ਚੋਰਾਂ ਨੇ ATM ਤੋੜ ਲੁੱਟੇ ਹਜ਼ਾਰਾਂ ਰੁਪਏ

06/20/2018 11:04:30 PM

ਫਗਵਾੜਾ,(ਹਰਜੋਤ)—ਬੀਤੀ ਰਾਤ ਇਥੋਂ ਦੇ ਇੰਡਸਟਰੀ ਏਰੀਆ ਵਿੱਖੇ ਸਥਿਤ ਸੈਂਟਰਲ ਬੈਂਕ ਆਫ਼ ਇੰਡੀਆ ਦਾ ਏ. ਟੀ.ਐੱਮ ਤੋੜ ਕੇ ਚੋਰ 11 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਸੰਬੰਧੀ ਸਿਟੀ ਪੁਲਸ ਨੇ ਧਾਰਾ 457, 380, 427 ਅਧੀਨ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ ਕੈਮਰਿਆਂ ਦੀ ਕੀਤੀ ਪੜਤਾਲ 'ਚ ਚਾਰ ਵਿਅਕਤੀਆਂ ਨੇ ਪਹਿਲਾ ਰਾਡ ਪਾ ਕੇ ਸ਼ੱਟਰ ਪੁੱਟਿਆ ਅਤੇ ਬਾਅਦ 'ਚ ਏ. ਟੀ. ਐੱਮ ਦੀ ਮਸ਼ੀਨ 'ਚੋਂ 11 ਹਜ਼ਾਰ ਰੁਪਏ ਰਾਤ 2 ਵਜੇ ਦੇ ਕਰੀਬ ਕੱਢ ਕੇ ਲੈ ਗਏ। ਪੁਲਸ ਨੂੰ ਇਸ ਸਬੰਧੀ ਚੋਰਾਂ ਵੱਲੋਂ ਵਾਰਦਾਤ ਸਮੇਂ ਵਰਤੇ ਗਏ ਔਜ਼ਾਰ ਵੀ ਮਿਲੇ ਹਨ। ਐੱਸ. ਐੱਚ. ਓ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਈਸ਼ਾਨ ਅਰੋੜਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।