ਭਾਖਡ਼ਾ ਨਹਿਰ ’ਚੋਂ ਮਿਲੀ ਪੁਲਸ ਮੁਲਾਜ਼ਮ ਦੀ ਲਾਸ਼

10/08/2019 10:49:32 PM

ਰੂਪਨਗਰ,(ਵਿਜੇ ਸ਼ਰਮਾ)- ਭਾਖਡ਼ਾ ਨਹਿਰ ’ਚੋਂ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਲਾਸ਼ ਸ਼ੱਕੀ ਹਾਲਤ ’ਚ ਬਰਾਮਦ ਹੋਣ ਦਾ ਸਮਾਚਾਰ ਹੈ। ਗੋਤਾਖੋਰਾਂ ਵੱਲੋਂ ਇਹ ਲਾਸ਼ ਨਹਿਰ ’ਚੋਂ ਬਾਹਰ ਕੱਢੀ ਗਈ। ਪਿੰਡ ਭਿਓਰਾ ਦੇ ਕੋਲ ਭਾਖਡ਼ਾ ਨਹਿਰ ’ਚੋਂ ਮਿਲੀ ਲਾਸ਼ ਦੀ ਪਛਾਣ ਹੈੱਡ ਕਾਂਸਟੇਬਲ ਪ੍ਰਕਾਸ਼ ਕੁਮਾਰ ਨਿਵਾਸੀ ਬਡ਼ਾ ਪਿੰਡ ਦੇ ਰੂਪ ’ਚ ਹੋਈ। ਪ੍ਰਕਾਸ਼ ਕੁਮਾਰ ਦੀ ਡਿਊਟੀ ਮੋਰਿੰਡਾ ’ਚ ਸੀ ਅਤੇ ਡਿਊਟੀ ’ਤੇ ਜਾਣ ਲਈ ਉਸ ਦੇ ਪੁੱਤਰ ਨੇ ਸਵੇਰੇ ਹੀ ਉਸ ਨੂੰ ਬੱਸ ’ਤੇ ਚਡ਼੍ਹਾਇਆ ਸੀ। ਮੌਤ ਦੇ ਕਾਰਣਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਗੋਤਾਖੋਰ ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨਹਿਰ ’ਚ ਪੁਲਸ ਮੁਲਾਜ਼ਮ ਦੀ ਲਾਸ਼ ਦੇਖ ਕੇ ਲਾਸ਼ ਨੂੰ ਪਾਣੀ ’ਚ ਹੀ ਰੋਕ ਕੇ ਸਬੰਧਤ ਥਾਣੇ ਦੇ ਮੁਨਸ਼ੀ ਨੂੰ ਇਸ ਦੀ ਸੂਚਨਾ ਫੋਨ ’ਤੇ ਦਿੱਤੀ। ਪੁਲਸ ਦੇ ਕਹਿਣ ’ਤੇ ਉਨ੍ਹਾਂ ਲਾਸ਼ ਨੂੰ ਬਾਹਰ ਕੱਢ ਲਿਆ ਇਸ ਦੌਰਾਨ ਸਿੰਘ ਥਾਣਾ ਦੀ ਟੀਮ ਅਤੇ ਏ.ਸੀ.ਪੀ. ਰਵੀ ਕੁਮਾਰ ਵੀ ਮੌਕੇ ’ਤੇ ਪਹੁੰਚ ਗਏ। ਏ.ਸੀ.ਪੀ. ਰਵੀ ਕੁਮਾਰ ਨੇ ਕਿਹਾ ਕਿ ਪੁਲਸ ਮੁਲਾਜ਼ਮ ਦੀ ਮੌਤ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa