ਕਾਂਗਰਸੀ ਕੌਂਸਲਰ ’ਤੇ ਭਤੀਜੇ ਨੇ ਲਾਏ ਗੰਭੀਰ ਦੋਸ਼, ਆਡੀਓ ਹੋਈ ਵਾਇਰਲ

01/09/2021 2:51:36 PM

ਜਲੰਧਰ (ਮਹੇਸ਼)— ਸ਼ੁੱਕਰਵਾਰ ਨੂੰ 3 ਮਿੰਟ 10 ਸੈਕਿੰਡ ਦੀ ਵਾਇਰਲ ਹੋਈ ਇਕ ਆਡੀਓ ਰਿਕਾਰਡਿੰਗ ਵਿਚ ਰਾਮਾ ਮੰਡੀ ਏਰੀਆ ਦੇ ਇਕ ਕਾਂਗਰਸੀ ਕੌਂਸਲਰ ਨੂੰ ਉਸ ਦਾ ਆਪਣਾ ਹੀ ਸਕਾ ਭਤੀਜਾ ਮੰਦਾ ਬੋਲਦਾ ਹੋਇਆ ਉਸ ’ਤੇ ਕਾਂਗਰਸੀਆਂ ਨੂੰ ਹੀ ਹਰਾਉਣ ਲਈ ਲੱਖਾਂ ਰੁਪਏ ਖਾਣ ਸਬੰਧੀ ਕਈ ਗੰਭੀਰ ਦੋਸ਼ ਲਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਜਿਹੜੇ ਵੀ ਦੋਸ਼ ਲਾ ਰਿਹਾ ਹੈ, ਉਸ ਦੇ ਸਾਰੇ ਪੁਖਤਾ ਸਬੂਤ ਵੀ ਉਸ ਦੇ ਕੋਲ ਮੌਜੂਦ ਹਨ, ਜਿਸ ਨੂੰ ਉਹ ਜ਼ਰੂਰਤ ਪੈਣ ’ਤੇ ਪੇਸ਼ ਵੀ ਕਰ ਸਕਦਾ ਹੈ। ਇਹ ਆਡੀਓ ਪੂਰਾ ਦਿਨ ਚਰਚਾ ਵਿਚ ਰਹੀ। ਖ਼ਾਸ ਕਰਕੇ ਅਕਾਲੀ ਦਲ ਅਤੇ ਭਾਜਪਾ ਦੇ ਜਿਸ ਵੀ ਵਰਕਰ ਦੇ ਹੱਥ ਇਹ ਆਡੀਓ ਲੱਗੀ, ਉਸ ਨੇ ਅੱਗੇ ਕਈ ਜਗ੍ਹਾ ਇਸ ਨੂੰ ਫਾਰਵਰਡ ਕਰ ਦਿੱਤਾ।

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਨੇਤਾ ਦਾ ਆਪਣਾ ਭਤੀਜੇ ਨਾਲ ਕਾਫ਼ੀ ਸਮੇਂ ਤੋਂ 36 ਦਾ ਅੰਕੜਾ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵਾਂ ਵਿਚ ਵਿਵਾਦ ਸਾਹਮਣੇ ਆ ਚੁੱਕਾ ਹੈ। ਕਾਂਗਰਸੀ ਕੌਂਸਲਰ ਨੂੰ ਉਸ ਦੇ ਭਤੀਜੇ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਜਦ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਭਤੀਜਾ ਉਸ ’ਤੇ ਝੂਠੇ ਦੋਸ਼ ਇਸ ਲਈ ਲਾ ਰਿਹਾ ਹੈ ਕਿਉਂਕਿ ਉਹ ਉਸ ਦੇ ਗਲਤ ਕੰਮਾਂ ਵਿਚ ਉਸ ਦਾ ਸਾਥ ਨਹੀਂ ਦਿੰਦਾ। 

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਉਸ ਨੇ ਕਿਹਾ ਕਿ ਉਸ ਦੇ ਭਤੀਜੇ ਨੂੰ ਉਸ ਦੇ ਪਿਤਾ ਨੇ ਵੀ ਬੇਦਖ਼ਲ ਕੀਤਾ ਹੋਇਆ ਹੈ। ਇਸੇ ਬੁਖਲਾਹਟ ਵਿਚ ਆ ਕੇ ਉਸ ਦੇ ਰਾਜਨੀਤਿਕ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਸਾਰੇ ਲੋਕ ਉਸ ਨੂੰ ਅਤੇ ਉਸ ਦੇ ਭਤੀਜੇ ਨੂੰ ਜਾਣਦੇ ਹਨ। ਇਸ ਸਬੰਧ ਵਿਚ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਦੇ ਭਤੀਜੇ ਦੇ ਪਿਤਾ ਵੱਲੋਂ ਪੁਲਸ ਨੂੰ ਆਪਣੇ ਬੇਟੇ ਦੇ ਖਿਲਾਫ ਲਿਖਤ ਸ਼ਿਕਾਇਤ ਦਿੱਤੀ ਗਈ ਹੈ, ਜਿਸ ’ਚ ਉਸ ਨੇ ਆਪਣੇ ਬੇਟੇ ਨੂੰ ਬੇਦਖਲ ਕੀਤੇ ਜਾਣ ਦੇ ਬਾਵਜੂਦ ਵੀ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾਏ ਹਨ। ਐੱਸ. ਐੱਚ. ਓ. ਨੇ ਕਿਹਾ ਕਿ ਕਾਂਗਰਸੀ ਕੌਂਸਲਰ ਦੀ ਕੋਈ ਵੀ ਸ਼ਿਕਾਇਤ ਪੁਲਸ ਦੇ ਕੋਲ ਨਹੀਂ ਆਈ ਹੈ।

ਕੀ ਬੋਲੇ ਏ. ਸੀ. ਪੀ ਛੇਤਰਾ
ਏ. ਸੀ. ਪੀ. ਸੈਂਟਰ ਹਰਸਿਮਰਤ ਸਿੰਘ ਛੇਤਰਾ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਦੇ ਭਤੀਜੇ ਵੱਲੋਂ ਵਾਇਰਲ ਕੀਤੀ ਗਈ ਆਡੀਓ ਰਿਕਾਰਡਿੰਗ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਜ਼ਰੂਰ ਆਇਆ ਹੈ ਪਰ ਕਿਸੇ ਨੇ ਵੀ ਅਜੇ ਕੋਈ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ’ਚ ਸਬੰਧਤ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਕੋਲੋਂ ਪੂਰੀ ਜਾਣਕਾਰੀ ਲੈ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਕੋਈ
ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਏ. ਸੀ. ਪੀ. ਛੇਤਰਾ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਦੇ ਭਤੀਜੇ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਪੁਲਸ ਚੈੱਕ ਕਰ ਰਹੀ ਹੈ।

ਇਹ ਵੀ ਪੜ੍ਹੋ :  ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ

shivani attri

This news is Content Editor shivani attri