ਬੇਗਮਪੁਰਾ ਟਾਇਗਰ ਫੋਰਸ ਨੇ ਫੂਕਿਆ ਚੀਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ

06/22/2020 6:28:38 PM

ਹੁਸ਼ਿਆਰਪੁਰ (ਘੁੰਮਣ, ਅਮਰੀਕ)— ਬੇਗਮਪੁਰਾ ਟਾਈਗਰ ਫੋਰਸ ਵੱਲੋਂ ਡਾ. ਭੀਮ ਰਾਓ ਅੰਬੇਡਕਰ ਚੌਕ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਚੀਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਹੁੰਚੇ ਆਗੂਆਂ ਨੇ ਕਿਹਾ ਕਿ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਹਰ ਵਾਰ ਪਿੱਠ 'ਤੇ ਵਾਰ ਕਰਕੇ ਇਹ ਸਾਬਤ ਕੀਤਾ ਹੈ ਕਿ ਚੀਨ ਦੋਸਤੀ ਦੇ ਕਾਬਿਲ ਨਹੀਂ ਹੈ ਪਰ ਫਿਰ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਸਾਡੇ ਰਾਜਨੀਤਕ ਆਗੂ ਉਸ ਦੇ ਝਾਂਸੇ ਵਿਚ ਕਿਉਂ ਆ ਰਹੇ ਹਨ। ਚੀਨ ਨੇ ਅਨੇਕਾਂ ਵਾਰ ਭਾਰਤ ਨਾਲ ਗਦਾਰੀ ਕੀਤੀ, ਇਸ ਵਾਰ ਸਾਡੇ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ, ਪੂਰਾ ਦੇਸ਼ ਉਨ੍ਹਾਂ ਦੀ ਸ਼ਹਾਦਤ ਨੂੰ ਸੱਜਦਾ ਕਰਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', 44 ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਆਗੂਆਂ ਨੇ ਕਿਹਾ ਕਿ ਇਸ ਦਾ ਜਵਾਬ ਦੇਣ ਲਈ ਪੂਰਾ ਭਾਰਤ ਆਪਣੇ ਫੌਜੀ ਜਵਾਨਾਂ ਨਾਲ ਖੜ੍ਹਾ ਹੈ। ਫੌਜੀ ਚੀਨ ਨਾਲ ਮੋਰਚੇ 'ਤੇ ਆਹਮੋ-ਸਾਹਮਣੇ ਯੁੱਧ ਲੜ ਰਹੇ ਹਨ ਤਾਂ ਸਾਨੂੰ ਵੀ ਚੀਨੀ ਸਾਮਾਨ ਦਾ ਬਾਈਕਾਟ ਕਰਕੇ ਭਾਰਤ 'ਚ ਚੀਨ ਨੂੰ ਹੋ ਰਹੇ ਵਪਾਰਕ ਫਾਇਦੇ ਨੂੰ ਨੁਕਸਾਨ 'ਚ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਸਰਕਾਰ ਨੂੰ ਤੁਰੰਤ ਫੈਸਲਾ ਲੈ ਕੇ ਚੀਨ ਦੇ ਸਾਮਾਨ ਦੀ ਭਾਰਤ 'ਚ ਆਮਦ 'ਤੇ ਰੋਕ ਲਾ ਦੇਣੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਅਤੇ ਘਰ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।

ਇਸ ਮੌਕੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲ੍ਹਣ, ਕੌਮੀ ਜਨਰਲ ਸੈਕਟਰੀ ਅਵਤਾਰ ਬੱਸੀ ਖਵਾਜੂ, ਪੰਜਾਬ ਪ੍ਰਧਾਨ ਤਾਰਾ ਚੰਦ, ਜ਼ਿਲਾ ਪ੍ਰਧਾਨ ਅਮਰਜੀਤ ਸੰਧੀ, ਜ਼ਿਲਾ ਇੰਚਾਰਜ ਸੋਮਦੇਵ ਸੰਧੀ, ਜ਼ਿਲ੍ਹਾ ਵਾਈਸ ਪ੍ਰਧਾਨ ਕੁਲਦੀਪ ਮੇਹਟੀਆਣਾ, ਸ਼ਹਿਰੀ ਪ੍ਰਧਾਨ ਸੁਖਦੇਵ ਅਸਲਾਮਾਬਾਦ, ਸ਼ਹਿਰੀ ਵਾਈਸ ਪ੍ਰਧਾਨ ਹੰਸ ਰਾਜ ਬੱਬੂ ਸਿੰਗੜੀਵਾਲ, ਨਰੇਸ਼ ਬੱਧਣ ਭੁੱਟੋ ਬੱਸੀ ਖਵਾਜੂ, ਰਾਕੇਸ਼ ਕੁਮਾਰ ਸਿੰਗੜੀਵਾਲ, ਗੁਰਪ੍ਰੀਤ ਸਿੰਗੜੀਵਾਲਾ, ਜ਼ਿਲਾ ਉੱਪ ਪ੍ਰਧਾਨ ਵੀਰਪਾਲ, ਪ੍ਰਧਾਨ ਜੱਸਾ ਨੰਦਨ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਕਾਂਗਰਸੀ ਕੌਂਸਲਰ ਦੇ ਪੁੱਤ ਨੂੰ ਹੋਇਆ 'ਕੋਰੋਨਾ', ਰਿਪੋਰਟ ਆਈ ਪਾਜ਼ੇਟਿਵ


shivani attri

Content Editor

Related News