ਏ. ਡੀ. ਸੀ. ਪੀ. ਭੰਡਾਲ ਤੇ ਏ. ਡੀ. ਸੀ. ਪੀ. ਸੂਡਰਵਿਜੀ ਦੇ ਕਮਰੇ ਬਦਲੇ

02/22/2019 1:59:20 PM

ਜਲੰਧਰ (ਸੁਧੀਰ)—ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਦੇ ਅਧਿਕਾਰੀਆਂ ਦੇ  ਤਬਾਦਲਿਆਂ ਨੂੰ ਲੈ ਕੇ ਅੱਜ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੇ ਵੀ ਤਬਾਦਲੇ ਕਰ ਕੇ  ਉਨ੍ਹਾਂ ਦੇ ਕਮਰੇ ਬਦਲ ਦਿੱਤੇ ਗਏ, ਜਿਸ ਤਹਿਤ ਸ਼ਹਿਰ ਦੇ ਤੇਜ਼-ਤਰਾਰ ਏ. ਡੀ. ਸੀ. ਪੀ.  ਸਿਟੀ 1 ਪਰਮਿੰਦਰ ਸਿੰਘ ਭੰਡਾਲ ਨੂੰ ਏ. ਡੀ. ਸੀ. ਪੀ. ਸਿਟੀ 2 ਤਾਇਨਾਤ ਕਰ ਦਿੱਤਾ ਗਿਆ,  ਜਦਕਿ ਉਨ੍ਹਾਂ ਦੇ ਨਾਲ  ਮਹਿਲਾ ਆਈ. ਪੀ. ਐੱਸ. ਅਧਿਕਾਰੀ ਡੀ. ਸੂਡਰਵਿਜੀ ਨੂੰ ਏ. ਡੀ. ਸੀ.  ਪੀ. ਸਿਟੀ 1 ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ  ਨੇ ਕੁਝ ਸਮਾਂ ਪਹਿਲਾਂ ਹੀ ਫਗਵਾੜਾ ਤੋਂ ਤਬਦੀਲ ਹੋ ਕੇ ਸ਼ਹਿਰ 'ਚ ਏ. ਡੀ. ਸੀ. ਪੀ. ਸਿਟੀ 1  ਦਾ ਚਾਰਜ ਸੰਭਾਲਿਆ ਸੀ, ਜਿਸ ਕਾਰਨ ਉਨ੍ਹਾਂ ਨੇ ਸ਼ਹਿਰ 'ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ  ਬਣਾਏ ਰੱਖਣ ਲਈ ਕਈ ਅਪਰਾਧੀਆਂ 'ਤੇ ਆਪਣਾ ਕਾਨੂੰਨੀ ਡੰਡਾ ਚਲਾ ਕੇ ਸਲਾਖਾਂ ਦੇ ਪਿੱਛੇ  ਪਹੁੰਚਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏ. ਡੀ. ਸੀ. ਪੀ. ਸਿਟੀ 2 ਪਰਮਿੰਦਰ  ਸਿੰਘ ਭੰਡਾਲ ਸ਼ਹਿਰ 'ਚ ਏ. ਡੀ. ਸੀ. ਪੀ. ਸਿਟੀ 2 ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ  ਚੁੱਕੇ ਹਨ। 

'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ  ਕਿ ਲੋਕਾਂ ਦੇ ਸਹਿਯੋਗ ਨਾਲ ਅਪਰਾਧ 'ਤੇ ਕਾਬੂ ਪਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ  ਮਹਿਲਾ ਆਈ. ਪੀ. ਐੱਸ. ਅਧਿਕਾਰੀ ਡੀ. ਸੂਡਰਵਿਜੀ ਵੀ ਪਹਿਲਾਂ ਥਾਣਾ  ਨੰ. 5 'ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ 'ਚ ਏ. ਡੀ. ਸੀ. ਪੀ. ਸਿਟੀ 2 ਤਾਇਨਾਤ ਕੀਤਾ ਗਿਆ ਸੀ। ਕਾਫੀ ਸਮੇਂ ਬੀਤ ਜਾਣ ਤੋਂ ਬਾਅਦ  ਹੁਣ ਉਨ੍ਹਾਂ ਨੂੰ ਏ. ਡੀ. ਸੀ. ਪੀ. ਸਿਟੀ 1 ਦੀ ਕਮਾਨ ਸੌਂਪੀ ਗਈ ਹੈ। ਕਈ ਅਪਰਾਧੀਆਂ ਨੂੰ  ਸਲਾਖਾਂ ਪਿੱਛੇ ਪਹੁੰਚਾਉਣ ਵਾਲੀ ਆਈ. ਪੀ. ਐੱਸ. ਡੀ. ਸੂਡਰਵਿਜੀ ਨੇ  ਏ. ਡੀ. ਸੀ. ਪੀ. ਸਿਟੀ 1 ਦਾ ਚਾਰਜ ਸੰਭਾਲਦਿਆਂ ਹੀ ਬੋਲਿਆ ਕਿ ਜਲੰਧਰ ਉਨ੍ਹਾਂ ਲਈ ਨਵਾਂ  ਨਹੀਂ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਹ ਜਲੰਧਰ 'ਚ ਆਪਣੀਆਂ ਸੇਵਾਵਾਂ ਦੇ ਚੁੱਕੀ  ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਲਾਅ ਐਂਡ ਆਰਡਰ ਪੂਰੀ  ਤਰ੍ਹਾਂ ਮੇਨਟੇਨ ਰੱਖਿਆ ਜਾਵੇਗਾ।  

Shyna

This news is Content Editor Shyna