿ ਉਹ 129ਵੀਂ ਵਾਰ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰ ਚੁੱਕਾ ਹੈ। 60 ਸਾਲਾ ਰਾਜਿੰਦਰ ਨੇ ਦੱਸਿਆ ਕਿ ਉਹ ਹੁਣ ਤੱਕ 5 ਲੱਖ 72 ਹਜ਼ਾਰ ਕਿਲੋਮੀਟਰ ਸਾਈਕਲ ਰਾਹੀਂ ਤੀਰਥ ਯਾਤਰਾ ਕਰ ਚੁੱਕਾ ਹੈ। ਜਿਸ 'ਚ ਮਾਂ ਜਵਾਲਾ ਜੀ, ਮਾਤਾ ਚਿੰਤਪੂਰਨੀ, ਮਨਸਾ ਦੇਵੀ, ਹਰਿਦੁਆਰਾ ਦੇ ਇਲਾਵਾ ਇਲਾਹਾਬਾਦ ਸੰਗਮ ਦੀ ਯਾਤਰਾ ਕਰ ਚੁੱਕਾ ਹੈ। ਜਦਕਿ 16 ਵਾਰ ਅਮਰਨਾਥ ਜੀ ਦੀ ਯਾਤਰਾ ਕਰ ਚੁੱਕਾ ਹੈ। ਰਾਜਿੰਦਰ ਦਾ ਕਹਿਣਾ ਹੈ ਕਿ ਉਹ ਇਸ ਜੀਵਨ ਨੂੰ ਭਗਵਾਨ ਦੇ ਚਰਨਾਂ 'ਚ ਭਗਤੀ ਕਰਕੇ ਸੌਂਪਣਾ ਚਾਹੁੰਦਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਬਕਾਇਦਾ ਬਣਾਇਆ ਗਿਆ ਹੈ ਪਾਸ
ਜਾਣਕਾਰੀ ਦਿੰਦੇ ਹੋਏ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ ਪ੍ਰਸਾਸ਼ਨ ਦੁਆਰਾ ਉਸਨੂੰ ਆਲ ਇੰਡੀਆ ਸਾਈਕਲ ਯਾਤਰਾ ਪਾਸ ਬਣਾ ਕੇ ਦਿੱਤਾ ਹੋਇਆ ਹੈ ਤਾਂ ਕਿ ਉਸਨੂੰ ਯਾਤਰਾ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰਾਜਿੰਦਰ ਨੇ ਕਿਹਾ ਕਿ ਅੱਜ ਦੇ ਅਧੁਨਿਕ ਯੁਗ 'ਚ ਅਸੀਂ ਸੀਕਲ ਚਲਾ ਕੇ ਜਿੱਥੇ ਆਪਣੇ ਖਰਚਿਆਂ ਨੂੰ ਘੱਟ ਕਰਦੇ ਸਕਦੇ ਹਾਂ ਉੱਥੇ ਹੀ ਸਿਹਤ ਪੱਖੋਂ ਵੀ ਰਿਸ਼ਟ ਪੁਸ਼ਟ ਰਹਿ ਸਕਦੇ ਹਾਂ।


Shyna

Content Editor

Related News