ਮਾਨ ਸਰਕਾਰ ਦੇ ਸਮਾਜ ਭਲਾਈ ਦੇ ਕੰਮਾਂ ’ਤੇ ਜਨਤਾ ਨੇ ਮੋਹਰ ਲਾਈ : ਕਰਨ ਰੰਧਾਵਾ

05/24/2023 12:30:55 PM

ਜਲੰਧਰ (ਜ.ਬ.)- ਸਿਆਸੀ ਘਰਾਣਿਆਂ ਤੋਂ ਸੱਤਾ ਦੀ ਡੋਰ ਖੋਹ ਕੇ ਆਮ ਲੋਕਾਂ ਦੇ ਹੱਥ ਦੇਣ ਵਾਲੇ ਲੋਕ ਨਾਇਕ ਅਰਵਿੰਦ ਕੇਜਰੀਵਾਲ ਦਾ ਨਾਂ ਇਤਿਹਾਸ ਦੇ ਸੁਨਹਿਰੇ ਅੱਖਰਾਂ ਵਿਚ ਦਰਜ ਕੀਤਾ ਜਾਵੇਗਾ I ਬਦਲਾਅ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਨੇ ਇਕ ਸਾਲ ਪਹਿਲਾਂ ਜੋ ‘ਆਪ’ ’ਤੇ ਵਿਸ਼ਵਾਸ ਕੀਤਾ ਸੀ, ਉਸ ਵਿਚ ਭਗਵੰਤ ਮਾਨ ਸਰਕਾਰ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ I ਇਹ ਵਿਚਾਰ ਪੰਜਾਬ ਸਰਕਾਰ ਦੇ ਐੱਨ. ਆਰ. ਆਈ. ਮਹਿਕਮੇ ਦੇ ਸਲਾਹਕਾਰ ਤੇ ਆਸਟ੍ਰੇਲੀਆ ਦੇ ਐੱਨ. ਆਰ. ਆਈ. ਕੋਆਰਡੀਨੇਟਰ ਕਰਨ ਰੰਧਾਵਾ ਨੇ ‘ਜਗ ਬਾਣੀ’ ਨਾਲ ਗੱਲਬਾਤ ਰਾਹੀਂ ਰੱਖੇ।

ਜਲੰਧਰ ਜ਼ਿਮਨੀ ਚੋਣਾਂ ਬਾਰੇ ਕਰਨ ਰੰਧਾਵਾ ਨੇ ਕਿਹਾ ਇਹ ਨਤੀਜੇ ‘ਆਪ’ ਪਾਰਟੀ ਦੀ ਬਦਲਾਅ ਵਾਲੀ ਰਾਜਨੀਤੀ ਅਤੇ ਭਗਵੰਤ ਮਾਨ ਸਰਕਾਰ ਦੀ ਇਕ ਸਾਲ ਦੀ ਸਫਲ ਕਾਰਗੁਜ਼ਾਰੀ ’ਤੇ ਆਮ ਲੋਕਾਂ ਦੀ ਮੋਹਰ ਹੈ I ਭਗਵੰਤ ਮਾਨ ਸਰਕਾਰ ਦੇ ਸਮਾਜ ਭਲਾਈ ਵਾਲੇ ਫੈਸਲੇ, ਜਿਨ੍ਹਾਂ ਵਿਚ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਅਤੇ ਸਕੂਲ ਆਫ ਐਮੀਨੈਂਸ ‘ਆਪ’ ਪਾਰਟੀ ਦੀ ਜਿੱਤ ਦਾ ਕਾਰਨ ਬਣੇ ਹਨ I ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਜ਼ਮੀਨੀ ਪੱਧਰ ਨਾਲ ਜੁੜੇ ਨੇਤਾ ਹੋਣ ਕਾਰਨ ਜਲੰਧਰ ਵਾਸੀਆਂ ਦੀਆਂ ਮੁਸ਼ਕਿਲਾਂ ਬਾਖੂਬੀ ਜਾਂਦੇ ਹਨ ਤੇ ਉਹ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਜ਼ਰੂਰ ਸਫ਼ਲ ਹੋਣਗੇ I

ਇਹ ਵੀ ਪੜ੍ਹੋ - ਜਲੰਧਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਵੱਢ 'ਤਾ ਹੱਥ, ਕੱਢ ਦਿੱਤੀਆਂ ਅੱਖਾਂ

ਕਰਨ ਰੰਧਾਵਾ ਨੇ ਕਿਹਾ ਕੀ ਭਗਵੰਤ ਮਾਨ ਸਰਕਾਰ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਉਸ ਦਿਨ ਪੂਰਾ ਹੋਵੇਗਾ, ਜਿਸ ਦਿਨ ਪੰਜਾਬ ਵਿਚ ਹਰ ਬੇਰੋਜ਼ਗਾਰ ਨੌਜਵਾਨ ਨੂੰ ਨੌਕਰੀ ਮਿਲੇਗੀ I ਭਗਵੰਤ ਮਾਨ ਸਰਕਾਰ ਪੰਜਾਬ ਵਿਚ ਬੁਨਿਆਦੀ ਢਾਂਚਾ ਅਤੇ ਉਦਯੋਗ ਪੀ. ਪੀ. ਪੀ ਮਾਡਲ ਰਾਹੀਂ ਵੱਡੇ ਪੱਧਰ ’ਤੇ ਵਿਕਸਿਤ ਕਰ ਸਕਦੀ ਹੈ ਅਤੇ ਕਾਫੀ ਵੱਡੇ ਪੱਧਰ ’ਤੇ ਇਨ੍ਹਾਂ ਪ੍ਰੋਜੈਕਟਾਂ ਦੀ ਫੰਡਿੰਗ ਐੱਨ.ਆਰ. ਆਈਜ ਤੋਂ ਆਈ. ਪੀ. ਓ ਫੰਡ ਰਾਹੀਂ ਇਕੱਤਰ ਕਰ ਸਕਦੀ ਹੈ I ਬੁਨਿਆਦੀ ਢਾਂਚੇ ਵਿਚ ਸੁਧਾਰ ਤੇ ਉਦਯੋਗਿਕ ਕ੍ਰਾਂਤੀ ਪੰਜਾਬ ਵਿਚ ਸਮੇਂ ਦੀ ਲੋੜ ਹੈ, ਜਿਸ ਨੂੰ ਪੀ. ਪੀ. ਪੀ. ਮਾਡਲ ਰਾਹੀਂ ਆਈ. ਪੀ . ਓ. ਫੰਡਿੰਗ ਦੁਆਰਾ ਵਿਕਸਿਤ ਕਰਨ ਦਾ ਭਗਵੰਤ ਮਾਨ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਸਕਦਾ ਹੈI

ਇਹ ਵੀ ਪੜ੍ਹੋ - ਸਰਹਿੰਦ ਨਹਿਰ ’ਚ ਰੁੜ੍ਹਦੀ ਵੇਖ ਬਜ਼ੁਰਗ ਔਰਤ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਰੁੜ੍ਹਿਆ, ਭਾਲ ਜਾਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

shivani attri

This news is Content Editor shivani attri