9 ਦਸੰਬਰ ਨੂੰ ਚੁੱਕਿਆ ਜਾ ਸਕਦੈ ਬਰਗਾੜੀ ਇਨਸਾਫ ਮੋਰਚਾ

12/06/2018 7:39:18 PM

ਜਲੰਧਰ,(ਵੈੱਬ ਡੈਸਕ)— ਪੰਜਾਬ 'ਚ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਵਿਰੋਧ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਲੋਂ ਬਰਗਾੜੀ 'ਚ ਸਥਾਪਤ ਇਨਸਾਫ ਮੋਰਚਾ ਸਰਕਾਰ ਜਲਦ ਤੋਂ ਜਲਦ ਚੁਕਾਉਣ ਦੀਆਂ ਕੌਸ਼ਿਸ਼ਾਂ ਕਰ ਰਹੀ ਹੈ। ਜਿਸ ਲਈ ਜਲਦ ਹੀ ਸਰਕਾਰ ਦੀ ਇਕ ਵਫਦ ਪੰਥਕ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਅੱਗੇ ਆਵੇਗਾ। ਇਨਸਾਫ ਮੋਰਚੇ ਵਲੋਂ 7 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਪਾਠਾਂ ਦੇ ਭੋਗ 9 ਦਸੰਬਰ ਦਿਨ ਐਤਵਾਰ ਨੂੰ ਬਰਗਾੜੀ ਦੀ ਦਾਣਾ ਮੰਡੀ ਵਿਖੇ ਪਾਏ ਜਾਣਗੇ। ਜਿਸ ਦਿਨ ਸਰਕਾਰ ਵਲੋਂ ਮੋਰਚਾ ਚੁੱਕਣ ਲਈ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਪੰਥਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਪਰਪੋਜ਼ਲ ਆਉਂਦਾ ਹੈ ਤਾਂ ਉਹ ਆਪਸੀ ਬੈਠਕ ਤੋਂ ਬਾਅਦ ਉਸ 'ਤੇ ਫੈਸਲਾ ਲੈਣਗੇ। ਫਿਲਹਾਲ ਮੋਰਚਾ ਚੁੱਕਣ ਦੀ ਕੋਈ ਯੋਜਨਾ ਨਹੀਂ ਹੈ। 


Related News