ਬਸਤੀ ਦਾਨਿਸ਼ਮੰਦਾਂ ਵਾਸੀਆਂ ਲਈ ਚੰਗੀ ਖਬਰ, 42 ਕਨਾਲ ਭੂਮੀ ''ਤੇ ਬਣੇਗਾ ਸਰਕਾਰੀ ਸਕੂਲ

07/10/2020 5:40:04 PM

ਜਲੰਧਰ (ਖੁਰਾਣਾ)— ਵੈਸਟ ਵਿਧਾਨ ਸਭਾ ਖੇਤਰ 'ਚ ਪੈਂਦੀ ਬਸਤੀ ਦਾਨਿਸ਼ਮੰਦਾਂ ਨੂੰ ਹਾਲਾਂਕਿ ਸਲੱਮ ਆਬਾਦੀ ਮੰਨਿਆ ਜਾਂਦਾ ਹੈ ਪਰ ਇਥੇ ਖਾਲੀ ਪਈ 42 ਕਨਾਲ ਭੂਮੀ 'ਤੇ ਵਿਸ਼ਾਲ ਸਰਕਾਰੀ ਸਕੂਲ ਬਣਨ ਜਾ ਰਿਹਾ ਹੈ, ਜਿਸ ਦੇ ਨਾਲ ਇਕ ਵਡੀ ਪਲੇਅ ਗਰਾਊਂਡ ਵੀ ਹੋਵੇਗੀ। ਇਸ ਪਲੇਅ ਗਰਾਊਂਡ ਨਾਲ ਬਸਤੀ ਦਾਨਿਸ਼ਮੰਦਾਂ ਦੇ ਲੋਕਾਂ ਦੀ ਸਾਲਾਂ ਤੋਂ ਚੱਲਦੀ ਆ ਰਹੀ ਮੰਗ ਵੀ ਪੂਰੀ ਹੋ ਜਾਵੇਗੀ। ਇਸ ਪਲੇਅ ਗਰਾਊਂਡ ਨੂੰ ਲੋਕ ਸੈਰ ਅਤੇ ਖੇਡਾਂ ਦੇ ਮੈਦਾਨ ਦੇ ਰੂਪ 'ਚ ਵੀ ਵਰਤ ਸਕਣਗੇ।

ਇਹ ਵੀ ਪੜ੍ਹੋ: ਵੀਜ਼ਾ ਸੈਂਟਰ 'ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਸਾਰੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਫੈਸਲਾ ਲਿਆ ਸੀ, ਜਿਸ ਤਹਿਤ ਵੈਸਟ ਵਿਧਾਨ ਸਭਾ ਖੇਤਰ ਦੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਵੀ ਗਰਾਂਟ ਮਿਲੀ ਹੈ। ਵਿਧਾਇਕ ਰਿੰਕੂ ਨੇ ਇਸ ਗ੍ਰਾਂਟ 'ਚੋਂ 4 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਇਸ ਸਰਕਾਰੀ ਸਕੂਲ ਦੀ ਬਿਲਡਿੰਗ ਲਈ ਜਾਰੀ ਕੀਤੀ ਹੈ, ਜਿਸ ਦਾ ਕੰਮ ਪੀ. ਡਬਲਿਊ. ਡੀ. ਮਹਿਕਮੇ ਵੱਲੋਂ ਆਉਣ ਵਾਲੇ ਸਮੇਂ 'ਚ ਜਲਦ ਸ਼ੁਰੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ’ਚ ਵਧੀ ‘ਕੋਰੋਨਾ’ ਪੀੜਤਾਂ ਦੀ ਗਿਣਤੀ, 49 ਨਵੇਂ ਮਾਮਲੇ ਮਿਲੇ

ਜਦੋਂ ਸਕੂਲ ਦੇ ਇਸ ਵੱਡੇ ਪ੍ਰਾਜੈਕਟ ਬਾਰੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ 'ਚ ਆਉਂਦੇ ਕੱਟੜਾ ਮੁਹੱਲੇ 'ਚ ਫਿਲਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 17 ਮਰਲੇ ਭੂਮੀ 'ਤੇ ਚੱਲ ਰਿਹਾ ਹੈ, ਜਿਸ ਕਾਰਣ ਵਿਦਿਆਰਥੀਆਂ ਨੂੰ ਜਗ੍ਹਾ ਦੀ ਕਾਫੀ ਤੰਗੀ ਪੇਸ਼ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ 1970 ਦੇ ਦਹਾਕੇ 'ਚ ਇਹ ਸਕੂਲ ਸ਼ੁਰੂ ਹੋਇਆ ਸੀ ਤਾਂ ਸਿਰਫ 3-4 ਮਰਲੇ ਭੂਮੀ 'ਤੇ ਸਕੂਲ ਬਣਿਆ ਸੀ ਜੋ ਬਾਅਦ 'ਚ ਆਸਪਾਸ ਦੀ ਜਗ੍ਹਾ ਨੂੰ ਅਤੇ ਦਾਨ ਦੀ ਭੂਮੀ ਨੂੰ ਮਿਲਾ ਕੇ 17 ਮਰਲਿਆਂ 'ਚ ਹੋ ਗਿਆ। ਬਾਅਦ 'ਚ ਮਹਿੰਦਰ ਸਿੰਘ ਕੇ. ਪੀ. ਮੰਤਰੀ ਬਣੇ ਤਾਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਕੂਲ ਨੂੰ ਸੀਨੀਅਰ ਸੈਕੰਡਰੀ ਤੱਕ ਅਪਗ੍ਰੇਡ ਕਰਵਾ ਲਿਆ ਗਿਆ ਅਤੇ ਹੁਣ ਇਸ ਸਕੂਲ ਦੀ ਨਵੀਂ ਬਿਲਡਿੰਗ ਲਈ ਬਸਤੀ ਦਾਨਿਸ਼ਮੰਦਾਂ 'ਚ ਲਸੂੜੀ ਮੁਹੱਲੇ ਦੇ ਪਿੱਛੇ ਪੈਂਦੀ 42 ਕਨਾਲ 8 ਮਰਲੇ ਭੂਮੀ ਨੂੰ ਸਕੂਲ ਦੇ ਨਾਂ ਕਰਵਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਆਏ SSP ਮਾਹਲ ਨੇ ਅਵਤਾਰ ਹੈਨਰੀ ਦੀ ਬੇਟੀ ਦੇ ਵਿਆਹ ''ਚ ਕੀਤੀ ਸੀ ਸ਼ਿਰਕਤ, ਤਸਵੀਰ ਹੋਈ ਵਾਇਰਲ

16 ਕਰੋੜ ਦੀਆਂ ਸੜਕਾਂ ਦੇ ਕੰਮ ਵੀ ਜਲਦ ਸ਼ੁਰੂ ਹੋਣਗੇ
ਵਿਧਾਇਕ ਰਿੰਕੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗਰਾਂਟ ਤਹਿਤ ਉਨ੍ਹਾਂ ਦੇ ਖੇਤਰ 'ਚ 16 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਨਿਰਮਾਣ ਹੋਣ ਜਾ ਰਿਹਾ ਹੈ, ਜਿਸ ਵੱਖ-ਵੱਖ ਕਾਲੋਨੀਆਂ, ਆਬਾਦੀਆਂ ਅਤੇ ਮੇਨ ਸੜਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕੰਮ ਜਲਦ ਸ਼ੁਰੂ ਹੋ ਜਾਵੇਗਾ ਅਤੇ ਇਸ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਵੀ ਪ੍ਰਾਪਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ
ਇਹ ਵੀ ਪੜ੍ਹੋਜਲੰਧਰ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੋਲਗੱਪੇ ਲਗਾਉਣ ਵਾਲਾ ਪ੍ਰਵਾਸੀ ਮਜ਼ਦੂਰ


shivani attri

Content Editor

Related News