ਕਪੂਰਥਲਾ: ਕੁੜੀ ਦੇ ਬ੍ਰੇਕਅਪ ਦਾ ਸੁਣ ਭੜਕਿਆ ਡੇਰੇ ਦਾ ਬਾਬਾ, ਨਾਜਾਇਜ਼ ਫ਼ਾਇਦਾ ਚੁੱਕਦਿਆਂ ਦਿੱਤੀ ਇਹ ਧਮਕੀ

07/14/2022 5:29:15 PM

ਕਪੂਰਥਲਾ (ਭੂਸ਼ਣ/ਮਲਹੋਤਰਾ)- ਇਕ ਕੁੜੀ ਨਾਲ ਅਸ਼ਲੀਲ ਹਰਕਤਾਂ ਦੀ ਕੋਸ਼ਿਸ਼ ਕਰਨ ਅਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਡੇਰੇ ਦੇ ਸੇਵਾਦਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਸ਼ਹਿਰ ਦੇ ਨਜ਼ਦੀਕੀ ਪਿੰਡ ਵਾਸੀ ਇਕ ਕੁੜੀ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਕਿਸੇ ਮੁੰਡੇ ਨਾਲ ਪਿਆਰ ਹੋ ਗਿਆ ਸੀ ਪਰ ਉਕਤ ਮੁੰਡਾ ਉਸ ਨੂੰ ਛੱਡ ਗਿਆ ਸੀ, ਜਿਸ ਕਾਰਨ ਉਹ ਗੁੰਮਸੁਮ ਰਹਿਣ ਲੱਗ ਪਈ ਸੀ, ਜਿਸ ’ਤੇ ਉਸ ਦੇ ਮਾਤਾ-ਪਿਤਾ ਉਸ ਨੂੰ ਇਕ ਡੇਰੇ ਦੇ ਸੇਵਾਦਾਰ ਬਾਬਾ ਮੁਹੰਮਦ ਇਬਰਾਹਿਮ ਅਲੀ ਕੋਲ ਲੈ ਗਏ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਬਾਬਾ ਮੁਹੰਮਦ ਇਬਰਾਹਿਮ ਅਲੀ ਉਸ ਦੇ ਘਰ ਕਰੀਬ ਡੇਢ ਸਾਲ ਤੋਂ ਆਉਂਦਾ-ਜਾਂਦਾ ਸੀ ਕਿਉਂਕਿ ਬਾਬਾ ਮੁਹੰਮਦ ਇਬਰਾਹਿਮ ਅਲੀ ਨੇ ਉਸ ਦੇ ਭਰਾ ਨੂੰ ਵਿਦੇਸ਼ ਇੰਗਲੈਂਡ ਭੇਜਣ ਸਮੇਂ ਕਾਫ਼ੀ ਮਦਦ ਕੀਤੀ ਸੀ ਅਤੇ ਉਸ ਤੋਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਬਾਬੇ ਕੋਲ ਲੈ ਗਏ। ਇਸ ਦੌਰਾਨ ਬਾਬੇ ਨੇ ਉਸ ਨੂੰ ਗੁੰਮਸੁਮ ਹੋਣ ਦਾ ਕਾਰਨ ਪੁੱਛਿਆ। ਜਦੋਂ ਉਸ ਨੇ ਬਾਬੇ ਨੂੰ ਆਪਣੇ ਪ੍ਰੇਮ ਸੰਬੰਧਾਂ ਬਾਰੇ ਦੱਸਿਆ ਤਾਂ ਬਾਬਾ ਭੜਕ ਉੱਠਿਆ। ਫਿਰ ਬਾਬੇ ਨੇ ਉਸ ਦੇ ਪ੍ਰੇਮੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਝੂਠੇ ਕੇਸ ’ਚ ਫਸਾਉਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨਾਲ ਬਾਬੇ ਨੇ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਬਾਬੇ ਨੇ ਉਸ ਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਤੂੰ ਆਪਣੇ ਮਾਤਾ-ਪਿਤਾ ਨੂੰ ਇਸ ਸਬੰਧੀ ਕੁਝ ਵੀ ਕਿਹਾ ਤਾਂ ਤੇਰੇ ਅਤੇ ਤੇਰੇ ਪਰਿਵਾਰ ਦਾ ਹਸ਼ਰ ਬਹੁਤ ਮਾੜਾ ਹੋਵੇਗਾ।

ਸ਼ਿਕਾਇਤਕਰਤਾ ਕੁੜੀ ਨੇ ਸਿਟੀ ਪੁਲਸ ਨੂੰ ਦੱਸਿਆ ਕਿ ਬਾਬੇ ਨੇ ਉਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਅਤੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਇਆ ਵੀ ਸੀ ਤਾਂ ਜੋ ਉਸ ਦਾ ਕਿਸੇ ਹੋਰ ਨਾਲ ਵਿਆਹ ਨਾ ਹੋਵੇ। ਜਿਸ ਲਈ ਉਸ ਨੂੰ ਇਨਸਾਫ਼ ਵਾਸਤੇ ਸਿਟੀ ਪੁਲਸ ਕੋਲ ਗੁਹਾਰ ਲਗਾਉਣੀ ਪਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਡੇਰੇ ਦੇ ਸੇਵਾਦਾਰ ਬਾਬਾ ਮੁਹੰਮਦ ਇਬਰਾਹਿਮ ਅਲੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਖਰੜ: ਪਹਿਲੀ ਵਾਰ ਜਾਣਾ ਸੀ 4 ਸਾਲਾ ਮਾਸੂਮ ਨੇ ਸਕੂਲ, ਵਾਪਰਿਆ ਅਜਿਹਾ ਭਾਣਾ ਕਿ ਮਾਂ-ਪੁੱਤ ਦੀ ਹੋ ਗਈ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News