ਬੀ.ਬੀ.ਐੱਮ.ਬੀ. ਫੀਲਡ ਇੰਪਲਾਈਜ਼ ਯੂਨੀਅਨ ਵਲੋਂ ਗੇਟ ਰੈਲੀ

03/10/2020 1:02:53 AM

ਨੰਗਲ, (ਗੁਰਭਾਗ ਸਿੰਘ)- ਬੀ.ਬੀ.ਐੱਮ.ਬੀ. ਫੀਲਡ ਇੰਪਲਾਈਜ਼ ਯੂਨੀਅਨ ਸੀਟੂ ਨੰਗਲ ਦੇ ਬੀ.ਬੀ.ਐੱਮ.ਬੀ. ਦੇ ਜਲ ਵਿਤਰਣ ਸੈਕਸ਼ਨ ਵਿਚ ਗੇਟ ਰੈਲੀ ਦਾ ਆਯੋਜਨ ਕੀਤਾ। ਰੈਲੀ ਨੂੰ ਵਿਨੋਦ ਭੱਟੀ, ਸੁਨੀਲ ਕੁਮਾਰ ਅਤੇ ਰਾਜਾ ਸਿੰਘ ਨੇ ਸੰਬੋਧਨ ਕੀਤਾ। ਸੰਗਠਨ ਦੇ ਪ੍ਰੈੱਸ ਸਕੱਤਰ ਪ੍ਰਾਣ ਨਾਥ ਨੇ ਦੱਸਿਆ ਕਿ 24 ਮਾਰਚ 2020 ਨੂੰ ਜੋ ਧਰਨਾ ਸੀਟੂ ਦੇ ਸੰਗਠਨ ਵਲੋਂ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀਆਂ ਨੂੰ ਆਮ ਲੋਕਾਂ, ਕਰਮਚਾਰੀਆਂ, ਧਾਰਮਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਇਹ ਧਰਨਾ ਬੀ.ਬੀ.ਐੱਮ.ਬੀ. ਹਸਪਤਾਲ ਦੇ ਸੁਧਾਰ ਕਰ ਕੇ, ਬੀ.ਐੱਮ.ਬੀ. ਵਿਚੋਂ ਠੇਕੇਦਾਰੀ ਅਤੇ ਆਊਟ ਸਟੈਂਡਿੰਗ ਦੀ ਪਾਲਿਸੀ ਨੂੰ ਖ਼ਤਮ ਕਰਨ ਲਈ ਲਾਇਆ ਜਾ ਰਿਹਾ ਹੈ। ਵਿਨੋਦ ਭੱਟੀ ਨੇ ਕਿਹਾ ਕਿ ਬੀ.ਬੀ.ਐੱਮ.ਬੀ. ਮੈਨੇਜਮੈਂਟ ਦੀਆਂ ਨਿੱਜੀਕਰਨ ਦੀ ਨੀਤੀਆਂ ਨੇ ਬੀ.ਬੀ.ਐੱਮ.ਬੀ. ਨੂੰ ਬਰਬਾਦ ਕਰਨ ਦੀ ਕਗਾਰ ’ਤੇ ਲਿਆ ਕੇ ਖਡ਼੍ਹਾ ਕਰ ਦਿੱਤਾ ਹੈ। ਇਸ ਗੇਟ ਰੈਲੀ ਵਿਚ ਜਗਦੇਵ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਮਨੋਹਰ ਲਾਲ, ਸਤੀਸ਼ ਵੈਦ ਅਤੇ ਸੁਭਾਸ਼ ਚੰਦਰ ਆਦਿ ਹਾਜ਼ਰ ਸਨ।


Bharat Thapa

Content Editor

Related News