ਜਲੰਧਰ : ਮੀਂਹ ਮਗਰੋਂ ਦਿਖਣ ਲੱਗਾ ਪਹਾੜੀਆਂ ਦਾ ਖ਼ੂਬਸੂਰਤ ਨਜ਼ਾਰਾ, ਲੋਕਾਂ ਨੇ ਕੈਮਰੇ ’ਚ ਕੀਤਾ ਕੈਦ

07/15/2022 9:36:38 PM

ਜਲੰਧਰ : ਸ਼ਹਿਰ ਦੇ ਲੋਕਾਂ ਨੂੰ ਇਕ ਵਾਰ ਫਿਰ ਪਹਾੜੀਆਂ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਨੂੰ ਧੂੜ ਅਤੇ ਪ੍ਰਦੂਸ਼ਣ ਨੇ ਲਪੇਟ ’ਚ ਲਿਆ ਹੋਇਆ ਸੀ ਪਰ ਮਾਨਸੂਨ ਦੇ ਆਉਂਦਿਆਂ ਹੀ ਧੂੜ ਅਤੇ ਪ੍ਰਦੂਸ਼ਣ ਘਟਣ ਕਾਰਨ ਸ਼ਹਿਰ ਦਾ ਵਾਤਾਵਰਣ ਪੂਰੀ ਤਰ੍ਹਾਂ ਸਾਫ਼-ਸੁਥਰਾ ਹੋ ਗਿਆ ਹੈ। ਅਜਿਹੀ ਹਾਲਤ ’ਚ ਸ਼ਹਿਰ ’ਚੋਂ ਪਹਾੜੀਆਂ ਨਜ਼ਰ ਆਉਣ ਲੱਗੀਆਂ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਬਾਰੇ ਵਿਵਾਦਿਤ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਸਿਮਰਨਜੀਤ ਮਾਨ, ‘ਆਪ’ ਨੇ ਖੋਲ੍ਹਿਆ ਮੋਰਚਾ

PunjabKesari

ਸ਼ਸ਼ਹਿਰ ਦੇ ਬਾਕੀ ਹਿੱਸਿਆਂ ’ਚ ਵੀ ਲੋਕ ਇਹ ਨਜ਼ਾਰਾ ਦੇਖਣ ਲਈ ਛੱਤਾਂ ’ਤੇ ਚੜ੍ਹ ਗਏ। ਕੋਈ ਦੂਰਬੀਨ ਨਾਲ ਇਹ ਖ਼ੂਬਸੂਰਤ ਨਜ਼ਾਰਾ ਦੇਖ ਰਿਹਾ ਸੀ ਤਾਂ ਕੋਈ ਆਪਣੇ ਕੈਮਰੇ ’ਚ ਕੈਦ ਕਰਨ ’ਚ ਰੁੱਝਾ ਹੋਇਆ ਸੀ। ਕੁਦਰਤ ਦੀ ਖੂਬਸੂਰਤੀ ਦੇਖ ਕੇ ਸ਼ਹਿਰ ਵਾਸੀ ਨਜ਼ਾਰੇ ਲੈ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸ਼ਹਿਰ ਤੋਂ ਪਹਾੜੀਆਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਹੋਵੇ, ਇਸ ਤੋਂ ਪਹਿਲਾਂ ਵੀ ਲਾਕਡਾਊਨ ਦੌਰਾਨ ਸ਼ਹਿਰ ਵਾਸੀਆਂ ਨੂੰ ਪਹਾੜੀਆਂ ਦਾ ਅਜਿਹਾ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਇਹ ਤਸਵੀਰਾਂ ਪੰਜਾਬ ਕਸ਼ਮੀਰ ਫਾਈਨਾਂਸ ਲਿਮਟਿਡ (ਪੀ. ਕੇ. ਐੱਫ.) ਦੇ ਡਾਇਰੈਕਟਰ ਅਸ਼ੀਮ ਸੋਂਧੀ ਨੇ ਕੈਮਰੇ ’ਚ ਕੈਦ ਕੀਤੀਆਂ।


Manoj

Content Editor

Related News