ਬਲਾਚੌਰ ਹਲਕੇ ਲਈ ਅਕਾਲੀ ਦਲ ਪਾਰਟੀ ਦੇ 9 ਮੈਂਬਰਾਂ ਦੀ ਤਾਲਮੇਲ ਕਮੇਟੀ ਦਾ ਗਠਨ

06/07/2020 5:32:46 PM

ਬਲਾਚੌਰ (ਵਿਨੋਦ ਬੈਂਸ)— ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਾਚੌਰ ਵਿਧਾਨ ਸਭਾ ਹਲਕੇ ਦੀ ਕਮਾਨ ਕਿਸੇ ਇਕ ਵਿਅਕਤੀ ਦੇ ਹੱਥ 'ਚ ਦੇਣ ਦੀ ਥਾਂ ਹਲਕੇ ਅੰਦਰ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਇਹ ਸਾਰੇ ਮੈਂਬਰ ਰਲ ਕੇ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਅੰਦਰ ਕੰਮ ਕਰ ਸਕਣ। ਜ਼ਿਕਰਯੋਗ ਹੈ ਕਿ ਚੌਧਰੀ ਨੰਦ ਲਾਲ ਦੇ ਸਵਰਗ ਸਿਧਾਰਨ ਉਪਰੰਤ ਵਿਧਾਨ ਸਭਾ ਬਲਾਚੌਰ ਅੰਦਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕਿਸੇ ਇਕ ਵਿਸ਼ੇਸ਼ ਵਿਅਕਤੀ ਦੀ ਵੱਡੇ ਪੱਧਰ 'ਤੇ ਪਾਰਟੀ ਅੰਦਰ ਘਾਟ ਮਹਿਸੂਸ ਹੋ ਰਹੀ ਸੀ।

ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਨੁਸਾਰ ਬਲਾਚੌਰ ਅੰਦਰ 9 ਮੈਂਬਰਾਂ ਦੀ ਇਕ ਕਮੇਟੀ ਬਣਾ ਦਿੱਤੀ ਗਈ ਹੈ ਇਸ ਕਮੇਟੀ ਨੂੰ ਤਾਲਮੇਲ ਕਮੇਟੀ ਦਾ ਨਾਂ ਦਿੱਤਾ ਗਿਆ ਹੈ ਜਿਸ 'ਚ ਐੱਸ. ਜੀ. ਪੀ. ਸੀ. ਮੈਂਬਰ ਸ. ਗੁਰਬਖਸ਼ ਸਿੰਘ ਖਾਲਸਾ, ਮਰਹੂਮ ਚੌਧਰੀ ਨੰਦ ਲਾਲ ਦੀ ਨੂੰਹ ਬੀਬੀ ਸੁਨੀਤਾ ਚੌਧਰੀ, ਸੇਵਾ ਮੁਕਤ ਬ੍ਰਿਗੇਡੀਅਰ ਰਾਜ ਕੁਮਾਰ, ਮਾਰਕੀਟ ਕਮੇਟੀ ਬਲਾਚੌਰ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਸਾਬਕਾ ਚੇਅਰਮੈਨ ਬਲਾਕ ਸੰਮਤੀ (ਸੜੋਆ) ਚੌਧਰੀ ਬਿਮਲ ਕੁਮਾਰ, ਐਡਵੋਕੇਟ ਰਾਜਪਾਲ ਸਿੰਘ ਚੌਹਾਨ ਅਤੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਤੋਂ ਇਲਾਵਾ ਚੌਧਰੀ ਇੰਦਰਜੀਤ ਸਿੰਘ ਲੁੱਡੀ ਨੂੰ ਇਸ ਤਾਲਮੇਲ ਕਮੇਟੀ 'ਚ ਮੈਂਬਰ ਲਿਆ ਗਿਆ ਹੈ।


shivani attri

Content Editor

Related News