ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਜ਼ਮਾਨਤ ਮਨਜ਼ੂਰ

07/09/2019 8:24:54 PM

ਸੈਲਾ ਖੁਰਦ (ਅਰੋੜਾ)— ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਜਿਸ ਉੱਪਰ ਗਾਇਕ ਪ੍ਰਵੀਸ਼ ਵਰਮਾ ਉੱਪਰ ਕਾਤਲਾਨਾ ਹਮਲਾ ਗਾਇਕ ਤੇ ਪੰਜਾਬੀ ਫ਼ਿਲਮਾਂ ਦੇ ਐਕਟ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਸਬੰਧੀ ਦੇ ਨਾਲ ਨਾਲ ਪੰਜਾਬ ਦੇ ਵੱਖ ਵੱਖ ਜ਼ਿਲਿਆਂ 'ਚ ਕਤਲ ਤੇ ਭਾਰੀ ਮਾਤਰਾ 'ਚ ਨਾਜਾਇਜ਼ ਅਸਲਾ ਰੱਖਣ ਤੇ ਹੋਰ ਬਹੁਤ ਸਾਰੇ ਕੇਸ ਦਰਜ ਹਨ। ਜੁਲਾਈ 2018 'ਚ ਚੰਡੀਗੜ੍ਹ ਪੁਲਸ ਵੱਲੋਂ ਸੈਕਟਰ 43 'ਚ ਪੁਲਸ ਮੁਕਾਬਲੇ ਤੋਂ ਬਾਅਦ ਦਿਲਪ੍ਰੀਤ ਸਿੰਘ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਸਮੇਂ ਦਿਲਪ੍ਰੀਤ ਬਾਬਾ ਪੰਜਾਬ ਪੁਲਸ ਨੂੰ ਬਹੁਤ ਸਾਰੇ ਕੇਸਾਂ 'ਚ ਲੋੜੀਦਾ ਸੀ।

ਇਸ ਗ੍ਰਿਫਤਾਰੀ ਤੋਂ ਬਾਅਦ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ ਵੀ ਦਿਲਪ੍ਰੀਤ ਬਾਬਾ ਉੱਪਰ ਭਾਰੀ ਮਾਤਰਾ 'ਚ ਨਜਾਇਜ਼ ਅਸਲਾ ਰੱਖਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਹੁਣ ਤੱਕ ਦਿਲਪ੍ਰੀਤ ਸਿੰਘ ਬਾਬਾ ਰੋਪੜ ਜੇਲ 'ਚ ਬੰਦ ਹੈ। ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ ਦਰਜ ਕੀਤੇ ਗਏ ਕੇਸ 'ਚ ਐਡਵੋਕੇਟ ਪੰਕਜ ਬੇਦੀ ਕਿੱਤਣਾ ਵੱਲੋਂ ਮਾਨਯੋਗ ਅਦਾਲਤ ਮੁਹਾਲੀ ਵਿਖੇ ਜਮਾਨਤ ਲਈ ਅਰਜੀ ਲਗਾਈ ਸੀ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਸਵੀਕਾਰ ਕਰਦਿਆਂ ਇਸ ਕੇਸ 'ਚ ਦਿਲਪ੍ਰੀਤ ਸਿੰਘ ਬਾਬਾ ਨੂੰ ਜਮਾਨਤ ਦੇ ਦਿੱਤੀ। ਇਥੇ ਇਹ ਸਵਾਲ ਪੈਦਾ ਹੁੰਦਾ ੲੈ ਕਿ ਮਸ਼ਹੂਰ ਗੈਗਸਟਰ ਦਿਲਪ੍ਰੀਤ ਸਿੰਘ ਬਾਬਾ ਹੋ ਸਕਦਾ ਹੈ ਸਲਾਖਾ ਦੇ ਬਾਹਰ? ਨੌਜਵਾਨ ਐਡਵੋਕੇਟ ਪੰਕਜ ਬੇਦੀ ਜਿਸ ਤਰ੍ਹਾਂ ਦਿਲਪ੍ਰੀਤ ਦੀ ਜ਼ਮਾਨਤ ਕਰਵਾਉਣ 'ਚ ਕਾਮਯਾਬ ਹੋਇਆ ਹੈ, ਉੱਥੇ ਹੀ ਪੁਲਸ ਦੀ ਕਾਨੂੰਨੀ ਕਾਰਜਸ਼ੈਲੀ 'ਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਹੈ।

KamalJeet Singh

This news is Content Editor KamalJeet Singh