ਬੀਬੀ ਜਗੀਰ ਕੌਰ ਨੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਦੀ ਰਾਮਗੜ੍ਹੀਆ ਵਿਰਾਸਤ ਕੌਫੀਟੇਬਲ ਪੁਸਤਕ ਕੀਤੀ ਰਿਲੀਜ਼

04/22/2021 1:46:18 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸੇਸ਼ ਸਮਾਗਮ ਸਮੇਂ ਅੰਤਰਰਾਸ਼ਟਰੀ ਸਿੱਖ ਸਫ਼ਾਂ ਦੇ ਨਾਮਵਰ ਵਿਦਵਾਨ ਅਤੇ ਸੂਝਵਾਨ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਦੁਆਰਾ ਲਿਖੀ ਸੁਚਿੱਤਰ, ਬਹੁਰੰਗੀ ਪਹਿਲੀ ਕੌਫੀਟੇਬਲ ਰਾਮਗੜ੍ਹੀਆ ਵਿਰਾਸਤ ਪੁਸਤਕ ਰਿਲੀਜ਼ ਕੀਤੀ ਗਈ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਇਹ ਪੁਸਤਕ ਪੰਜਾਬੀ ਸਾਹਿਤ ਦੇ ਆਲਮੀ ਜਗਤ ਵਿਚਲੀਆਂ ਕੌਫੀਟੇਬਲ ਪੁਸਤਕਾਂ ਦੀ ਸ਼ੁਮਾਰ ਵਿਚ ਵੱਡੀ ਪਹਿਲਕਦਮੀ ਹੈ। ਗਿਆਨ ਅਤੇ ਕਲਾ ਦੇ ਪਾਰਖੂ ਅਨੰਤ ਜੀ ਦੀ ਅਣਥੱਕ ਘਾਲਣਾ ਸਦਕਾ ਇਹ ਪੁਸਤਕ ਤਿਆਰ ਹੋ ਸਕੀ ਹੈ। ਇਸ ਵਿਚ ਰਾਮਗਡ਼੍ਹੀਆ ਕੌਮ ਦੇ ਧਾਰਮਿਕ, ਰਾਜਨੀਤਕ, ਵਿੱਦਿਅਕ ਪਸਾਰ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਕਾਮਯਾਬੀਆਂ ਨੂੰ ਅਮੋਲਕ ਵਿਰਾਸਤੀ ਰੰਗਤ ਦੇ ਕੇ ਸਾਂਭਿਆ ਗਿਆ ਹੈ। ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਵਿਦਵਾਨਾਂ ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਰਾਮਗਡ਼੍ਹੀਆ ਵਿਰਾਸਤ ਨਾਲ ਸਬੰਧਤ ਵੱਖੋ-ਵੱਖਰੇ ਖੋਜ ਭਰਪੂਰ ਪਰਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪੁਸਤਕ ਦੀ ਸਿਰਜਣਾ ਪਿੱਛੇ ਕੈਨੇਡੀਅਨ ਰਾਮਗਡ਼੍ਹੀਆ ਸੋਸਾਇਟੀ ਅਤੇ ਇਸਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਹੁਰਾਂ ਦੇ ਯੋਗਦਾਨ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਇਸ ਉਚੇਰੀ ਕੌਫੀਟੇਬਲ ਪੁਸਤਕ ਨੂੰ ਰਿਲੀਜ਼ ਕਰਨ ਉਪਰੰਤ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਹੋਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੁਆਰਾ ਕੀਤਾ ਗਿਆ ਸ਼ਲਾਘਾਯੋਗ ਕਾਰਜ ਰਾਮਗਡ਼੍ਹੀਆ ਵਿਰਸੇ ਤੇ ਵਿਰਾਸਤ ਦੀ ਅਮੀਰੀ ਨੂੰ ਸਾਂਭਣ ਦਾ ਵੱਡਾ ਖ਼ਜ਼ਾਨਾ ਹੋਵੇਗਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਹੁਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਸਦੀ ਪ੍ਰਕਾਸ਼ਨਾ ਸਮਾਜ ਤੇ ਧਰਮ ਦੇ ਖੇਤਰ ਦੇ ਵਿਕਾਸ ਵਿਚ ਲਾਹੇਵੰਦ ਸਿੱਧ ਹੋਵੇਗੀ। ਇਸ ਪੁਸਤਕ ਸਬੰਧੀ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ.ਪਰਮਜੀਤ ਕੌਰ ਵੱਲੋਂ ਪੁਸਤਕ ਦੇ ਮੁਹਾਂਦਰੇ, ਬਣਤਰ ਅਤੇ ਸਮੁੱਚੀ ਸਿਰਜਣਾ ਸਬੰਧੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਇਸ ਸਮੇਂ ਸੁਖਮਿੰਦਰ ਸਿੰਘ, ਸਕੱਤਰ, ਸਿੱਖਿਆਸ, ਸੁਖਬੀਰ ਸਿੰਘ, ਨਿੱਜੀ ਸਹਾਇਕ ਸ੍ਰੀ ਅੰਮ੍ਰਿਤਸਰ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਮੌਕੇ ਡਾ. ਮਨਿੰਦਰਜੀਤ, ਡਾ.ਰਵਿੰਦਰ ਸਿੰਘ ਰੇਖੀ, ਪ੍ਰੋ. ਜਗਪਿੰਦਰਪਾਲ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਆਦਿ ਤੋਂ ਬਿਨਾਂ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਰਿਹਾ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

shivani attri

This news is Content Editor shivani attri