ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਉੱਡ ਰਹੀਆਂ ਨੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ

03/31/2021 1:27:21 PM

ਹੁਸ਼ਿਆਰਪੁਰ (ਘੁੰਮਣ)- ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕੋਵਿਡ-19 ਦੇ ਨਿਯਮਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਆਟੋਮੇਡਿਟਡ ਡਰਾਈਵਿੰਗ ਟੈਸਟ ਟਰੈਕ ਹੁਸ਼ਿਆਰਪੁਰ ਵਿਖੇ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਜਿੱਥੇ ਲੋਕ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਅਤੇ ਆਪਣੀ ਵਾਰੀ ਦੀ ਉਡੀਕ ’ਚ ਲੰਬੀਆਂ-ਲੰਬੀਆਂ ਕਤਾਰਾਂ ਲਗਾ ਲੈਂਦੇ ਹਨ। ਜਿਨ੍ਹਾਂ ’ਚ ਕੋਈ ਵੀ ਡਿਸਟੈਂਸ ਨਹੀਂ ਹੈ ਅਤੇ ਲੋਕ ਇਕ-ਦੂਜੇ ਨਾਲ ਜੁੜ ਕੇ ਖੜ੍ਹੇ ਹਨ। ਇਨ੍ਹਾਂ ਵਿਚ ਬਹੁਤੇ ਲੋਕਾਂ ਨੇ ਤਾਂ ਮਾਸਕ ਵੀ ਨਹੀਂ ਲਗਾਏ ਹੁੰਦੇ, ਜਿਸ ਤੋਂ ਜਾਪਦਾ ਹੈ ਕਿ ਇਸ ਦਫ਼ਤਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਕੋਈ ਦਿਲਚਸਪੀ ਨਹੀਂ ਹੈ।

ਇਹ ਵੀ ਪੜ੍ਹੋ :  ਸ਼ੱਕੀ ਹਾਲਾਤ ’ਚ ਵਿਆਹੁਤਾ ਦਾ ਕਤਲ, ਪਰਿਵਾਰ ਨੇ ਸਹੁਰਿਆਂ ’ਤੇ ਲਾਏ ਗੰਭੀਰ ਦੋਸ਼

PunjabKesari

ਇਕ ਪਾਸੇ ਪੰਜਾਬ ਸਰਕਾਰ ਸਖ਼ਤੀ ਕਰ ਰਹੀ ਹੈ ਅਤੇ ਬਿਨਾਂ ਮਾਸਕ ਤੋਂ ਚੱਲਣ ਵਾਲੇ ਲੋਕਾਂ ਦੇ ਵੱਡੀ ਗਿਣਤੀ ’ਚ ਚਲਾਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕੋਰੋਨਾ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਸਕੂਲਾਂ ’ਚ ਛੁੱਟੀਆਂ ਕੀਤੀਆਂ ਹੋਈਆਂ ਹਨ ਅਤੇ ਜ਼ਿਆਦਾ ਭੀੜ ਇੱਕਠੀ ਕਰਨ ਤੋਂ ਵੀ ਸਖ਼ਤੀ ਕੀਤੀ ਜਾ ਰਹੀ ਹੈ। ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ’ਚ 20 ਤੋਂ ਵੱਧ ਵਿਅਕਤੀਆਂ ਦੇ ਇੱਕਤਰ ਹੋਣ ਦੀ ਮਨਾਹੀ ਹੈ, ਜਦਕਿ ਆਰ. ਟੀ. ਏ. ਦਫ਼ਤਰ ਵਿਚ ਕੰਮ ਕਰਵਾਉਣ ਆਏ ਲੋਕਾਂ ਦੀ ਗਿਣਤੀ 100 ਤੋਂ ਵੀ ਵੱਧ ਹੁੰਦੀ ਹੈ। ਕੀ ਇਸ ਦਫਤਰ ’ਚ ਸਰਕਾਰੀ ਨਿਯਮ ਲਾਗੂ ਨਹੀਂ ਹੋ ਰਹੇ? ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਕੋਰੋਨਾ ਦੀ ਬੀਮਾਰੀ ਫੈਲਣ ਦਾ ਖਦਸ਼ਾ ਵਧ ਸਕਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ

ਕੀ ਕਹਿਣਾ ਹੈ ਆਰ. ਟੀ. ਏ. ਦਾ
ਇਸ ਸਬੰਧ ’ਚ ਜਦੋਂ ਆਰ. ਟੀ. ਏ. ਸੁਖਵਿੰਦਰ ਸਿੰਘ ਬਰਾਡ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੂਰਾ ਖਿਆਲ ਰੱਖਾਂਗੇ ਕਿ ਹਰ ਵਿਅਕਤੀ ਨੂੰ ਸੈਨੇਟਾਈਜ਼ ਕੀਤਾ ਜਾਵੇ ਅਤੇ ਡਿਸਟੈਂਸ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਹਰ ਸੰਭਵ ਉਪਰਾਲਾ ਕਰਾਂਗੇ, ਜਿਸ ਨਾਲ ਕੋਰੋਨਾ ਦੀ ਬੀਮਾਰੀ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ :ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ


shivani attri

Content Editor

Related News