‘ਡਬਲ ਇੰਜਣ’ ਵਾਲੀ ਯੂਪੀ ਸਰਕਾਰ ਲਖੀਮਪੁਰ ਕਾਂਡ ਦੇ ਗਵਾਹਾਂ ਨੂੰ ਨਿਆਂ ਤੇ ਪੂਰੀ ਸੁਰੱਖਿਆ ਦੇਵੇ

04/18/2022 5:22:48 PM

ਜਲੰਧਰ- ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਲਖੀਮਪੁਰ ਖੀਰੀ (ਯੂਪੀ) ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਕੇ ਜੇਲ੍ਹ ਭੇਜਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਹੈ ਦੇਸ਼ ਦੀ ਹਾਕਮ ਜਮਾਤ ਵੱਲੋਂ ਆਪਣੇ ਚਹੇਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਅਤੇ ਉਸ ਦੇ ਕਾਤਲ ਪੁੱਤਰ ਨੂੰ ਜ਼ਮਾਨਤ ਰਾਹੀਂ ਬਚਾਉਣ ਲਈ ਕੀਤੀ ਕਥਿਤ ਚਾਰਾਜੋਈ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਤਾਰ-ਤਾਰ ਹੋ ਗਈ, ਜਿਸ ਕਰਕੇ ਹੁਣ ਪੀੜਤ ਕਿਸਾਨਾਂ ਨੂੰ ਇਨਸਾਫ਼ ਮਲਣ ਦੀ ਆਸ ਬੱਝੀ ਹੈ।

ਇਹ ਵੀ ਪੜ੍ਹੋ: ‘ਡਬਲ ਇੰਜਣ’ ਵਾਲੀ ਯੂਪੀ ਸਰਕਾਰ ਲਖੀਮਪੁਰ ਕਾਂਡ ਦੇ ਗਵਾਹਾਂ ਨੂੰ ਨਿਆਂ ’ਤੇ ਪੂਰੀ ਸੁਰੱਖਿਆ ਦੇਵੇ: ਰਾਜਵਿੰਦਰ ਕੌਰ ਰਾਜੂ

ਅੱਜ ਇਥੇ ਜਾਰੀ ਇਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਯੂਪੀ ਦੀ ‘ਡਬਲ ਇੰਜਣ’ ਵਾਲੀ ਯੋਗੀ ਸਰਕਾਰ ਨੇ ਦੋ ਮਹੀਨੇ ਪਹਿਲਾਂ ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਵੱਲੋਂ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ’ਤੇ ਸੁਣਵਾਈ ਮੌਕੇ ਜਾਣਬੁੱਝ ਕੇ ਸਹੀ ਢੰਗ ਨਾਲ ਪੈਰਵੀ ਨਹੀਂ ਸੀ ਕੀਤੀ, ਜਿਸ ਕਰਕੇ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦ ਅਤੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ ਸਗੋਂ ਅਦਾਲਤੀ ਹੁਕਮਾਂ ਉੱਤੇ ਮਿਲੀ ਸੁਰੱਖਿਆ ਦੇ ਬਾਵਜੂਦ ਇਸ ਕੇਸ ਦੇ ਗਵਾਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਚਸ਼ਮਦੀਦ ਗਵਾਹ ਹਰਦੀਪ ਸਿੰਘ ਉੱਪਰ ਕਥਿਤ ਭਾਜਪਾ ਆਗੂਆਂ ਦੀ ਸਹਿ ’ਤੇ ਜਾਨਲੇਵਾ ਹਮਲਾ ਵੀ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਮਹਿਲਾ ਕਿਸਾਨ ਨੇਤਾ ਨੇ ਭਗਵਾਂ ਚੋਲਾਧਾਰਕ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਦੀ ਰੋਸ਼ਨੀ ਵਿੱਚ ਅਸ਼ੀਸ਼ ਮਿਸ਼ਰਾ ਵੱਲੋਂ ਜ਼ਾਲਮਾਨਾਂ ਢੰਗ ਨਾਲ ਆਪਣੀ ਗੱਡੀ ਹੇਠਾਂ ਦਰੜ ਕੇ ਸ਼ਹੀਦ ਕੀਤੇ ਅਤੇ ਜ਼ਖਮੀ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਅਤੇ ਇਸ ਘਿਨੌਣੇ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਹ ਖੁਦ ਦਖ਼ਲ ਦੇਣ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਵੀ ਮੰਗ ਕੀਤੀ ਹੈ ਕਿ ਇਸ ਵਹਿਸ਼ੀਆਨਾ ਕਤਲ ਕਾਂਡ ਦੇ ਸਾਜਿਸ਼ਕਰਤਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ (ਪਿਤਾ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ) ਨੂੰ ਕੇਂਦਰੀ ਕੈਬਿਨਟ ਵਿੱਚੋਂ ਤੁਰੰਤ ਬਾਹਰ ਕੀਤਾ ਜਾਵੇ। ਬੀਬੀ ਰਾਜੂ ਨੇ ਸੰਯੁਕਤ ਕਿਸਾਨ ਮੋਰਚੇ ਅਤੇ ਉਸ ਨਾਲ ਜੁੜੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਲਖੀਮਪੁਰ ਕਾਂਡ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਅਤੇ ਗਵਾਹਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਲਈ ਕਿਸਾਨਾਂ ਦਾ ਉਚ ਪੱਧਰੀ ਵਫ਼ਦ ਲਖੀਮਪੁਰ ਭੇਜਿਆ ਜਾਵੇ। ਇਸ ਸਬੰਧੀ ਯੂਪੀ ਦੇ ਮੁੱਖ ਮੰਤਰੀ ਨੂੰ ਵੀ ਮਿਲਿਆ ਜਾਵੇ ਤੇ ਜੇਕਰ ਲੋੜ ਪਵੇ ਤਾਂ ਨਿਆਂ ਲੈਣ ਲਈ ਉਥੇ ਧਰਨਾ ਵੀ ਦਿੱਤਾ ਜਾਵੇ।

ਇਹ ਵੀ ਪੜ੍ਹੋ:  ਰੂਪਨਗਰ ਵਿਖੇ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ 5 ਭੈਣਾਂ ਦੇ ਭਰਾ ਦੀ ਡੁੱਬਣ ਕਾਰਨ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News