ਭੁਲੱਥ ''ਚ ਇਕੋ ਪਰਿਵਾਰ ਦੇ 2 ਮੈਂਬਰ ਪਤੀ-ਪਤਨੀ ਪਾਜ਼ੇਟਿਵ

07/12/2020 1:22:18 AM

ਭੁਲੱਥ,(ਭੂਪੇਸ਼)-ਕਸਬਾ ਭੁਲੱਥ ਵਿਖੇ ਵੀ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕਸਬਾ ਭੁਲੱਥ ਦੇ ਵਸਨੀਕ ਪਤੀ-ਪਤਨੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਸਬ-ਡਵੀਜ਼ਨਲ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸਰਾਜ ਭਾਰਤੀ ਨੇ ਕੀਤਾ। ਡਾ. ਭਾਰਤੀ ਨੇ ਦੱਸਿਆ ਕਿ ਕਸਬਾ ਭੁਲੱਥ ਦੇ ਵਾਰਡ ਨੰ. 8 ਸਾਹਮਣੇ ਰਿਲਾਇੰਸ ਟਾਵਰ ਭੁਲੱਥ ਦੇ ਵਸਨੀਕ ਬਿਮਲਾ ਰਾਣੀ ਅਤੇ ਉਸ ਦੇ ਪਤੀ ਖੇਮਚੰਦ ਨੂੰ ਹਲਕੇ ਬੁਖਾਰ ਕਾਰਣ ਇਨ੍ਹਾਂ ਨੇ ਆਪਣਾ ਕੋਰੋਨਾ ਟੈਸਟ ਸਿਵਲ ਹਸਪਤਾਲ ਜਲੰਧਰ ਤੋਂ ਕਰਵਾਇਆ ਸੀ, ਜਿਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਈ, ਜਦੋਂਕਿ ਉਨ੍ਹਾਂ ਦੇ ਬੇਟੇ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾ. ਭਾਰਤੀ ਨੇ ਰਿਪੋਰਟ ਮਿਲਦੇ ਹੀ ਇਸ ਮਾਮਲੇ 'ਚ ਤੁਰੰਤ ਐਕਸ਼ਨ ਲੈਂਦੇ ਇਨ੍ਹਾਂ ਦੋਵਾਂ ਕੋਰੋਨਾ ਮਰੀਜ਼ਾਂ ਨੂੰ ਕਪੂਰਥਲਾ ਦੇ ਬਣੇ ਆਈਸੋਲੇਸ਼ਨ ਵਾਰਡ 'ਚ ਇਲਾਜ ਲਈ ਭੇਜ ਦਿੱਤਾ। ਡਾ. ਭਾਰਤੀ ਨੇ ਦੱਸਿਆ ਕਿ ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ 14 ਦਿਨ ਲਈ ਉਨ੍ਹਾਂ ਦੇ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮਰੀਜ਼ਾਂ ਦੀ ਸੰਪਰਕ ਹਿਸਟਰੀ ਲੈਣ ਉਪਰੰਤ ਬਾਕੀ ਲੋਕਾਂ ਦੇ ਵੀ ਕੋਰੋਨਾ ਟੈਸਟ ਲੈਣ ਲਈ ਟੀਮਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ।

ਸ਼ਰਧਾਲੂਆਂ ਨਾਲ ਮੇਲ-ਮਿਲਾਪ ਕਰ ਕੇ ਕਸਬੇ 'ਚ ਹੋ ਸਕਦੈ ਕੋਰੋਨਾ ਵਿਸਫੋਟ

ਕਸਬੇ ਦੇ ਪ੍ਰਾਚੀਨ ਮੰਦਰ ਵਿਖੇ ਰੋਜ਼ਾਨਾ ਸ਼ਰਧਾਲੂ ਵਜੋਂ ਜਾਣ ਕਰ ਕੇ ਅਤੇ ਮੰਦਰ 'ਚ ਹੋਰਨਾਂ ਵੱਡੀ ਗਿਣਤੀ 'ਚ ਆਉਂਦੇ ਸ਼ਰਧਾਲੂਆਂ ਨਾਲ ਜੇਕਰ ਇਨ੍ਹਾਂ ਦਾ ਕੋਈ ਮੇਲ-ਮਿਲਾਪ ਹੋਇਆ ਹੋਵੇਗਾ ਤਾਂ ਇਸ ਸੂਰਤ 'ਚ ਹੋਰ ਲੋਕ ਵੀ ਕੋਰੋਨਾ ਪਾਜ਼ੇਟਿਵ ਹੋਣ ਦੇ ਸ਼ੱਕ 'ਚ ਹਨ, ਜਿਸ ਲਈ ਸਿਹਤ ਵਿਭਾਗ ਨੂੰ ਹਰਕਤ 'ਚ ਆ ਕੇ ਇਨ੍ਹਾਂ ਮਰੀਜ਼ਾਂ ਦੀ ਮੇਲ-ਮਿਲਾਪ ਹਿਸਟਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Deepak Kumar

This news is Content Editor Deepak Kumar