ਬੈਂਕਾਂ ''ਚ 2 ਦਿਨ ਦੀ ਹੜਤਾਲ ਨਾਲ 2000 ਕਰੋੜ ਦਾ ਲੈਣ-ਦੇਣ ਹੋਇਆ ਪ੍ਰਭਾਵਿਤ

02/02/2020 10:54:34 AM

ਜਲੰਧਰ (ਪੁਨੀਤ)— ਬੈਂਕ ਕਰਮਚਾਰੀਆਂ ਨੇ ਹੜਤਾਲ ਦੇ ਦੂਜੇ ਦਿਨ ਵੀ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਪਣੀ ਭੜਾਸ ਕੱਢੀ। ਇਸ ਹੜਤਾਲ ਕਾਰਨ 2000 ਕਰੋੜ ਦਾ ਲੈਣ-ਦੇਣ ਪ੍ਰਭਾਵਿਤ ਹੋਇਆ। ਇਸ ਹੜਤਾਲ ਕਾਰਨ 450 ਕਰੋੜ ਦੇ 40000 ਚੈੱਕ ਕਲੀਅਰ ਨਹੀਂ ਹੋ ਸਕੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਚੱਲ ਰਹੀ ਉਕਤ ਹੜਤਾਲ ਨਾਲ ਜਲੰਧਰ ਸ਼ਹਿਰ ਦੀਆਂ 380 ਬੈਂਕ ਬ੍ਰਾਂਚਾਂ ਅਤੇ ਜ਼ਿਲੇ ਦੀਆਂ 720 ਬੈਂਕ ਬ੍ਰਾਂਚਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ। ਬੈਂਕ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਸੁਭਾਅ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਹੜਤਾਲ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਦੂਜਾ ਰਸਤਾ ਨਹੀਂ ਬਚਿਆ।

PunjabKesari

ਹੜਤਾਲ ਨੂੰ ਲੈ ਕੇ ਬੈਂਕ ਕਰਮਚਾਰੀਆਂ ਦੀ ਮੀਟਿੰਗ ਸਰਕਟ ਹਾਊਸ ਦੇ ਸਾਹਮਣੇ ਸਥਿਤ ਐੱਸ. ਬੀ. ਆਈ. ਬੈਂਕ ਦੇ ਕੰਪਲੈਕਸ 'ਚ ਬੁਲਾਈ ਗਈ, ਜਿਸ ਵਿਚ ਕਰਮਚਾਰੀਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਹੀ ਪ੍ਰਭਾਵੀ ਕਦਮ ਨਾ ਚੁੱਕਿਆ ਤਾਂ ਇਸ ਦੇ ਨਤੀਜੇ ਹੋਰ ਵੀ ਗੰਭੀਰ ਭੁਗਤਣੇ ਪੈਣਗੇ। ਮੀਟਿੰਗ ਦੌਰਾਨ ਐੱਸ. ਪੀ. ਐੱਸ. ਵਿਰਕ, ਦਿਨੇਸ਼ ਡੋਗਰਾ, ਸੰਜੀਵ ਭੱਲਾ, ਮੁਕੇਸ਼ ਕੁਮਾਰ, ਆਰ. ਕੇ. ਜੌਲੀ, ਬਲਜੀਤ ਕੌਰ, ਦਲੀਪ ਕੁਮਾਰ ਸ਼ਰਮਾ, ਪਵਨ ਬੱਸੀ, ਐੱਚ. ਐੱਸ. ਬੀਰ, ਆਰ. ਕੇ. ਠਾਕੁਰ, ਵਿਨੋਦ ਸ਼ਰਮਾ, ਰਾਜ ਕੁਮਾਰ ਭਗਤ ਆਦਿ ਮੌਜੂਦ ਰਹੇ।


shivani attri

Content Editor

Related News