ਬਾਸਮਤੀ ਉੱਪਰ 9 ਦਵਾਈਆਂ ਦਾ ਛੜਕਾਅ ਕਰਨ ’ਤੇ ਪਾਬੰਦੀ

07/30/2019 5:07:32 AM

ਕਪੂਰਥਲਾ, (ਮਹਾਜਨ)- ਬਾਸਮਤੀ ਦੀ ਅੰਤਰਰਾਸ਼ਰੀ ਪੱਧਰ ਦੀ ਕੁਆਲਿਟੀ ਪੈਦਾ ਕਰਨ ਹਿੱਤ ਪੰਜਾਬ ਸਰਕਾਰ ਵੱਲੋ ਬਾਸਮਤੀ ਉੱਪਰ 9 ਦਵਾਈਆਂ (ਐਸੀਫੇਟ, ਟਰਾਇਜੋਫਾਸ਼, ਥਾਇਆਮੀਥੋਕਸਮ, ਕਾਰਬੈਂਡਾਜਿਮ, ਟਰਾਈਸਾਈਕਲਾਜੋਲ, ਬੂਪਰੋਫੈਜਿਨ, ਕਾਰਬੋਫਿਊਰੋਨ, ਪ੍ਰਪੀਕੋਨਾਜੋਲ, ਥਾਇਓਫਨੇਟ ਮੀਥਾਇਲ) ਦਾ ਛਿਡ਼ਕਾਅ ਕਰਨ ’ਤੇ ਪਾਬੰਦੀ ਲਾਈ ਗਈ ਹੈ ਤਾਂ ਜੋ ਬਾਸਮਤੀ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਵੱਧ ਮੁਨਾਫਾ ਕਮਾਇਆ ਜਾ ਸਕੇ। ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾਡ਼ੀ ਅਫਸਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ’ਚ ਬਾਸਮਤੀ ਲਾਉਣ ਵਾਲੇ 428 ਕਿਸਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ।

ਬਲਾਕ ਖੇਤੀਬਾਡ਼ੀ ਅਫਸਰ ਡਾ. ਹਰਕਮਲਪ੍ਰਿਤਪਾਲ ਸਿੰਘ ਭਰੋਤ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਦਵਾਈਆਂ ਦਾ ਛਿਡ਼ਕਾਅ ਬਾਸਮਤੀ ਉੱਪਰ ਨਾ ਕਰਨ ਤੇ ਜਿਨ੍ਹਾਂ ਕਿਸਾਨਾਂ ਨੇ ਅਜੇ ਤਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਬਾਸਮਤੀ ਦੀ ਕਿਸਮ, ਰਕਬਾ, ਆਧਾਰ ਕਾਰਡ ਨੰ., ਮੋਬਾਇਲ ਨੰ. ਤੇ ਸੋਇਲ ਹੈਲਥ ਕਾਰਡ (ਜੇਕਰ ਹੋਵੇ) ਸਬੰਧੀ ਸੂਚਨਾ ਖੇਤੀਬਾਡ਼ੀ ਮਹਿਕਮੇ ਕੋਲ ਦਰਜ ਕਰਵਾਉਣ ਤਾਂ ਜੋ ਉਨ੍ਹਾਂ ਦੀ ਰਜਿਸਟ੍ਰੇਸ਼ਨ ਪੋਰਟਲ ’ਤੇ ਕੀਤੀ ਜਾ ਸਕੇ।

Bharat Thapa

This news is Content Editor Bharat Thapa