ਹੁਸ਼ਿਆਰਪੁਰ ਸਣੇ ਇਨ੍ਹਾਂ ਸ਼ਹਿਰਾਂ ਦੇ ਰਜਿਸਟਰਡ ਆਟੋ ਸਿਟੀ ''ਚ ਦੌੜ ਰਹੇ ਸਨ, ਪੁਲਸ ਨੇ 63 ਇੰਪਾਊਂਡ ਕੀਤੇ

01/11/2020 1:24:48 PM

ਜਲੰਧਰ (ਵਰੁਣ)— ਸਿਟੀ 'ਚ ਆਊਟ ਆਫ ਰੂਟ ਦੌੜ ਰਹੇ ਆਟੋਜ਼ 'ਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਹੈਰਾਨੀ ਦੀ ਗੱਲ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਸਿਟੀ 'ਚ ਹੁਸ਼ਿਆਰਪੁਰ, ਪਟਿਆਲਾ, ਕਪੂਰਥਲਾ ਅਤੇ ਹੋਰ ਸ਼ਹਿਰਾਂ ਤੋਂ ਆਏ ਆਟੋਜ਼ ਬੇਖੌਫ ਸੜਕਾਂ 'ਤੇ ਦੌੜਾਏ ਜਾ ਰਹੇ ਸਨ ਪਰ ਹੁਣ ਪੁਲਸ ਨੇ ਅਜਿਹੇ ਆਟੋਜ਼ ਨੂੰ ਇੰਪਾਊਂਡ ਕਰਨਾ ਸ਼ੁਰੂ ਕਰ ਦਿੱਤਾ।



ਟ੍ਰੈਫਿਕ ਪੁਲਸ ਬੀਤੇ ਤਿੰਨ ਦਿਨਾ 'ਚ ਆਊਟ ਆਫ ਰੂਟ ਚੱਲਣ ਵਾਲੇ 63 ਆਟੋਜ਼ ਬੰਦ ਕਰ ਚੁੱਕੀ ਹੈ, ਜਦਕਿ ਪ੍ਰਦੂਸ਼ਣ ਫੈਲਾਉਣ ਵਾਲਿਆਂ ਸਮੇਤ ਬਿਨਾਂ ਦਸਤਾਵੇਜ ਦੇ ਚਲਾਏ ਜਾ ਰਹੇ 66 ਆਟੋਜ਼ ਦੇ ਚਲਾਨ ਵੀ ਕੱਟੇ ਹਨ। ਸਿਰਫ ਸ਼ੁੱਕਰਵਾਰ ਨੂੰ ਹੀ ਟ੍ਰੈਫਿਕ ਪੁਲਸ ਨੇ ਬੀ. ਐੱਮ. ਸੀ. ਚੌਕ 'ਤੇ ਨਾਕਾਬੰਦੀ ਕਰ ਕੇ ਆਊਟ ਆਫ ਰੂਟ ਵਾਲੇ 15 ਆਟੋਜ਼ ਇੰਪਾਊਂਡ ਕੀਤੇ, ਜਦਕਿ 25 ਆਟੋਜ਼ ਦੇ ਚਲਾਨ ਕੱਟੇ। 9 ਜਨਵਰੀ ਨੂੰ ਪੁਲਸ ਨੇ 10 ਆਟੋਜ਼ ਇੰਪਾਊਂਡ ਕੀਤੇ ਸਨ ਅਤੇ 15 ਆਟੋਜ਼ ਦੇ ਚਲਾਨ ਕੱਟੇ ਸਨ। ਇਸ ਤਰ੍ਹਾਂ 8 ਜਨਵਰੀ ਨੂੰ 18 ਆਟੋ ਇੰਪਾਊਂਡ ਕੀਤੇ ਗਏ ਸਨ ਅਤੇ 26 ਆਟੋਜ਼ ਦੇ ਚਲਾਨ ਕੱਟੇ ਗਏ ਸਨ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਸ਼ਹਿਰ 'ਚ ਦੌੜ ਰਹੇ ਆਊਟ ਆਫ ਰੂਟ ਵਾਲੇ ਆਟੋਜ਼ ਨੂੰ ਬਿਲਕੁਲ ਵੀ ਚੱਲਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਨੂੰ ਬੰਦ ਕਰਨ ਲਈ ਹਰ ਰੋਜ਼ ਨਾਕੇ ਲਗਾਏ ਜਾਣਗੇ। ਦੱਸ ਦੇਈਏ ਕਿ ਸ਼ਹਿਰ 'ਚ ਵੱਧ ਰਹੇ ਨਾਜਾਇਜ਼ ਆਟੋ ਕਾਰਨ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਕਾਫ਼ੀ ਵੱਧ ਗਈ ਸੀ, ਜਿਸ ਕਾਰਨ ਟ੍ਰੈਫਿਕ ਪੁਲਸ ਨੇ ਨਾਜਾਇਜ਼ ਤਰੀਕੇ ਨਾਲ ਦੌੜ ਰਹੇ ਆਟੋਜ਼ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ।

shivani attri

This news is Content Editor shivani attri