ਬੈਂਕ ਦੇ ਚੀਫ ਮੈਨੇਜਰ ਨੇ ਕੀਤੀ ਖੁਦਕੁਸ਼ੀ

05/22/2020 1:38:35 AM

ਜਲੰਧਰ, (ਵਰੁਣ)— ਨਿਊ ਰਾਜਾ ਗਾਰਡਨ 'ਚ ਕੈਨਰਾ ਬੈਂਕ ਦੇ ਚੀਫ ਮੈਨੇਜਰ ਨੇ ਫਾਹ ਲਾ ਕੇ ਖੁੱਦਕੁਸ਼ੀ ਕਰ ਲਈ। ਜਿਸ ਸਮੇਂ ਗੁਰਪਾਲ ਸਿੰਘ ਨੇ ਖੁਦਕੁਸ਼ੀ ਕੀਤੀ ਉਦੋਂ ਉਹ ਘਰ 'ਚ ਇਕੱਲਾ ਹੀ ਸੀ, ਜਦਕਿ ਉਸਦੀ ਪਤਨੀ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਬਠਿੰਡਾ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ। ਮੈਨੇਜਰ ਦੀ ਲਾਸ਼ ਉਸਦੇ ਦੋਸਤ ਨੇ ਲਟਕਦੀ ਦੇਖ ਕੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ।
ਥਾਣਾ ਨੰ. 7 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਨਿਊ ਰਾਜਾ ਗਾਰਡਨ ਸਥਿਤ ਕੈਨਰਾ ਬੈਂਕ 'ਚ ਚੀਫ ਮੈਨੇਜਰ ਸੀ। ਉਨ੍ਹਾਂ ਕਿਹਾ ਕਿ ਹਰਪਾਲ ਦੀ ਪਤਨੀ ਪ੍ਰੀਤੀ ਨੇ ਕਿਹਾ ਕਿ ਉਸਦਾ ਪਤੀ ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨ ਸੀ ਪਰ ਕੋਈ ਵੀ ਗੱਲ ਸ਼ੇਅਰ ਨਹੀਂ ਸੀ ਕਰਦਾ। ਵੀਰਵਾਰ ਨੂੰ ਪ੍ਰੀਤ ਬਠਿੰਡਾ ਤੋਂ ਉਸ ਨੂੰ ਫੋਨ ਕਰ ਰਹੀ ਸੀ ਪਰ ਫੋਨ ਨਾ ਚੁੱਕਣ 'ਤੇ ਪ੍ਰੀਤੀ ਨੇ ਉਨ੍ਹਾਂ ਦੇ ਦੋਸਤ ਨੂੰ ਫੋਨ ਕਰ ਕੇ ਘਰ ਜਾ ਕੇ ਪਤੀ ਨਾਲ ਗੱਲ ਕਰਵਾਉਣ ਲਈ ਕਿਹਾ ਜਿਵੇਂ ਉਸਦਾ ਦੋਸਤ ਘਰ ਪਹੁੰਚਿਆ ਤਾਂ ਘਰ ਅੰਦਰੋਂ ਲਾਕ ਸੀ । ਕਾਫੀ ਮੁਸ਼ਕੱਤ ਤੋਂ ਬਾਅਦ ਜਦ ਅੰਦਰ ਪਹੁੰਚੇ ਤਾਂ ਦੇਖਿਆ ਤਾਂ ਉਸ ਦੀ ਲਾਸ਼ ਫਾਹ ਨਾਲ ਲਟਕੀ ਹੋਈ ਸੀ।
ਐੱਸ. ਐੱਚ . ਓ. ਕਮਲਜੀਤ ਸਿੰਘ ਨੇ ਕਿਹਾ ਕਿ ਮੌਕੇ 'ਤੋਂ ਕੋਈ ਨੋਟ ਬਰਾਮਦ ਨਹੀਂ ਹੋਇਆ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਲਾਸ਼ ਕੋਲੋਂ ਸੁਸਾਇਡ ਨੋਟ ਮਿਲਿਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਕੁਝ ਡਿਫਾਲਟਰ ਦੋਸਤਾਂ ਕਾਰਨ ਗੁਰਪਾਲ ਨੇ ਸੁਸਾਇਡ ਕੀਤਾ ਹੈ।
 

KamalJeet Singh

This news is Content Editor KamalJeet Singh