ਆਟੋਮੇਟਿਡ ਡਰਾਈਵਿੰਗ ਸੈਂਟਰ ''ਚ ਸਰਵਰ ਰਿਹਾ ਸਲੋਅ, ਬਿਨੇਕਾਰ ਹੋਏ ਪ੍ਰੇਸ਼ਾਨ

01/04/2020 1:30:13 PM

ਜਲੰਧਰ (ਚੋਪੜਾ)— ਆਟੋਮੇਟਿਡ ਡਰਾਈਵਿੰਗ ਸੈਂਟਰ 'ਤੇ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਬਿਨੇਕਾਰਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀ ਲੈ ਰਹੀਆਂ ਹਨ। ਬੀਤੇ ਦਿਨ ਵੀ ਟ੍ਰੈਕ 'ਤੇ ਦੋਪਹੀਆ ਵਾਹਨ ਦਾ ਲਾਇਸੈਂਸ ਬਣਵਾਉਣ ਆਏ ਲੋਕਾਂ ਨੂੰ ਉਦੋਂ ਕਾਫੀ ਪ੍ਰੇਸ਼ਾਨ ਹੋਣਾ ਪਿਆ ਜਦੋਂ ਸਾਫਟਵੇਅਰ ਦਾ ਸਰਵਰ ਸਲੋਅ ਰਿਹਾ। 2-3 ਘੰਟੇ ਸਰਵਰ 'ਚ ਆਈ ਪ੍ਰੇਸ਼ਾਨੀ ਕਾਰਨ ਲਾਇਸੈਂਸ ਬਣਾਉਣ ਦਾ ਕੰਮ ਕਾਫੀ ਸਲੋਅ ਰਿਹਾ, ਜਿਸ ਕਾਰਨ ਬਿਨੇਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਉਨ੍ਹਾਂ ਨੂੰ ਕਈ ਘੰਟੇ ਖੜ੍ਹੇ ਰਹਿ ਕੇ ਇੰਤਜ਼ਾਰ ਕਰਨਾ ਪਿਆ।

PunjabKesari

ਇਸ ਸਬੰਧ 'ਚ ਟ੍ਰੈਕ 'ਤੇ ਤਾਇਨਾਤ ਕਰਮਚਾਰੀਆਂ ਦਾ ਕਹਿਣਾ ਸੀ ਕਿ ਸਰਵਰ 'ਚ ਪਿੱਛੋਂ ਹੀ ਪ੍ਰੇਸ਼ਾਨੀ ਆ ਰਹੀ ਹੈ, ਸਿਰਫ ਜਲੰਧਰ 'ਚ ਹੀ ਨਹੀ ਸਗੋਂ ਹਰ ਸੈਂਟਰ 'ਚ ਅਜਿਹੀ ਸਮੱਸਿਆ ਸਾਹਮਣੇ ਆਈ ਹੈ ਪਰ ਵਿਭਾਗ ਵਲੋਂ ਸਰਵਰ ਸਮੱਸਿਆ ਨੂੰ ਠੀਕ ਕਰ ਦੇਣ ਦੇ ਬਾਅਦ ਕੰਮ ਰੁਟੀਨ ਦੀ ਤਰ੍ਹਾਂ ਸ਼ੁਰੂ ਹੋ ਗਿਆ।


shivani attri

Content Editor

Related News